ਯੁੱਧ ਜੋ ਤਬਾਹੀ ਤੇ ਮੌਤ ਲਿਆਓਂਦਾ ਹੈ
ਤੁਸੀਂ ਉਸਦਾ ਵਿਓਪਾਰ ਕਿਓਂ ਕਰਦੇ ਹੋ?
ਇਸ ਧਰਤੀ ਦੇ ਮਾਸੂਮ ਲੋਕਾਂ ‘ਤੇ –
ਇਹ ਅਤਿਆਚਾਰ ਕਿਓਂ ਕਰਦੇ ਹੋ?
ਪਰਮਾਣੂ ਹਥਿਆਰ, ਮਿਜ਼ਾਈਲਾਂ ਅਤੇ
ਬਾਰੂਦ ਦੇ ਦਹਿਕਦੇ ਹੋਏ ਗੋਲੇ …
ਇਹਨਾਂ ਅਗਨ ਹਥਿਆਰਾਂ ਦਾ
ਭਖਦਾ ਹੋਇਆ ਪ੍ਰਚਾਰ ਕਿਓਂ ਕਰਦੇ ਹੋ?
ਬੱਚਿਆਂ ਦੇ ਨਾਲ਼ ਜਦੋਂ ਮਾਵਾਂ ਵੀ
ਡਰਕੇ ਲੁਕ ਜਾਂਦੀਆਂ ਨੇ –
ਉਹਨਾਂ ਵਿਸਫੋਟਕ ਅਵਾਜ਼ਾਂ ਦਾ
ਡਰਾਉਣਾ ਸੰਚਾਰ ਕਿਓਂ ਕਰਦੇ ਹੋ?
-ਅਮਨਦੀਪ ਸਿੰਘ