ਆਪਣੇ ਆਪ ਇਕੱਠੀਆਂ ਹੋ ਜਾਣਗੀਆਂ ਵਿਰੋਧੀ ਧਿਰਾਂ: ਮਮਤਾ

ਤ੍ਰਿਣਮੂਲ ਕਾਂਗਰਸ ਦੀ ਆਗੂ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਏਕਾ (ਗੱਠਜੋੜ) ਆਪਣੇ ਆਪ ਹੀ ਆਕਾਰ ਲਏਗਾ। ਬੈਨਰਜੀ ਜੋ ਕਿ ਦਿੱਲੀ ਵਿਚ ਹਨ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਅੱਜ ਮੁਲਾਕਾਤ ਕੀਤੀ। ਉਨ੍ਹਾਂ ਮੋਦੀ ਨੂੰ ਬੇਨਤੀ ਕੀਤੀ ਕਿ ਬੰਗਾਲ ਨੂੰ ਆਬਾਦੀ ਦੇ ਅਧਾਰ ’ਤੇ ਹੋਰ ਕਰੋਨਾ ਵੈਕਸੀਨ ਮੁਹੱਈਆ ਕਰਵਾਈ ਜਾਵੇ। ਬੈਨਰਜੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਕੋਲ ਪੱਛਮੀ ਬੰਗਾਲ ਦਾ ਨਾਂ ਬਦਲਣ ਦਾ ਮੁੱਦਾ ਵੀ ਰੱਖਿਆ। ਉਨ੍ਹਾਂ ਕਿਹਾ ਕਿ ਇਹ ਮੁੱਦਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਤੇ ਹੁਣ ਹੱਲ ਹੋਣਾ ਚਾਹੀਦਾ ਹੈ। ਮਮਤਾ ਨੇ ਕਿਹਾ ਕਿ ਵੀਰਵਾਰ ਨੂੰ ਉਹ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕਰੇਗੀ।

ਸੱਤਾਧਾਰੀ ਐਨਡੀਏ ਵਿਰੁੱਧ ਵਿਰੋਧੀ ਧਿਰ ਦੀ ਏਕਤਾ ਬਾਰੇ ਪੁੱਛੇ ਜਾਣ ’ਤੇ ਮਮਤਾ ਨੇ ਕਿਹਾ ਕਿ ਇਹ ਸਭ ਆਪਣੇ ਆਪ ਸ਼ਕਲ ਲਏਗਾ। ਬੈਨਰਜੀ ਨੂੰ ਜਦ ਪੁੱਛਿਆ ਗਿਆ ਕਿ ਕੀ ਉਹ ਵਿਰੋਧੀ ਪਾਰਟੀਆਂ ਦੀ ਅਗਵਾਈ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਏਕੇ ਦੀ ਨੁਮਾਇੰਦਗੀ ਦੇਸ਼ ਕਰੇਗਾ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪੈਗਾਸਸ ਜਾਸੂਸੀ ਮਾਮਲੇ ’ਤੇ ਇਕ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਅਤੇ ਸੁਪਰੀਮ ਕੋਰਟ ਦੀ ਅਗਵਾਈ ਵਿਚ ਜਾਂਚ ਬਾਰੇ ਫ਼ੈਸਲਾ ਲੈਣਾ ਚਾਹੀਦਾ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਉਹ ਭਲਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰੇਗੀ ਜਿਸ ਨੂੰ ਉਨ੍ਹਾਂ ‘ਚਾਏ ਪੇ ਚਰਚਾ’ ਕਰਾਰ ਦਿੱਤਾ। ਉਨ੍ਹਾਂ ਅੱਜ ਕਾਂਗਰਸ ਆਗੂਆਂ ਕਮਲ ਨਾਥ ਤੇ ਆਨੰਦ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਬੰਗਾਲ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਟੀਐਮਸੀ ਸੁਪਰੀਮੋ ਦੀ ਦਿੱਲੀ ਵਿਚ ਸੀਨੀਅਰ ਸਿਆਸੀ ਆਗੂਆਂ ਨਾਲ ਮੁਲਾਕਾਤਾਂ ਦੀ ਇਹ ਪਹਿਲੀ ਲੜੀ ਹੈ। ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਕਮਲ ਨਾਥ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਚੋਣਾਂ ਵਿਚ ਜਿੱਤ ਦੀ ਵਧਾਈ ਦੇਣ ਲਈ ਆਏ ਸਨ। ਇਸ ਮੌਕੇ ਕਿਸੇ ਰਣਨੀਤੀ ਉਤੇ ਵਿਚਾਰ ਨਹੀਂ ਹੋਇਆ, ਉਸ ਬਾਰੇ ਵਿਚਾਰ ਪਾਰਟੀ ਦੇ ਆਗੂ ਕਰਨਗੇ। ਉਨ੍ਹਾਂ ਕਿਹਾ ਕਿ ਸਿਰਫ਼ ਵਧਦੀ ਮਹਿੰਗਾਈ ਤੇ ਮੌਜੂਦਾ ਸਥਿਤੀ ਉਤੇ ਚਰਚਾ ਹੋਈ। ਨਾਥ ਨੇ ਕਿਹਾ ਕਿ ਬੈਨਰਜੀ ਦੀ ਜਿੱਤ ਨੇ ਪੂਰੇ ਦੇਸ਼ ਵਿਚ ਸੁਨੇਹਾ ਭੇਜਿਆ ਹੈ। ਮਮਤਾ ਨੇ ਕਾਂਗਰਸ ਆਗੂ ਆਨੰਦ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। ਬੈਨਰਜੀ ਨੇ ਕਾਂਗਰਸ ਆਗੂ ਤੇ ਰਾਜ ਸਭਾ ਮੈਂਬਰ ਅਭਿਸ਼ੇਕ ਸਿੰਘਵੀ ਨਾਲ ਵੀ ਮੁਲਾਕਾਤ ਕੀਤੀ ਹੈ।

