
ਜਲੰਧਰ, 8 ਮਈ – ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਕਪੂਰਥਲਾ ਵੱਲੋਂ ਅਪ੍ਰੈਲ 2025 ਸੈਸ਼ਨ ਵਿੱਚ ਚੱਲ ਰਹੀਆਂ ਅੰਤਮ ਸਮੈਸਟਰ ਪ੍ਰੀਖਿਆਵਾਂ ਨੂੰ ਅਣਕਿਆਸੇ ਹਾਲਾਤਾਂ ਕਾਰਨ 8.05.2025 ਤੋਂ 10.05.2025 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।ਜਦੋਂ ਕਿ 12.05.2025 ਤੋਂ, ਹੋਣ ਵਾਲੀ ਪ੍ਰੀਖਿਆ ਸੂਚਿਤ ਮਿਤੀ ਅਨੁਸਾਰ ਹੋਵੇਗੀ ਅਤੇ ਹੁਣ ਰੱਦ ਕੀਤੀਆਂ ਗਈਆਂ ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।