ਸਿੱਖ ਕਤਲੇਆਮ 1984: ਸਿੱਟ ਨੇ 11 ਕੇਸਾਂ ਦੀ ਜਾਂਚ ਕੀਤੀ ਖ਼ਤਮ, ਦੋਸ਼ੀਆਂ ਦੀ ਹੋਵੇਗੀ ਜਲਦ ਗ੍ਰਿਫ਼ਤਾਰੀ

ਨਵੀਂ ਦਿੱਲੀ : ਹੁਣ ਲੱਗ ਰਿਹਾ ਹੈ ਕਿ ਸਿੱਖ ਕਤਲੇਆਮ 1984ਦੇ ਮਾਮਲੇ ਵਿਚ ਕੋਰਟ ਨੇ ਕੁੱਝ ਵਧੀਆ ਫ਼ੈਸਲਾ ਦਿਤਾ ਹੈ। ਦਰਅਸਲ ਸਿੱਖ ਵਿਰੋਧੀ ਕਤਲੇਆਮ 1984 ਦੇ ਮਾਮਲੇ ਵਿਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ  ਨੇ ਲਗਭਗ 11 ਕੇਸਾਂ ਦੀ ਜਾਂਚ ਖ਼ਤਮ ਕਰ ਲਈ ਹੈ। ਇਸ ਲੰਮੀ ਜਾਂਚ ਵਿਚ ਘੱਟੋ ਘੱਟ 40 ਤੋਂ ਵੱਧ ਮੁਲਜ਼ਮਾਂ ਦੀ ਪਛਾਣ ਹੋਈ ਹੈ ਅਤੇ ਇਨ੍ਹਾਂ ਦੀ ਵੈਰੀਫ਼ੀਕੇਸ਼ਨ ਵੀ ਹੋ ਚੁੱਕੀ ਹੈ। ਇਸ ਵਿਚ ਸ਼ਹਿਰ ਦੇ 5 ਪੁਰਾਣੇ ਨਾਮੀ ਵਕੀਲ ਵੀ ਨਾਮਜ਼ਦ ਸਨ ਜੋ ਕਿ ਦੰਗਿਆਂ ਵਿਚ ਸ਼ਾਮਲ ਸਨ।ਇਸ ਸਬੰਧੀ ਐਸਆਈਟੀ ਕੋਲ ਲੋੜੀਂਦੇ ਸਬੂਤ ਮੌਜੂਦ ਹਨ। ਇਨ੍ਹਾਂ ਕੇਸਾਂ ਵਿਚ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਮਨਜ਼ੂਰੀ ਲੈਣ ਦੀ ਪ੍ਰਕਿਰਿਆ ਐਸਆਈਟੀ ਨੇ ਸ਼ੁਰੂ ਕਰ ਦਿਤੀ ਹੈ। ਇਕ ਤੋਂ ਦੋ ਮਹੀਨੇ ਦੇ ਅੰਦਰ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਦਸਣਯੋਗ ਹੈ ਕਿ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਵਿਰੋਧ ’ਚ ਕਾਨਪੁਰ ’ਚ ਸਿੱਖ ਵਿਰੋਧੀ ਦੰਗੇ ਹੋਏ ਸਨ, ਜਿਨ੍ਹਾਂ ਵਿਚ 127 ਲੋਕਾਂ ਦੀ ਮੌਤ ਹੋ ਗਈ ਸੀ। ਉਸ ਦੌਰਾਨ ਇਨ੍ਹਾਂ ਕਤਲ ਮਾਮਲਿਆਂ ਵਿਚ ਢਿੱਲੀ ਕਾਰਵਾਈ ਕੀਤੀ ਸੀ।

