ਬ੍ਰਿਸਬੇਨ 2032 ਓਲੰਪਿਕਸ ਦੀ ਕਰੇਗਾ ਮੇਜ਼ਬਾਨੀ

ਟੋਕੀਓ, 22 ਜੁਲਾਈ
ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਬੁੱਧਵਾਰ ਨੂੰ ਬ੍ਰਿਸਬੇਨ ਨੂੰ 2032 ਓਲੰਪਿਕਸ ਦੀ ਮੇਜ਼ਬਾਨੀ ਲਈ ਚੁਣਿਆ। ਬ੍ਰਿਸਬੇਨ ਵਿਰੁੱਧ ਕਿਸੇ ਵੀ ਸ਼ਹਿਰ ਨੇ ਆਪਣੀ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਸਾਲ 2000 ਵਿੱਚ ਸਿਡਨੀ ਤੋਂ ਬਾਅਦ ਓਲੰਪਿਕ ਇੱਕ ਵਾਰ ਫਿਰ ਆਸਟਰੇਲੀਆ ’ਚ ਹੋਣਗੀਆਂ। ਇਸ ਤੋਂ ਪਹਿਲਾਂ 1956 ਵਿੱਚ ਮੈਲਬਰਨ ਵਿੱਚ ਓਲੰਪਿਕ ਖੇਡਾਂ ਹੋਈਆਂ ਸਨ।

ਮੇਜ਼ਬਾਨੀ ਮਿਲਣ ਦੀ ਖ਼ੁਸ਼ੀ ਵਿੱਚ ਬ੍ਰਿਸਬਨ ਵਿੱਚ ਆਤਿਸ਼ਬਾਜ਼ੀ ਕੀਤੀ ਗਈ ਤੇ ਆਈਓਸੀ ਦੇ ਮੈਂਬਰਾਂ ਨੂੰ ਟੋਕੀਓ ਦੇ ਪੰਜ ਤਾਰਾ ਹੋਟਲ ਤੋਂ ਇਸ ਦਾ ਸਿੱਧਾ ਪ੍ਰਸਾਰਣ ਵਿਖਾਇਆ ਗਿਆ। ਬ੍ਰਿਸਬਨ ਨੂੰ ਮੇਜ਼ਬਾਨੀ ਮਿਲਣ ਨਾਲ ਕਤਰ, ਹੰਗਰੀ ਤੇ ਜਰਮਨੀ ਦੀਆਂ ਸਾਰੀਆਂ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਓਲੰਪਿਕ ਖੇਡਾਂ ਹੁਣ ਪੂਰੇ ਕੁਈਨਜ਼ਲੈਂਡ ਰਾਜ ਵਿੱਚ ਕਰਵਾਈਆਂ ਜਾਣਗੀਆਂ, ਜਿਸ ਵਿੱਚ ਗੋਲਡ ਕੋਸਟ ਸ਼ਹਿਰ ਵੀ ਸ਼ਾਮਲ ਹੈ, ਜਿਸ ਨੇ 2018 ਰਾਸ਼ਟਰਮੰਡਲ ਖੇਡਾਂ ਦੇ ਮੇਜ਼ਬਾਨੀ ਕੀਤੀ ਸੀ। ਬ੍ਰਿਸਬਨ ਦਾ ਅਤਿ-ਆਧੁਨਿਕ ‘ਗਾਬਾ ਸਟੇਡੀਅਮ’ ਇਨ੍ਹਾਂ ਖੇਡਾਂ ਦਾ ਮੁੱਖ ਕੇਦਰ ਹੋਵੇਗਾ ਅਤੇ ਸਟੇਡੀਅਮ ਦੇ ਨਾਲ ਹੀ ਉਸਾਰੀ ਅਧੀਨ ਜ਼ਮੀਨਦੋਜ਼ ਰੇਲਵੇ ਸਟੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਲਦੀ ਤਿਆਰ ਹੋ ਜਾਵੇਗਾ। ਖਿਡਾਰੀਆਂ ਦੀ ਰਿਹਾਇਸ਼ ਲਈ ਬ੍ਰਿਸਬਨ ਅਤੇ ਗੋਲਡ ਕੋਸਟ ਵਿੱਚ ਦੋ ਅਥਲੀਟ ਖੇਡ ਪਿੰਡ ਉਸਾਰੇ ਜਾਣਗੇ। ਮਾਹਿਰਾਂ ਅਨੁਸਾਰ ਬ੍ਰਿਸਬਨ 2032 ਖੇਡਾਂ ਲਈ 4.5 ਬਿਲੀਅਨ ਡਾਲਰ ਦੇ ਬਜਟ ਦੀ ਜ਼ਰੂਰਤ ਹੋਵੇਗੀ।

ਸਾਂਝਾ ਕਰੋ

ਪੜ੍ਹੋ

ਹਿੰਦੂ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਜਮਸ਼ੇਦਪੁਰ, 21 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਤੋਂ ਇੱਕ...