
ਕੋਈ ਜਿੱਤੇ ਕੋਈ ਹਾਰੇ।
ਅਸਾਡੇ ਹੱਕ ਨਾ ਮਾਰੇ।
ਚੜ੍ਹੇ ਬਸ ਹੁਣ ਨਵਾਂ ਸੂਰਜ
ਕਰੋ ਇਹ ਕਾਮਨਾ ਸਾਰੇ।
ਮੇਰਾ ਪੰਜਾਬ ਫ਼ਿਰ ਹੱਸੇ
ਕਰੋ ਅਰਦਾਸ ਇਹ ਪਿਆਰੇ।
ਖੁਸ਼ੀ ਵਿਚ ਵਹਿਣ ਹੁਣ ਹੰਝੂ
ਇਹ ਮਿੱਠੇ ਹੋਣ ਨਾ ਖਾਰੇ।
ਇਹ ਅੰਬਰ ਵੀ ਅਸਾਡਾ ਹੈ
ਅਸਾਂ ਦੇ ਹੀ ਨੇ ਇਹ ਤਾਰੇ।
ਜੇ ਕੋਈ ਸਾੜ ਪਾ ਤੁਰਿਆ
ਕਲੇਜਾ ਵਕ਼ਤ ਹੁਣ ਠਾਰੇ।
ਇਸਾਈ ਸਿੱਖ ਇਹ ਮੁਸਲਿਮ
ਤੇ ਹਿੰਦੂ ਨੇ ਭਰਾ ਚਾਰੇ।
ਇਹ ਖੁੰਢੇ ਕਰ ਦਿਓ ਰਲਕੇ
ਜੋ ਨਫ਼ਰਤ ਦੇ ਬਣੇ ਆਰੇ।
ਹਰਦੀਪ ਬਿਰਦੀ
9041600900