ਅੰਮ੍ਰਿਤਸਰ Military Base ‘ਤੇ ਹਵਾਈ ਹਮਲੇ ਦੀ ਝੂਠੀ ਅਫ਼ਵਾਹਾਂ ਫੈਲਾ ਰਿਹਾ ਪਾਕਿਸਤਾਨ

ਨਵੀਂ ਦਿੱਲੀ, 8 ਮਈ – ਭਾਰਤ ਵੱਲੋਂ ਪਾਕਿਸਤਾਨ ‘ਤੇ ਸ਼ੁਰੂ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਬਹੁਤ ਪਰੇਸ਼ਾਨ ਹੈ ਤੇ ਕੋਈ ਹੱਲ ਨਾ ਲੱਭ ਸਕਣ ਕਾਰਨ ਉਹ ਹੁਣ ਸੋਸ਼ਲ ਮੀਡੀਆ ਰਾਹੀਂ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਅਜਿਹੀ ਹੀ ਇੱਕ ਝੂਠੀ ਖ਼ਬਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੀ ਹੈ ਕਿ ਪਾਕਿਸਤਾਨ ਨੇ ਅੰਮ੍ਰਿਤਸਰ ਮਿਲਟਰੀ ਬੇਸ ‘ਤੇ ਹਮਲਾ ਕਰਕੇ ਕਈ ਲੋਕਾਂ ਨੂੰ ਮਾਰ ਦਿੱਤਾ ਹੈ ਤੇ ਕਈ ਹੋਰ ਜ਼ਖਮੀ ਕਰ ਦਿੱਤੇ ਹਨ। ਇੰਨ੍ਹਾਂ ਹੀ ਨਹੀਂ ਪਾਕਿਸਤਾਨੀ ਸੋਸ਼ਲ ਮੀਡੀਆ ਹੈਂਡਲ ਤੋਂ ਸਾਂਝੀ ਕੀਤੀ ਗਈ ਇਸ ਪੋਸਟ ਨਾਲ 21 ਸਕਿੰਟ ਦਾ ਵੀਡੀਓ ਵੀ ਜੋੜਿਆ ਗਿਆ ਹੈ।

ਪੀਆਈਬੀ ਨੇ ਦਾਅਵੇ ਨੂੰ ਕੀਤਾ ਰੱਦ

ਜਿਵੇਂ ਹੀ ਇਹ ਝੂਠੀ ਖ਼ਬਰ ਪਾਕਿਸਤਾਨ ਤੋਂ ਸੋਸ਼ਲ ਮੀਡੀਆ ‘ਤੇ ਫੈਲੀ ਇਹ ਚਰਚਾ ਦਾ ਵਿਸ਼ਾ ਬਣ ਗਈ ਪਰ ਪੀਆਈਬੀ (ਪ੍ਰੈਸ ਇਨਫਰਮੇਸ਼ਨ ਬਿਊਰੋ) ਨੇ ਹੁਣ ਤਸਵੀਰ ਬਿਲਕੁਲ ਸਪੱਸ਼ਟ ਕਰ ਦਿੱਤੀ ਹੈ ਤੇ ਅੰਮ੍ਰਿਤਸਰ ਮਿਲਟਰੀ ਬੇਸ ‘ਤੇ ਹਮਲੇ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਤੇ ਇਸ ਨੂੰ ਝੂਠੀ ਖ਼ਬਰ ਕਰਾਰ ਦਿੱਤਾ ਹੈ।

