ਕਵਿਤਾ/ਲੋਕ ਹਿੱਤਾਂ ਲਈ ਕੰਮ/ ਮਹਿੰਦਰ ਸਿੰਘ ਮਾਨ


ਰੋਂਦੇ ਨੂੰ ਗਲ ਲਾਣਾ ਠੀਕ ਹੈ,
ਡਿਗੇ ਹੋਏ ਨੂੰ ਉਠਾਣਾ ਠੀਕ ਹੈ।
ਜੋ ਲੋਕ ਹਿੱਤਾਂ ਲਈ ਕੰਮ ਕਰ ਰਿਹੈ,
ਸਾਥ ਉਸ ਦਾ ਨਿਭਾਣਾ ਠੀਕ ਹੈ।
ਰਾਹ ਦੀਆਂ ਰੁਕਾਵਟਾਂ
ਰਾਹ ਦੀਆਂ ਰੁਕਾਵਟਾਂ ਨੂੰ ਹਟਾਣਾ ਠੀਕ ਹੈ,
ਗ਼ਮਾਂ ਨੂੰ ਦੇਖ ਕੇ ਮੁਸਕਰਾਣਾ ਠੀਕ ਹੈ।
ਦੁਬਿਧਾ ਦੇ ਮਾਰੂਥਲ ‘ਚ ਭਟਕਣ ਨਾਲੋਂ,
ਇੱਕ ਨਿਸਚਿਤ ਦਿਸ਼ਾ ‘ਚ ਜਾਣਾ ਠੀਕ ਹੈ।
ਗੂੜ੍ਹਾ ਹਨੇਰਾ
ਸਾਨੂੰ ਰੋਕ ਸਕਦਾ ਗੂੜ੍ਹਾ ਹਨੇਰਾ ਨਹੀਂ,
ਅਸੀਂ ਜੋ ਪੈਂਡਾ ਮੁਕਾਇਆ, ਉਹ ਬਥੇਰਾ ਨਹੀਂ,
ਅਸੀਂ ਵੀ ਹਿੰਮਤ ਨਹੀਂ ਛੱਡੀ ਦੋਸਤੋ,
ਤਾਂ ਕੀ ਹੋਇਆ, ਜੇ ਹੋਇਆ ਸਵੇਰਾ ਨਹੀਂ।


ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...