ਗ਼ਜ਼ਲ/ ਪ੍ਰੋ. ਜਸਵੰਤ ਸਿੰਘ ਕੈਲਵੀ

(1) ਸੜਦਾ ਇਹ ਦੇਸ਼ ਵੇਖ ਤੂੰ ਮੱਚਿਆ ਹਨ੍ਹੇਰ ਹੈ !
ਨਾ ਰਾਤ ਸਹਿਜ ਸ਼ਾਂਤ ਨਾ ਨਿੱਖਰੀ ਸਵੇਰ ਹੈ !

(2) ਫਿਰਕੂ ਜਨੂਨ ਕਹਿਰ ਹੈ, ਵਾਵਾਂ ‘ਚ ਜ਼ਹਿਰ ਹੈ
ਜਨਤਾ ‘ਚ ਹੋਸ਼ ਜੋਸ਼ ਨਾ ਦੁਸ਼ਮਣ ਚੁਫੇਰ ਹੈ !

(3) ਕਿਰਤੀ ਕਿਸਾਨ ਹਾਰ ਕੇ ਜੀਵਨ ਦੀ ਖੇਤ ਹੁਣ
ਬਣਦੇ ਪਲਾਂ ‘ਚ ਲਾਸ਼ ਤੇ ਲਾਸ਼ਾਂ ਦਾ ਢੇਰ ਹੈ !

(4) ਹਾਕਿਮ ਸਮੇਂ ਦੇ ਹਾਣ ਦਾ ਮਿਲਿਆ ਨਹੀਂ ਅਜੇ
ਵੋਟਾਂ ਦਾ ਹੇਰ ਫੇਰ ਹੈ, ਗੁੰਡਾ ਹੀ ਸ਼ੇਰ ਹੈ!

(5) ਧਰਮਾਂ ਤੇ ਜਾਤ ਪਾਤ ‘ਚ ਬਿਮਾਰੀ ਹੈ ਏਕਤਾ
ਹੈਰਾਨ ਹਾਂ ਇਹ ਜਾਣ ਕੇ ਕਿੰਨਾ ਖਲੇਰ ਹੈ?

(6) ਮੇਰੀ ਜੁ ਸੂਝ ਬੂਝ ਹੈ ਪਾਵੇ ਕੀ ਅੰਤ ਉਹ ?
ਲੱਭਾਂ ਕੀ ਆਰ ਪਾਰ ਮੈਂ? ਸਾਗਾਰ ਦਾ ਘੇਰ ਹੈ!

(7) ਲੜਦਾ ਜੁ ਘੋਲ ਯਾਰ ਉਹ ਜੀਵਨ ਨੂੰ ਮਾਣਦਾ
ਇਤਿਹਾਸ ਦਾ ਉਹ ਨੂਰ ਹੈ ਯੋਧਾ ਦਲੇਰ ਹੈ!

(8) ਫੁੱਟਦੀ ਕ੍ਰਾਂਤੀ ਦਰਦ ‘ਚੋ ਕਹਿੰਦੇ ਨੇ ਕੈਲਵੀ
ਹਰ ਰਾਤ ਜਦ ਹੈ ਗੁਜ਼ਰਦੀ ਹੁੰਦੀ ਉਸ਼ੇਰ ਹੈ!

ਚੌਕਾ/ ਮੈਂ ਕੀ ਹਾਂ ?
ਹੀਰ, ਆਪਣੇ ਹੱਕ ਲਈ ਅੜ ਗਈ ਸੀ ਏਨੇ ਲਈ ਪ੍ਰਸ਼ੰਸਕ ਮੈਂ ਹੀਰ ਦਾ ਹਾਂ।
ਮੇਰੀ ਕਾਨੀ ‘ਚ ਜਿੰਨਾ ਕੁ ਬਲ ਹੈ, ਮੈਂ ਪਰਤਾਂ ਨੇਰ੍ਹੇ ਦੀਆਂ ਰਾਤ ਦਿਨ ਚੀਰਦਾ ਹਾਂ।
ਮੇਰੇ ਚਿੱਤ ਦੇ ਵਿੱਚ ਅਕਾਲ ਵੱਸਦਾ ਪੂਸ਼ਕ ਨਹੀਂ ਮੈਂ ਕਿਸੇ ਤਸਵੀਰ ਦਾ ਹਾਂ।
ਨਾਨਕ ਗੁਰੂ ਦੀ ਗੋਦ ਦਾ ਨਿੱਘ ਮਾਣਾਂ , ਚੇਲਾ, ਕੈਲਵੀ ! ‘ਭਗਤ’ ‘ਕਬੀਰ’ ਦਾ ਹਾਂ।

——–o——–

 

-ਪ੍ਰੋ. ਜਸਵੰਤ ਸਿੰਘ ਕੈਲਵੀ

597 ਬੀ.ਬਲਾਕ ਰਣਜੀਤ ਐਵਨਿਊ,ਅੰਮ੍ਰਿਤਸਰ

-9878381474

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...