ਰਾਜ ਨਹੀਂ ਸੇਵਾ/ਬਲਤੇਜ ਸੰਧੂ

ਹੋ ਗਈ ਯਾਰੋ ਕਮਾਲ ਲੋਕੀਂ ਲੀਡਰਾਂ ਨੂੰ ਐਤਕੀਂ ਕਰਨ ਸੁਆਲ
ਕਈ ਨਵੇਂ ਚਿਹਰੇ ਜਿੱਤ ਗਏ ਕਈ ਦਿੱਗਜ ਹਾਰੀ ਜਾਂਦੇ ਆ।
ਹੋਈ ਸੱਤਰਾਂ ਸਾਲਾਂ ਬਾਅਦ ਸਫਾਈ
80,80 ਹਜ਼ਾਰ ਲੈਣ ਵਾਲੇ ਹੁਣ ਚੀਕਾਂ ਮਾਰੀ ਜਾਂਦੇ ਆ,,,

ਜਿਹੜੇ ਕਹਿੰਦੇ ਸੀ ਰਾਜ ਨਹੀਂ ਕਰਨੀ ਏ ਸੇਵਾ
ਰਹਿ ਗਈ ਕੱਲੀ ਲੱਸੀ ਲਾਹ ਕੇ ਲੈ ਗਏ ਮੇਵਾ
60 ਹਜ਼ਾਰ ਤੋਂ ਲੈ ਕੇ 6 ਲੱਖ ਵੀ ਸੀ ਕਈ ਲੈਂਦੇ
ਹੁਣ ਕਰਦੇ ਤਰਲੇ ਬਣੀ ਭਿਖਾਰੀ ਜਾਂਦੇ ਆ।
ਹੋਈ ਸੱਤਰਾਂ ਸਾਲਾਂ ਬਾਅਦ ਸਫਾਈ
80,80 ਹਜ਼ਾਰ ਲੈਣ ਵਾਲੇ ਹੁਣ ਚੀਕਾਂ ਮਾਰੀ ਜਾਂਦੇ ਆ,,

ਇੱਕ ਸੀ ਤੱਕੜੀ, ਝਾੜੂ ਤੇ ਚੋਣ ਨਿਸ਼ਾਨ ਕਾਂਗਰਸ ਦਾ ਪੰਜਾ
ਖਿੱਦੋ ਖੂੰਡੀ ਰੁੱਲਗੀ ਫੁੱਲ ਗੁਲਾਬ ਦਾ ਮਿੱਧਿਆ ਨਾਲੇ ਠੋਕਤਾ ਮੰਜਾ
ਸੀਤਾਫਲ,ਚੀਕੂ,ਬੱਕਰੀ ਚੋਣ ਵਾਲੇ ਦੀ ਲੋਕੀਂ ਨਕਲ ਉਤਾਰੀ ਜਾਂਦੇ ਆ।
ਹੋਈ ਸੱਤਰਾਂ ਸਾਲਾਂ ਬਾਅਦ ਸਫਾਈ
80,80 ਹਜ਼ਾਰ ਲੈਣ ਵਾਲੇ ਹੁਣ ਚੀਕਾਂ ਮਾਰੀ ਜਾਂਦੇ ਆ,,

ਕਈ ਰਲ ਮਿਲ ਚੇਲੇ ਚਪਟੇ ਭ੍ਰਿਸ਼ਟਾਚਾਰ ਨੇ ਕਰਦੇ
ਜੋ ਕਰਨ ਸਿਆਸਤ ਗੰਧਲੀ ਉਹੀ ਐਥੇਂ ਤਰਦੇ
ਜਿਸ ਨੂੰ ਜਿੱਦਾ ਮਿਲਿਆ ਮੌਕਾ ਉਵੇਂ ਛਿੱਲ ਉਤਾਰੀ ਜਾਂਦੇ ਆ।
ਹੋਈ ਸੱਤਰਾਂ ਸਾਲਾਂ ਬਾਅਦ ਸਫਾਈ
80,80 ਹਜ਼ਾਰ ਲੈਣ ਵਾਲੇ ਹੁਣ ਚੀਕਾਂ ਮਾਰੀ ਜਾਂਦੇ ਆ,,

ਪੰਜਾਬ ਤਿੰਨ ਲੱਖ ਕਰੋੜ ਦਾ ਕਰਜ਼ਾਈ ਕਰਤਾ
ਅੱਧਾ ਪ੍ਰਾਈਵੇਟ ਤੇ ਰਹਿੰਦਾ ਸੇਵਾਦਾਰਾਂ ਨੇ ਗਹਿਣੇ ਧਰਤਾ
ਕਹਿਣ ਭਾਸ਼ਣਾਂ ਵਿੱਚ ਪੰਜਾਬ ਨੇ ਕਰੀ ਤਰੱਕੀ
ਪੰਜ ਪੰਜ ਮਿੰਟ ਲਈ ਵੀ ਜਹਾਜਾਂ ਦੀ ਕਰੀ ਸਵਾਰੀ ਜਾਂਦੇ ਆ।
ਹੋਈ ਸੱਤਰਾਂ ਸਾਲਾਂ ਬਾਅਦ ਸਫਾਈ
80,80 ਹਜ਼ਾਰ ਲੈਣ ਵਾਲੇ ਹੁਣ ਚੀਕਾਂ ਮਾਰੀ ਜਾਂਦੇ ਆ,,

ਰੇਤੇ ਦੀਆਂ ਸੰਧੂਆਂ ਖਾ ਗਏ ਵੱਡੀਆ ਵੱਡੀਆ ਖੱਡਾਂ
ਜਿਸ ਹੱਥ ਪਾਵਰ ਕਹਿੰਦਾ ਕੁੱਝ ਨਾ ਹੁਣ ਮੈਂ ਛੱਡਾ
ਭਵਿੱਖ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਕਰਕੇ ਧੁੰਦਲਾ
ਆਪਣੇ ਧੀਆਂ ਪੁੱਤਾਂ ਦਾ ਭਵਿੱਖ ਸੁਆਰੀ ਜਾਂਦੇ ਆ।
ਬੁਰਜ ਵਾਲਿਆਂ ਹੋਈ ਸੱਤਰਾਂ ਸਾਲਾਂ ਬਾਅਦ ਸਫਾਈ
80,80 ਹਜ਼ਾਰ ਲੈਣ ਵਾਲੇ ਹੁਣ ਚੀਕਾਂ ਮਾਰੀ ਜਾਂਦੇ ਆ,,

ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...