ਕਾਂਗਰਸ ਤੇ ਭਾਜਪਾ ਇੱਕੋ ਖੰਭ ਵਾਲੇ ਪੰਛੀ : ਮਾਇਆਵਤੀ

ਲਖਨਊ, 4 ਮਈ – ਬਸਪਾ ਮੁਖੀ ਮਾਇਆਵਤੀ ਨੇ ਸਨਿੱਚਰਵਾਰ ਕਿਹਾ, ‘1931 ਅਤੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਜਾਤੀ ਜਨਗਣਨਾ ਕਰਵਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦਾ ਸਿਹਰਾ ਲੈਂਦੇ ਹੋਏ ਕਾਂਗਰਸ ਇਹ ਭੁੱਲ ਗਈ ਕਿ ਇਸ ਦਾ ਇਤਿਹਾਸ ਦਲਿਤ ਅਤੇ ਓ ਬੀ ਸੀ ਭਾਈਚਾਰੇ ਦੇ ਕਰੋੜਾਂ ਲੋਕਾਂ ਨੂੰ ਰਾਖਵੇਂਕਰਨ ਸਮੇਤ ਉਨ੍ਹਾਂ ਦੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝਾ ਕਰਨ ਦਾ ਇੱਕ ਕਾਲਾ ਅਧਿਆਇ ਹੈ ਅਤੇ ਇਸ ਕਾਰਨ ਇਸ ਨੂੰ ਸੱਤਾ ਗੁਆਉਣੀ ਪਈ।ਉਨ੍ਹਾ ਕਿਹਾ, ‘ਪਰ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਦਾ ਨਵਾਂ ਉਭਰਿਆ ਪਿਆਰ ਖਾਸ ਕਰਕੇ ਦਲਿਤ ਅਤੇ ਓ ਬੀ ਸੀ ਭਾਈਚਾਰੇ ਲਈ, ਵਿਸ਼ਵਾਸ ਤੋਂ ਪਰ੍ਹੇ ਹੈ ਅਤੇ ਇਨ੍ਹਾਂ ਵਰਗਾਂ ਦੀਆਂ ਵੋਟਾਂ ਦੇ ਸੁਆਰਥ ਲਈ ਧੋਖੇ ਦੀ ਇੱਕ ਮੌਕਾਪ੍ਰਸਤ ਰਾਜਨੀਤੀ ਹੈ।

ਵੈਸੇ ਵੀ, ਰਾਖਵੇਂਕਰਨ ਨੂੰ ਨਕਾਰਾ ਬਣਾਉਣ ਅਤੇ ਅੰਤ ਵਿੱਚ ਇਸ ਨੂੰ ਖਤਮ ਕਰਨ ਦੇ ਉਨ੍ਹਾਂ ਦੇ ਮਾੜੇ ਇਰਾਦੇ ਨੂੰ ਕੌਣ ਭੁੱਲ ਸਕਦਾ ਹੈ?’ ਬਸਪਾ ਨੇਤਾ ਨੇ ਕਿਹਾ, ‘‘ਕਿਸੇ ਵੀ ਹਾਲਤ ਵਿੱਚ ਰਾਖਵੇਂਕਰਨ ਅਤੇ ਸੰਵਿਧਾਨ ਦੇ ਜਨਤਕ ਭਲਾਈ ਉਦੇਸ਼ਾਂ ਨੂੰ ‘ਅਸਫਲ’ ਕਰਨ ਵਿੱਚ ਭਾਜਪਾ ਕਾਂਗਰਸ ਤੋਂ ਘੱਟ ਨਹੀਂ, ਸਗੋਂ ਦੋਵੇਂ ਇੱਕੋ ਖੰਭ ਵਾਲੇ ਪੰਛੀ ਹਨ, ਪਰ ਹੁਣ ਵੋਟਾਂ ਦੇ ਸੁਆਰਥ ਅਤੇ ਸੱਤਾ ਦੇ ਲਾਲਚ ਕਾਰਨ ਭਾਜਪਾ ਨੂੰ ਵੀ ਜਾਤੀ ਜਨਗਣਨਾ ਲਈ ਲੋਕਾਂ ਦੀ ਇੱਛਾ ਅੱਗੇ ਝੁਕਣਾ ਪਿਆ ਹੈ। ਇਹ ਕਦਮ ਸਵਾਗਤਯੋਗ ਹੈ।’ਉਨ੍ਹਾ ਕਿਹਾਇਸ ਦੇ ਨਾਲ ਹੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਰਤਨ ਨਾਲ ਸਨਮਾਨਤ ਕਰਨ ਤੋਂ ਲੈ ਕੇ ਧਾਰਾ 340 ਤਹਿਤ ਓ ਬੀ ਸੀ ਨੂੰ ਰਾਖਵਾਂਕਰਨ ਦੇਣ ਤੱਕ, ਕਾਂਗਰਸ ਅਤੇ ਭਾਜਪਾ ਦਾ ਰਵੱਈਆ ਕਈ ਮਾਮਲਿਆਂ ਵਿੱਚ ਜਾਤੀਵਾਦੀ ਅਤੇ ਨਫਰਤ ਭਰਿਆ ਰਿਹਾ ਹੈ, ਪਰ ਉਨ੍ਹਾਂ ਦੀ ਵੋਟ ਬੈਂਕ ਦੀ ਰਾਜਨੀਤੀ ਵਿਲੱਖਣ ਹੈ। ਲੋਕਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ।

ਸਾਂਝਾ ਕਰੋ

ਪੜ੍ਹੋ

ਜੇ ਜੰਗ ਛਿੜੀ ਤਾਂ 4 ਦਿਨ ਵੀ

4, ਮਈ – 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ...