ਕਵਿਤਾ/ ਧੀ / ਮਹਿੰਦਰ ਸਿੰਘ ਮਾਨ

ਜਿਸ ਘਰ ਵਿੱਚ ਨਹੀਂ ਹੁੰਦੀ ਕੋਈ ਧੀ,
ਯਾਰੋ, ਉਹ ਘਰ ਹੁੰਦਾ ਖੰਡਰ ਹੀ।
ਆਪਣੇ ਪੇਕੇ ਘਰ ਦਾ ਸਦਾ ਭਲਾ ਮੰਗੇ,
ਸਹੁਰੇ ਘਰ ਵਿੱਚ ਬੈਠੀ ਕੱਲੀ ਧੀ।
ਆਪਣੇ ਦੁੱਖ ਉਹ ਦੱਸੇ ਨਾ ਕਿਸੇ ਨੂੰ,
ਆਪਣੇ ਦੁੱਖ ਜਰਦੀ ਉਹ ਕਰੇ ਨਾ ਸੀ ।
ਕਿਸੇ ਦੇ ਦੁੱਖ ਵੰਡਾਵਣ ਦੀ ਖਾਤਰ,
ਉਹ ਤੁਰ ਪਵੇ ਵੇਲੇ, ਕੁਵੇਲੇ ਵੀ।
ਧੀ ਨੂੰ ਤੋਲੀਏ ਕਾਹਦੇ ਬਰਾਬਰ,
ਧੀ ਬਰਾਬਰ ਤਾਂ ਹੈ ਨ੍ਹੀ ਸੋਨਾ ਵੀ।
ਧੀ ਨੂੰ ਖੁਸ਼ ਰੱਖੀਏ ਘਰ ਖੁਸ਼ ਰੱਖਣ ਲਈ,
ਜੇ ਧੀ ਰੋਈ, ਘਰ ਲੱਗੂ ਬੰਜ਼ਰ ਹੀ।
ਉਸ ਜਾਏ ਮਹਾਂਯੋਧੇ,ਬਲਕਾਰੀ,
ਉਸ ਜਾਏ ਗੁਰੂ, ਪੀਰ, ਪੈਗੰਬਰ ਵੀ।
ਇਹ ਜੱਗ ਤਾਂ ਹੀ ਚਲਦਾ ਰਹਿ ਸਕਦੈ,
ਜੇ ਹਰ ਘਰ ਵਿੱਚ ਹੋਵੇ ਜ਼ਰੂਰ ਇੱਕ ਧੀ।


ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...