
ਬਠਿੰਡਾ,22ਜੁਲਾਈ(ਏ.ਡੀ.ਪੀ. ਨਿਊਜ਼)ਛੁੱਟੀ ਮੁੱਕ ਗਈ ਸਿਪਾਹੀਆ ਤੇਰੀ,
ਅਜੇ ਨਾ ਤੇਰਾ ਚਾਅ ਲੱਥਿਆ”
ਇਹ ਲੋਕ ਸਾਹਿਤ ਦੀ ਵੰਨਗੀ ਹੈ ਤੇ ਜਾਂ ਫੇਰ ਕੁਛ ਹੋਰ? ਇਸ ਸਵਾਲ ਦਾ ਸਹੀ ਸਹੀ ਜਵਾਬ ਤਾਂ ਕੋਈ ਭਾਸ਼ਾ ਮਾਹਿਰ ਹੀ ਦੱਸ ਸਕਦਾ ਹੈ।
….ਦਰਅਸਲ ਖ਼ੈਰ ਹੋਵੇ! ਸੱਚ ਤਾਂ ਇਹ ਕਿ ਉਪਰੋਕਤ ਲੋਕ ਤੁਕ,ਕੋਈ ਮੁਹਾਵਰਾ ਤੇ ਜਾਂ ਫੇਰ ਕੁਛ ਵੀ ਹੋਰ ਹੈ….ਪਰ ਪਿੰਡ ਹਾਕਮ ਸਿੰਘ ਵਾਲ਼ਾ ਦੇ ਬਹੁਤ ਹੀ ਸਾਊ ਅਤੇ ਹਲੀਮੀ ਵਰਗੇ ਗੁਣਾਂ ਦੇ ਧਾਰਣੀ ਸੁਭਾਅ ਦੇ ਧਾਰਣੀ/ਮਾਲਕ ਹਰਦੀਪ ਸਿੰਘ ਉੱਤੇ ਐਨ ਸੋਲਾਂ ਆਨੇ ਪੂਰੀ ਢੁੱਕਦੀ/ਖਰੀ ਉਤਰਦੀ ਹੈ।
ਇੱਥੇ ਸਾਡਾ ਇਹ ਸਭ ਕੁੱਝ ਕਹਿਣ ਤੋਂ ਭਾਵ ਇਹ ਕਿ ਹਰਦੀਪ ਸਿੰਘ ਕਿੱਤੇ ਵਜੋਂ ਭਾਰਤੀ ਫ਼ੌਜ ਵਿੱਚ ਕਿਸੇ ਜਗ੍ਹਾ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ। ਇਹਨਾਂ ਦਿਨਾਂ ਵਿੱਚ ਓਹ ਕੁਝ ਕੁ ਦਿਨਾਂ ਦੀ ਛੁੱਟੀ ਆਇਆ ਹੋਇਆ ਹੈ। ਅੱਜ ਲੱਖੀ ਜੰਗਲ ਪੰਜਾਬੀ ਸੱਥ, ਬਠਿੰਡਾ ਦੇ ਵਿਹੜੇ ਲੱਗੀ ਪੁਸਤਕ ਪ੍ਰਦਰਸ਼ਨੀ ਵਿੱਚ ਆਪਣੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਨਾਲ਼ ਹਰਦੀਪ ਸਿੰਘ ਜੀ ਆਏ ਤਾਂ ਇਹਨਾਂ ਪਿਓ ਪੁੱਤਾਂ ਬਾਰੇ ਇਹ ਜਾਣਕੇ ਬਹੁਤ ਖ਼ੁਸ਼ੀ ਹੋਈ ਕਿ ਇਹਨਾਂ ਨੇ ਆਪਣੇ ਘਰ ਵਿੱਚ ਇੱਕ ਲਾਇਬਰੇਰੀ ਖੋਲ੍ਹੀ ਹੋਈ ਹੈ,ਜਿੱਥੇ ਸੈਂਕੜੇ ਕਿਤਾਬਾਂ ਰੱਖੀਆਂ ਹੋਈਆਂ ਹਨ,ਜਿੱਥੋਂ ਕੋਈ ਵੀ ਨਗਰ ਨਿਵਾਸੀ ਆਪਣੀ ਪਸੰਦ ਦੀਆਂ ਕਿਤਾਬਾਂ ਲਿਜਾਕੇ ਪੜ੍ਹ ਸਕਦਾ ਹੈ।