ਪੀਆਈਬੀ ਨੇ ਐਕਸ ‘ਤੇ ਪੋਸਟ ਕੀਤੀ ਜਾਣਕਾਰੀ

ਪੀਆਈਬੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਸ ਵੀਡੀਓ ਦੀ ਸੱਚਾਈ ਤੇ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਫੌਜੀ ਅੱਡੇ ‘ਤੇ ਹਮਲੇ ਦੀ ਖ਼ਬਰ ਫੈਲਾਏ ਜਾਣ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਅੰਮ੍ਰਿਤਸਰ ਫੌਜੀ ਅੱਡੇ ‘ਤੇ ਹਵਾਈ ਹਮਲੇ ਦੀ ਇੱਕ ਝੂਠੀ ਵੀਡੀਓ ਪਾਕਿਸਤਾਨ ਸਥਿਤ ਸੋਸ਼ਲ ਮੀਡੀਆ ਹੈਂਡਲ ਤੋਂ ਫੈਲਾਈ ਜਾ ਰਹੀ ਹੈ। #PIBFactCheck ਅਨੁਸਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਕਲਿੱਪ ਅਸਲ ਵਿੱਚ ਕਿਸੇ ਹਮਲੇ ਦੀ ਵੀਡੀਓ ਨਹੀਂ ਹੈ, ਸਗੋਂ 2024 ਵਿੱਚ ਜੰਗਲ ਦੀ ਅੱਗ ਦੀ ਪੁਰਾਣੀ ਫੁਟੇਜ ਹੈ। PIB ਨੇ ਲੋਕਾਂ ਨੂੰ ਅਪੀਲ ਕੀਤੀ, “ਕਿਰਪਾ ਕਰਕੇ ਗੈਰ-ਪ੍ਰਮਾਣਿਤ ਸਮੱਗਰੀ ਸਾਂਝੀ ਨਾ ਕਰੋ ਅਤੇ ਸਹੀ ਤੱਥ ਜਾਣਨ ਲਈ ਸਿਰਫ਼ ਭਾਰਤ ਸਰਕਾਰ ਦੇ ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰੋ।”

ਪਾਕਿਸਤਾਨ ਤਣਾਅ ਵਿਚਕਾਰ ਸਾਵਧਾਨ ਰਹੋ

ਪਾਕਿਸਤਾਨ ਨਾਲ ਤਣਾਅ ਵਿਚਕਾਰ ਇਹ ਮਹੱਤਵਪੂਰਨ ਹੈ ਕਿ ਅਸੀਂ ਅਫਵਾਹਾਂ ਅਤੇ ਗਲਤ ਜਾਣਕਾਰੀ ਤੋਂ ਬਚੀਏ। ਇੱਥੇ ਕੁਝ ਸੁਝਾਅ ਹਨ:

ਅਧਿਕਾਰਤ ਸਰੋਤਾਂ ‘ਤੇ ਭਰੋਸਾ ਕਰੋ। ਵੈੱਬਸਾਈਟਾਂ: ਸਰਕਾਰੀ ਜਾਂ ਵੱਡੀਆਂ ਵੈੱਬਸਾਈਟਾਂ ਤੋਂ ਜਾਣਕਾਰੀ ‘ਤੇ ਭਰੋਸਾ ਕਰੋ। ਪ੍ਰਮੁੱਖ ਨਿਊਜ਼ ਚੈਨਲ: ਸਥਾਪਿਤ ਅਤੇ ਭਰੋਸੇਯੋਗ ਨਿਊਜ਼ ਚੈਨਲਾਂ ਤੋਂ ਜਾਣਕਾਰੀ ‘ਤੇ ਭਰੋਸਾ ਕਰੋ। ਅਧਿਕਾਰਤ ਬਿਆਨ: ਸਰਕਾਰੀ ਅਧਿਕਾਰੀਆਂ ਅਤੇ ਫੌਜ ਦੇ ਅਧਿਕਾਰਤ ਬਿਆਨਾਂ ਵੱਲ ਧਿਆਨ ਦਿਓ। ਗੈਰ-ਪ੍ਰਮਾਣਿਤ ਜਾਣਕਾਰੀ ਤੋਂ ਬਚੋ। ਸ਼ੱਕੀ ਲਿੰਕ: WhatsApp ਜਾਂ ਸੁਨੇਹਿਆਂ ‘ਤੇ ਪ੍ਰਾਪਤ ਹੋਏ ਸ਼ੱਕੀ ਲਿੰਕਾਂ ਨੂੰ ਨਾ ਖੋਲ੍ਹੋ।

ਸਾਂਝਾ ਕਰੋ

ਪੜ੍ਹੋ

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਲਾਏ ਗਏ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਅਪ੍ਰੈਲ – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ...