ਗ਼ਜ਼ਲ / ਮਹਿੰਦਰ ਸਿੰਘ ਮਾਨ


ਮੇਰੇ ਦਿਲ ਵਿੱਚ ਬਲ ਰਹੇ ਨੇ ਦੀਪ ਲੱਖਾਂ,
ਦੇਖ ਕੇ ਨ੍ਹੇਰਾ ਭਰਾਂ ਕਾਹਤੋਂ ਮੈਂ ਅੱਖਾਂ?
ਦਿਲ ਮੇਰਾ ਤਾਂ ਤਪ ਰਿਹੈ ਤੰਦੂਰ ਵਾਂਗੂੰ,
ਕੋਲ ਇਸ ਦੇ ਪਹੁੰਚਣਾ ਕੀ ਗ਼ਮ ਦੇ ਕੱਖਾਂ?
ਗਲਤ ਰਾਹ ਤੇ ਤੁਰਨ ਵਾਲਾ ਖ਼ੁਦ ਹੀ ਡੁੱਬੇ,
ਠੀਕ ਰਾਹ ਤੇ ਤੁਰਨ ਵਾਲਾ ਤਾਰੇ ਲੱਖਾਂ।
ਕਾਹਤੋਂ ਗ਼ਮ ਉਸ ਦੀ ਜੁਦਾਈ ਦਾ ਕਰਾਂ ਮੈਂ,
ਰੋਲਿਆ ਹੈ ਜਿਸ ਨੇ ਮੈਨੂੰ ਵਾਂਗ ਕੱਖਾਂ।
ਤਾਂ ਕਿ ਮੇਰੇ ਕੋਲ ਨਾ ਆਵੇ ਨਿਰਾਸ਼ਾ,
ਆਸ਼ਾ ਦਾ ਪੱਲਾ ਸਦਾ ਮੈਂ ਫੜ ਕੇ ਰੱਖਾਂ।
ਯਾਰ ਜੇ ਹੋਵੇ ਕਿਸੇ ਦਾ,ਹੋਵੇ ਚੰਗਾ,
ਨਾ ਕਿਸੇ ਵੀ ਕੰਮ ਝੂਠੇ ਯਾਰ ਲੱਖਾਂ।


ਮਹਿੰਦਰ ਸਿੰਘ ਮਾਨ
ਨੇੜੇ ਅੰਗਦ ਸਿੰਘ ਸਾਬਕਾ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...