ਇੱਥੇ ਇਹ ਵਿਸ਼ੇਸ ਤੌਰ ‘ਤੇ ਜਿਕਰ ਯੋਗ ਹੈ ਕਿ ਹਰਦੀਪ ਸਿੰਘ ਨਾਲ਼ ਲੱਖੀ ਜੰਗਲ ਪੰਜਾਬੀ ਸੱਥ,ਬਠਿੰਡਾ ਦੇ ਵਿਹੜੇ ਆਏ ਹਰਦੀਪ ਸਿੰਘ ਨਾਲ਼ ਹੋਈ ਗੱਲਬਾਤ/ਮੁਲਾਕਾਤ ਦੌਰਾਨ ਪਤਾ ਲੱਗਿਆ ਕਿ ਉਹ ਆਪਣੀ ਛੁੱਟੀ ਖ਼ਤਮ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਿਖੇ ਚੱਲ ਰਹੀ ਲਾਇਬਰੇਰੀ ਨੂੰ ਜਿੰਨਾ ਛੇਤੀ ਹੋ ਸਕੇ, ਆਪਣੇ ਪਿੰਡ ਦੀ ਕਿਸੇ ਵੀ ਜਗ੍ਹਾ ਉੱਤੇ ਸਥਾਪਤ ਕਰਨੀ ਚਾਹੁੰਦਾ ਹੈ,ਜਿੱਥੋਂ ਪਿੰਡ ਵਾਸ਼ੀ ਅਸ਼ਾਨੀ ਨਾਲ਼ ਆਪੋ ਆਪਣੀ ਪਸੰਦ ਦੀਆਂ ਕਿਤਾਬਾਂ ਲਿਜਾਕੇ ਪੜ੍ਹ ਸਕਣ।
ਇਸੇ ਦੌਰਾਨ ਹੋਰ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਨੇੜ ਭਵਿੱਖ ਵਿੱਚ ਓਹ ਲੱਖੀ ਜੰਗਲ ਪੰਜਾਬੀ ਸੱਥ,ਬਠਿੰਡਾ ਦੇ ਸਹਿਯੋਗ ਨਾਲ਼ ਆਪਣੇ ਪਿੰਡ ਵਿੱਚ ਅਜਿਹਾ ਸਮਾਗ਼ਮ ਕਰਵਾਉਣਾ ਚਾਹੁੰਦਾ ਹੈ, ਜਿੱਥੇ ਕਿ ਪੁਸਤਕ ਪ੍ਰਦਰਸ਼ਨੀ ਤੋਂ ਇਲਾਵਾ ਹੋਰ ਭਾਵ ਵਿਰਸੇ ਅਤੇ ਸੱਭਿਆਚਾਰ ਨਾਲ ਸਬੰਧਤ ਸਰਗਰਮੀਆਂ ਵੀ ਕਰਵਾਈਆਂ ਜਾਣ।
ਲੱਖੀ ਜੰਗਲ ਪੰਜਾਬੀ ਸਥ,ਬਠਿੰਡਾ ਦੇ ਵਿਹੜੇ ਆਉਣ ‘ਤੇ ਹਰਦੀਪ ਸਿੰਘ ਅਤੇ ਓਹਨਾਂ ਦੇ ਪਿਤਾ ਜੀ ਸਰਦਾਰ ਸੁਰਿੰਦਰ ਸਿੰਘ ਜੀ ਨੂੰ “ਜੀ ਆਇਆਂ” ਆਖਦਿਆਂ ਸਰਦਾਰ ਲਾਭ ਸਿੰਘ ਸੰਧੂ ਵੱਲੋਂ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਅਤੇ ਵੱਧ ਤੋਂ ਵੱਧ ਪਿੰਡਾਂ ਵਿੱਚ ਲਾਇਬ੍ਰੇਰੀਆਂ ਖੋਲ੍ਹਕੇ ਆਮ ਲੋਕਾਂ ਵਿੱਚ ਅਜੋਕੇ ਸਿੱਖਿਆ,ਸਾਇੰਸ ਅਤੇ ਤਕਨਾਲੋਜੀ ਦੇ ਪਰਚਾਰ/ ਪਰਸਾਰ ਦੇ ਯੁੱਗ ਦੇ ਹਾਣ ਦੀ ਜਾਗਰੂਕਤਾ ਪੈਦਾ ਕਰਨ ਲਈ ਵਿਚਾਰ ਵਟਾਂਦਰਾ ਵੀ ਕੀਤਾ ਗਿਆ, ਤਾਂ ਜੋ ਕਿ ਇਹਨਾਂ ਵਿਚਾਰਾਂ ਦੀ ਸੁਪਨਸਾਜੀ ਕਰਕੇ ਇਸ ਸਭ ਕਾਸੇ ਨੂੰ ਅਮਲੀ ਰੂਪ ਦਿੱਤਾ ਜਾਵੇ।
ਇਸ ਮੌਕੇ ਲੰਮੇਂ ਸਮੇਂ ਤੋਂ ਟੀਕਾਕਰਣ ਮਿਸ਼ਨ ਅਤੇ ਪਲਸ ਪੋਲੀਓ ਮੁਹਿੰਮ ਦੇ ਪਰਚਾਰ ਪਰਸਾਰ ਨਾਲ ਸਵੈ ਇਛੁੱਕ ਤੌਰ ‘ਤੇ ਜੁੜੇ ਸਮਾਜ ਸੇਵਕ ਲਾਲ ਚੰਦ ਸਿੰਘ ਵੀ ਹਾਜ਼ਰ ਸਨ।