ਲਿਹਾਜ਼ਾ ਫ਼ਰਵਰੀ 2019 ਵਿਚ ਸ਼ਾਸਨ ਨੇ ਇਸ ਦੀ ਜਾਂਚ ਲਈ ਐਸਆਈਟੀ ਦਾ ਗਠਨ ਕੀਤਾ। ਕੋਤਵਾਲੀ ਵਿਚ ਐਸਆਈਟੀ ਥਾਣਾ ਵੀ ਬਣਾਇਆ ਗਿਆ। ਜਿਨ੍ਹਾਂ 28 ਕੇਸਾਂ ਵਿਚ ਤਦ ਪੁਲਿਸ ਨੇ ਫ਼ਾਈਨਲ ਰਿਪੋਰਟ ਲਗਾ ਕੇ ਚਾਰਜਸ਼ੀਟ ਲਾਈ ਸੀ, ਉਨ੍ਹਾਂ ਵਿਚੋਂ ਐਸਆਈਟੀ ਨੇ 20 ਕੇਸਾਂ ਦੀ ਫ਼ਾਈਲ ਖੋਲ੍ਹੀ, ਜਿਨ੍ਹਾਂ ਵਿਚੋਂ 11 ਕੇਸਾਂ ਦੀ ਪੜਤਾਲ ਪੂਰੀ ਹੋ ਗਈ ਹੈ। ਦੋ ਕੇਸਾਂ ਵਿਚ ਸੱਭ ਤੋਂ ਵੱਧ 13-13 ਮੁਲਜ਼ਮ ਹਨ। ਕੁਲ ਮਿਲਾ ਕੇ ਇਨ੍ਹਾਂ ਸਾਰੇ ਕੇਸਾਂ ਵਿਚ 40 ਤੋਂ ਵੱਧ ਮੁਲਜ਼ਮ ਹਨ।ਪੰਜ ਮੁਲਜ਼ਮ ਅਜਿਹੇ ਹਨ, ਜੋ ਉਸ ਸਮੇਂ ਦੇ ਨਾਮੀ ਵਕੀਲ ਸਨ, ਜਿਨ੍ਹਾਂ ਦੇ ਤਤਕਾਲੀਨ ਸਰਕਾਰ ਦੇ ਨੇਤਾ, ਮੰਤਰੀਆਂ ਤੇ ਵਿਧਾਇਕਾਂ ਨਾਲ ਚੰਗੇ ਸਬੰਧ ਸਨ। ਉਨ੍ਹਾਂ ਦੇ ਨਾਮ ਤੇ ਪਤੇ ਵੀ ਵੈਰੀਫਾਈ ਕਰ ਲਏ ਗਏ ਹਨ। ਇਨ੍ਹਾਂ ਦੀ ਭੂਮਿਕਾ ਦੰਗਿਆਂ ਵਿਚ ਮਿਲੀ ਹੈ। ਐਸਆਈਟੀ ਨੇ ਇਨ੍ਹਾਂ ਸਾਰਿਆਂ ਵਿਰੁਧ ਸਬੂਤ ਇਕੱਠੇ ਕਰ ਲਏ ਹਨ, ਸਿਰਫ਼ ਗਿ੍ਰਫ਼ਤਾਰੀ ਬਾਕੀ ਹੈ। ਸ਼ਾਸਨ ਤੋਂ ਮਨਜ਼ੂਰੀ ਮਿਲਣ ਬਾਅਦ ਇਨ੍ਹਾਂ ਸਾਰੇ ਮੁਲਜ਼ਮਾਂ ਦੇ ਨਾਮ ਜਨਤਕ ਕੀਤੇ ਜਾਣਗੇ ਅਤੇ ਗਿ੍ਰਫ਼ਤਾਰੀਆਂ ਸ਼ੁਰੂ ਹੋਣਗੀਆਂ।ਇਸ ਸਬੰਧਤ ਮਾਮਲੇ ਵਿਚ ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਨੇ ਦਸਿਆ,‘‘ਮੈਂ ਭਲਕੇ 22 ਜੁਲਾਈ ਨੂੰ ਕਾਨਪੁਰ ਪੁੱਜ ਕੇ ਇਸ ਮਸਲੇ ਵਿਚ ਹੋ ਰਹੀ ਦੇਰੀ ਬਾਰੇ ਆਹਲਾ ਅਫ਼ਸਰਾਂ ਵਿਚਾਰ ਚਰਚਾ ਕਰਾਂਗਾ’।

ਸਾਂਝਾ ਕਰੋ

ਪੜ੍ਹੋ

ਨਵੀਂ ਸੂਹੀ ਸਵੇਰ/ਸੁਖਦੇਵ ਫਗਵਾੜਾ

ਲਹਿਰਾਂ ਸਾਗਰ ਦੀਆਂ ਚਲਦੀਆਂ ਨੇ ਅਰੁਕ ਜਿਸ ਤਰ੍ਹਾਂ ਸਿਰਫ਼ ਦਿਸ਼ਾ...