ਪਾਣੀ ਨਾਲ ਭਰ ਗਏ ਡੈਮ, ਮਜਬੂਰੀਵੱਸ ਭਾਰਤ ਨੂੰ ਪਾਕਿਸਤਾਨ ਵੱਲ ਛੱਡਣਾ ਪੈ ਗਿਆ ਪਾਣੀ

ਜੰਮੂ ਕਸ਼ਮੀਰ, 8 ਮਈ – ਭਾਰਤ ਭਾਰੀ ਬਾਰਸ਼ ਕਾਰਨ ਪਾਕਿਸਤਾਨ ਨੂੰ ਜਾਂਦਾ ਪਾਣੀ ਨਹੀਂ ਰੋਕ ਸਕਿਆ। ਭਾਰਤ ਨੇ ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਚਨਾਬ ਨਦੀ ‘ਤੇ ਬਣੇ ਬਗਲੀਹਾਰ ਡੈਮ ਦੇ ਦੋ ਗੇਟ ਖੋਲ੍ਹ ਦਿੱਤੇ ਗਏ। ਅਜਿਹਾ ਭਾਰੀ ਬਾਰਸ਼ ਕਾਰਨ ਕੀਤਾ ਗਿਆ ਹੈ। ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ 25 ਅਪ੍ਰੈਲ ਨੂੰ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਸਨ। ਹਾਸਲ ਜਾਣਕਾਰੀ ਮੁਤਾਬਕ ਭਾਰਤ ਨੇ ਵੀਰਵਾਰ ਨੂੰ ਬਗਲੀਹਾਰ ਤੇ ਸਲਾਲ ਡੈਮਾਂ ਦੇ ਪਾਣੀ ਦੇ ਪ੍ਰਵਾਹ ਨੂੰ ਖੋਲ੍ਹ ਦਿੱਤਾ ਗਿਆ ਹੈ। ਇਹ ਪਿਛਲੇ ਪੰਜ ਦਿਨਾਂ ਵਿੱਚ ਦੂਜਾ ਮੌਕਾ ਹੈ ਜਦੋਂ ਭਾਰਤ ਨੂੰ ਡੈਮਾਂ ਤੋਂ ਪਾਣੀ ਛੱਡਣਾ ਪਿਆ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤ ਸਰਕਾਰ ਨੇ ਚਨਾਬ ਦੇ ਪਾਣੀ ਦੇ ਪ੍ਰਵਾਹ ਨੂੰ ਰੋਕ ਦਿੱਤਾ ਸੀ। ਇਸ ਨਾਲ ਪਾਕਿਸਤਾਨ ਵਿੱਚ ਸੋਕੇ ਦੀ ਸਥਿਤੀ ਪੈਦਾ ਹੋ ਗਈ ਸੀ ਤੇ ਉਸ ਦੇ ਵੱਖ-ਵੱਖ ਪਣ-ਬਿਜਲੀ ਪ੍ਰੋਜੈਕਟ ਬੰਦ ਹੋ ਗਏ ਸਨ। ਹਾਲਾਂਕਿ, ਭਾਰਤ ਨੇ ਅਗਲੇ ਦਿਨ ਸੋਮਵਾਰ ਨੂੰ ਪਾਣੀ ਛੱਡ ਦਿੱਤਾ ਸੀ।

