
ਨਵੀਂ ਦਿੱਲੀ, 8 ਮਈ – ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ ਆਪ੍ਰੇਸ਼ਨ ਸਿੰਦੂਰ ਚਲਾਇਆ ਹੈ। ਇਸ ਦੇ ਤਹਿਤ ਪਾਕਿਸਤਾਨ ਅਤੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਵਿੱਚ ਮਿਜ਼ਾਈਲਾਂ ਨਾਲ ਹਮਲਾ ਕਰਕੇ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ।
ਦਸੂਹਾ ਦੇ ਪਿੰਡ ਘੱਗਵਾਲ ‘ਚ ਮਿਲੀ ਮਿਜ਼ਾਈਲ
ਅੱਜ ਦਸੂਹਾ ਦੇ ਪਿੰਡ ਘੱਗਵਾਲ ‘ਚ ਇਕ ਮਿਜ਼ਾਈਲ ਮਿਲੀ ਹੈ, ਜਿਸ ਨੂੰ ਵੇਖ ਕੇ ਇਲਾਕਾ ਨਿਵਾਸੀ ‘ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਦੀਆਂ ਮੇਡ ਇਨ ਚਾਇਨਾਂ ਮਿਜ਼ਾਈਲਾਂ ਹਨ, ਜਿਨ੍ਹਾਂ ਨੂੰ ਭਾਰਤ ਏਅਰ ਡਿਫੈਂਸ ਸਿਸਟਮ ਨੇ ਐਂਟੀ ਮਿਜ਼ਾਈਲ ਨਾਲ ਨਾਕਾਮ ਕਰ ਦਿੱਤਾ।
ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਖੇਤਾਂ ‘ਚੋਂ ਮਿਲਿਆ ਮਿਜ਼ਾਈਲ ਦਾ ਟੁਕੜਾ
ਉਥੇ ਹੀ ਹੁਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਅੰਮ੍ਰਿਤਸਰ-ਬਟਾਲਾ ਰੋਡ ’ਤੇ ਪਿੰਡ ਜੇਠੂਵਾਲ ਦੇ ਬਾਹਰਵਾਰ ਖੇਤਾਂ ਵਿੱਚ ਮਿਜ਼ਾਈਲ ਮਿਲੀ ਹੈ, ਜਿਸ ਨਾਲ ਇਲਾਕੇ ਵਿੱਚ ਡਰ ਅਤੇ ਸਹਿਮ ਵਾਲਾ ਮਾਹੌਲ ਹੈ। ਲੋਕਾਂ ਨੇ ਸਵੇਰ ਵੇਲੇ ਮਿਜ਼ਾਈਲ ਖੇਤਾਂ ਵਿੱਚ ਦੇਖੀ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਿਜ਼ਾਈਲ ਦਾ ਹਿੱਸਾ ਹੈ ਪਰ ਫਿਲਹਾਲ ਇਹ ਪਤਾ ਨਹੀਂ ਹੈ ਕਿ ਇਹ ਭਾਰਤੀ ਮਿਜ਼ਾਈਲ ਹੈ ਜਾਂ ਪਾਕਿਸਤਾਨੀ ਹੈ।
ਹੁਸ਼ਿਆਰਪੁਰ ਦੇ ਖੇਤਾਂ ‘ਚੋਂ ਮਿਲਿਆ ਮਿਜ਼ਾਈਲ ਦਾ ਮਲਬਾ
ਇਸ ਤੋਂ ਇਲਾਵਾ 8 ਮਈ ਦੀ ਸਵੇਰ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੇਤਾਂ ਵਿੱਚ ਭਾਰਤੀ ਸਰਹੱਦ ‘ਤੇ ਮਿਜ਼ਾਈਲ ਦਾ ਮਲਬਾ ਮਿਲਿਆ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਮਿਜ਼ਾਈਲ ਆਪਣਾ ਨਿਸ਼ਾਨਾ ਨਹੀਂ ਲੱਭ ਸਕੀ। ਇਸ ਤੋਂ ਇਲਾਵਾ, ਇੱਕ ਹੋਰ ਮਿਜ਼ਾਈਲ ਦਾ ਮਲਬਾ ਸੀਕਰ ਸੈਕਸ਼ਨ ਨੇੜੇ ਮਿਲਿਆ ਹੈ। ਇਹ ਘਟਨਾ ਭਾਰਤੀ ਸਰਹੱਦ ‘ਤੇ ਵਾਪਰੀ। ਹਾਲਾਂਕਿ ਇਸ ਘਟਨਾ ਬਾਰੇ ਕੋਈ ਹੋਰ ਜਾਣਕਾਰੀ ਜਾਂ ਅਧਿਕਾਰਤ ਪੁਸ਼ਟੀ ਉਪਲਬਧ ਨਹੀਂ ਹੈ। ਇਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਹਾਲਾਂਕਿ, ਜਾਣਕਾਰੀ ਅਨੁਸਾਰ ਫੌਜ ਅਤੇ ਪੁਲਿਸ ਨੇ ਇਸ ਬੰਬ ਵਰਗੀ ਵਸਤੂ ਨੂੰ ਉੱਥੋਂ ਹਟਾ ਦਿੱਤਾ ਹੈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਮਿਜ਼ਾਈਲ ਜਾਂ ਰਾਕੇਟ ਕਿਸ ਪਾਸਿਓਂ ਦਾਗਿਆ ਗਿਆ ਸੀ।
ਭਾਰਤੀ ਫੌਜ ਤੇ ਹਵਾਈ ਸੈਨਾ ਨੇ ਅੱਤਵਾਦੀਆਂ ਦੇ ਤਬਾਹ ਕੀਤੇ ਟਿਕਾਣੇ
ਇੱਕ ਸਾਂਝੇ ਆਪ੍ਰੇਸ਼ਨ ਵਿੱਚ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ ਹੈੱਡਕੁਆਰਟਰ ‘ਤੇ ਛਾਪਾ ਮਾਰਿਆ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ। ਇਨ੍ਹਾਂ ਟਿਕਾਣਿਆਂ ਨੂੰ ਪਾਕਿਸਤਾਨ ਦੇ ਸਭ ਤੋਂ ਵੱਡੇ ਅੱਤਵਾਦੀ ਆਗੂਆਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਦਾ ਅਜਿੱਤ ਕਿਲ੍ਹਾ ਮੰਨਿਆ ਜਾਂਦਾ ਸੀ। ਸਰਕਾਰ ਨੇ ਇਸ ਕਾਰਵਾਈ ਦੌਰਾਨ ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਮੀਡੀਆ ਰਿਪੋਰਟਾਂ ਵਿੱਚ ਉਨ੍ਹਾਂ ਦੀ ਗਿਣਤੀ 70 ਤੋਂ ਵੱਧ ਦੱਸੀ ਗਈ ਹੈ।