ਕਵਿਤਾ/ ਉਸ ਨੂੰ ਹੀਰੋ ਬਣਾਓ ਨਾ/ਮਹਿੰਦਰ ਸਿੰਘ ਮਾਨ

ਭਰਾ-ਭਰਾ ਵਿੱਚ ਜੋ ਪਾਏ ਪੁਆੜੇ, ਉਸ ਨੂੰ ਕੋਲ ਬਿਠਾਓ ਨਾ।
ਇੱਕੋ ਘਰ ਵਿੱਚ ਜੋ ਵੰਡਾਂ ਪਾਏ,ਉਸ ਨੂੰ ਘਰੀਂ ਬੁਲਾਓ ਨਾ।
ਪਿਆਰ ਦੇ ਬਾਗੀਂ ਜੋ ਅੱਗਾਂ ਲਾਏ,ਉਸ ਨੂੰ ਗਲੇ ਲਗਾਓ ਨਾ।
ਬੇੜੀ ਵਿੱਚ ਜੋ ਵੱਟੇ ਪਾਏ,ਉਸ ਨੂੰ ਬੇੜੀ ਵਿੱਚ ਬਿਠਾਓ ਨਾ।
ਹਾਰ ਵਿੱਚੋਂ ਜੋ ਮੋਤੀਆਂ ਨੂੰ ਖਿੱਚੇ,ਉਸ ਨੂੰ ਹਾਰ ਫੜਾਓ ਨਾ।
ਅਮਨ-ਕਬੂਤਰ ਨੂੰ ਜੋ ਵਿੰਨ੍ਹੇ,ਉਸ ਨੂੰ ਮਿੱਤ ਬਣਾਓ ਨਾ।
ਦੇਸ਼ ਤੋਂ ਜੋ ਵੱਖ ਹੋਣ ਨੂੰ ਕਹੇ,ਉਸ ਨੂੰ ਸਿਰ ਚੜ੍ਹਿਓ ਨਾ।
ਆਪਣੇ ਆਪ ਨੂੰ ਸੰਤ ਜੋ ਸਮਝੇ,ਉਸ ਨੂੰ ਸੀਸ ਝੁਕਾਓ ਨਾ।
ਨਿਰਦੋਸ਼ਾਂ ਨੂੰ ਜੋ ਕਤਲ ਕਰੇ,ਉਸ ਨੂੰ ਘਰੀਂ ਛੁਪਾਓ ਨਾ।
ਕੌਮੀ ਏਕਤਾ ਦਾ ਜੋ ਦੁਸ਼ਮਣ ਹੈ, ਉਸ ਨੂੰ ਹੀਰੋ ਬਣਾਓ ਨਾ।
ਪੂਜਾ ਥਾਵਾਂ ਨੂੰ ਜੋ ਕਰੇ ਅਪਵਿੱਤਰ,ਉਸ ਨੂੰ ਧਨ ਲੁਟਾਓ ਨਾ।
ਅੱਲਾ, ਰੱਬ ਵਿੱਚ ਫਰਕ ਜੋ ਦੱਸੇ,ਉਸ ਨੂੰ ਮੂੰਹ ਲਾਓ ਨਾ।


ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...