ਦੱਸ ਦਈਏ ਕਿ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਲਈ ਵਾਟਰ ਸਟ੍ਰਾਈਕ ਕੀਤਾ ਸੀ। ਭਾਰਤ ਨੇ ਪਹਿਲਾਂ ਸਿੰਧੂ ਜਲ ਸੰਧੀ ਨੂੰ ਮੁਅੱਤਲ ਕੀਤਾ ਤੇ ਫਿਰ ਅਗਲਾ ਕਦਮ ਚੁੱਕਦੇ ਹੋਏ ਭਾਰਤ ਨੇ ਚਨਾਬ ਨਦੀ ‘ਤੇ ਬਗਲੀਹਾਰ ਡੈਮ ਰਾਹੀਂ ਪਾਣੀ ਦਾ ਪ੍ਰਵਾਹ ਰੋਕ ਦਿੱਤਾ। ਭਾਰਤ ਜੇਹਲਮ ਨਦੀ ‘ਤੇ ਕਿਸ਼ਨਗੰਗਾ ਡੈਮ ਸਬੰਧੀ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ ਸੀ ਪਰ ਜ਼ਿਆਦਾ ਬਾਰਸ਼ ਨੇ ਕੰਮ ਵਿਗਾੜ ਦਿੱਤਾ। ਜੰਮੂ ਦੇ ਰਾਮਬਨ ਵਿੱਚ ਬਗਲੀਹਾਰ ਹਾਈਡ੍ਰੋਇਲੈਕਟ੍ਰਿਕ ਡੈਮ ਤੇ ਉੱਤਰੀ ਕਸ਼ਮੀਰ ਵਿੱਚ ਕਿਸ਼ਨਗੰਗਾ ਹਾਈਡ੍ਰੋਇਲੈਕਟ੍ਰਿਕ ਡੈਮ ਭਾਰਤ ਨੂੰ ਪਾਣੀ ਛੱਡਣ ਦੇ ਸਮੇਂ ਨੂੰ ਨਿਯਮਤ ਕਰਨ ਦੀ ਸਮਰੱਥਾ ਦਿੰਦੇ ਹਨ।

ਭਾਰਤ ਤੇ ਪਾਕਿਸਤਾਨ ਬਗਲੀਹਾਰ ਡੈਮ ‘ਤੇ ਆਹਮੋ-ਸਾਹਮਣੇ ਕਿਉਂ?

ਬਗਲੀਹਾਰ ਡੈਮ ਲੰਬੇ ਸਮੇਂ ਤੋਂ ਦੋਵਾਂ ਗੁਆਂਢੀਆਂ ਵਿਚਕਾਰ ਵਿਵਾਦ ਦਾ ਵਿਸ਼ਾ ਰਿਹਾ ਹੈ। ਪਾਕਿਸਤਾਨ ਨੇ ਇਸ ਮਾਮਲੇ ਵਿੱਚ ਵਿਸ਼ਵ ਬੈਂਕ ਦੀ ਵਿਚੋਲਗੀ ਦੀ ਮੰਗ ਕੀਤੀ ਹੈ। ਪਾਕਿਸਤਾਨ ਨੂੰ ਕਿਸ਼ਨਗੰਗਾ ਡੈਮ ‘ਤੇ ਵੀ ਇਤਰਾਜ਼ ਹੈ। ਖਾਸ ਕਰਕੇ ਜੇਹਲਮ ਦੀ ਸਹਾਇਕ ਨਦੀ ਨੀਲਮ ‘ਤੇ ਇਸ ਦੇ ਪ੍ਰਭਾਵ ਕਾਰਨ। ਦਰਅਸਲ ਚਨਾਬ ਨਦੀ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਬਰਲਾਚਾਲਾ ਤੋਂ ਨਿਕਲਦੀ ਹੈ। ਹਿਮਾਚਲ ਵਿੱਚ ਇਹ ਚੰਦਰਾ ਤੇ ਭਾਗਾ ਨਾਮਕ ਦੋ ਨਦੀਆਂ ਦੇ ਸੰਗਮ ਨਾਲ ਬਣਦੀ ਹੈ। ਹਿਮਾਚਲ ਤੋਂ ਇਹ ਨਦੀ ਫਿਰ ਜੰਮੂ ਤੇ ਕਸ਼ਮੀਰ ਵਿੱਚ ਜਾਂਦੀ ਹੈ। ਇਸ ਨਦੀ ਵਿੱਚ ਬਹੁਤ ਸਾਰੇ ਪਾਣੀ ਦਾ ਵਹਾਅ ਹੈ ਤੇ ਜੰਮੂ-ਕਸ਼ਮੀਰ ਦੇ ਰਾਮਬਨ ਵਿੱਚ ਇਸ ਨਦੀ ‘ਤੇ ਬਗਲੀਹਾਰ ਡੈਮ ਪ੍ਰੋਜੈਕਟ ਬਣਾਇਆ ਗਿਆ ਹੈ ਜਿਸ ‘ਤੇ ਪਾਕਿਸਤਾਨ ਸ਼ੁਰੂ ਤੋਂ ਹੀ ਇਤਰਾਜ਼ ਕਰਦਾ ਆ ਰਿਹਾ ਹੈ।

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...