ਮਮਤਾ ਨਾਲ ਅੱਜ ਮੁਲਾਕਾਤ ਕਰ ਸਕਦੇ ਨੇ ਸ਼ਰਦ ਪਵਾਰ

ਮੁੰਬਈ: ਐਨਸੀਪੀ ਮੁਖੀ ਸ਼ਰਦ ਪਵਾਰ ਭਲਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਦਿੱਲੀ ਵਿਚ ਮੁਲਾਕਾਤ ਕਰ ਸਕਦੇ ਹਨ। ਟੀਐਮਸੀ ਸੁਪਰੀਮੋ ਇਸ ਵੇਲੇ ਰਾਜਧਾਨੀ ਵਿਚ ਹੈ ਤੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਮੁਲਾਕਾਤ ਕਰ ਰਹੀ ਹੈ। ਪਵਾਰ ਨੇ ਦੱਸਿਆ ਕਿ ਮਮਤਾ ਨੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਫੋਨ ਕੀਤਾ ਸੀ ਤੇ ਦਿੱਲੀ ਦੌਰੇ ਬਾਰੇ ਦੱਸ ਕੇ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਜਦਕਿ ਮਮਤਾ ਨੇ ਕਿਹਾ ਕਿ ਉਨ੍ਹਾਂ ਦੀ ਹਾਲੇ ਸ਼ਰਦ ਪਵਾਰ ਨਾਲ ਗੱਲ ਨਹੀਂ ਹੋਈ ਤੇ ਉਹ ਉਨ੍ਹਾਂ ਨੂੰ ਮੌਨਸੂਨ ਇਜਲਾਸ ਤੋਂ ਬਾਅਦ ਮਿਲ ਸਕਦੀ ਹੈ

ਸਾਂਝਾ ਕਰੋ

ਪੜ੍ਹੋ

CM ਭਗਵੰਤ ਮਾਨ ਨੇ ਕੇਜਰੀਵਾਲ ਦੀ ਬੇਟੀ

ਚੰਡੀਗੜ੍ਹ, 19 ਅਪ੍ਰੈਲ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...