ਬਸ ਅੱਡਾ ਬਦਲਣ ਦੀ ਸਾਜ਼ਿਸ਼ ਦੇ ਖਿਲਾਫ ਸੰਘਰਸ਼ ਕਮੇਟੀ ਨੇ 8ਵੇਂ ਦਿਨ ਕਾਲੀਆਂ ਪਟੀਆਂ ਬੰਨ ਕੇ ਕੀਤਾ ਪ੍ਰਦਰਸ਼ਨ

ਬਠਿੰਡਾ, 1 ਮਈ – ਸ਼ਹਿਰ ਦੇ ਵਿਚਕਾਰ ਸਥਿਤ ਬਸ ਅੱਡੇ ਨੂੰ ਹਟਾਉਣ ਦੀ ਪ੍ਰਸ਼ਾਸਨ ਅਤੇ ਸਰਕਾਰ ਦੀ ਕੋਸ਼ਿਸ਼ ਦੇ ਖਿਲਾਫ ਬਸ ਅੱਡਾ ਬਚਾਓ ਕਮੇਟੀ ਨੇ ਅੱਜ ਅੱਠਵੇਂ ਦਿਨ ਭਾਰੀ ਰੋਸ ਪ੍ਰਦਰਸ਼ਨ ਕੀਤਾ। ਕਮੇਟੀ ਦੇ ਮੈਂਬਰਾਂ ਅਤੇ ਸਥਾਨਕ ਨਿਵਾਸੀਆਂ ਨੇ ਕਾਲੀਆਂ ਪਟਟੀਆਂ ਬੰਨ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਪ੍ਰਸ਼ਾਸਨ ਦੀ ਤਾਨਾਸਾਹੀ ਰਵੱਈਏ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਆਗੂ ਬਲਤੇਜ ਵਾਂਦਰ ਨੇ ਕਿਹਾ ਕਿ ਪ੍ਰਸ਼ਾਸਨ ਸ਼ਹਿਰ ਦੀ ਜਨਤਾ ਤੋਂ ਉਹ ਮੁਢਲੀ ਸੁਵਿਧਾ ਖੋਹਣ ‘ਤੇ ਤੁਲਿਆ ਹੋਇਆ ਹੈ।

ਬਸ ਅੱਡਾ ਸਿਰਫ਼ ਇੱਕ ਆਵਾਜਾਈ ਕੇਂਦਰ ਨਹੀਂ, ਸਗੋਂ ਇਹ ਹਜ਼ਾਰਾਂ ਯਾਤਰੀਆਂ ਦੀ ਲੋੜ ਹੈ। ਇਹ ਵਪਾਰ, ਰੋਜ਼ਗਾਰ ਅਤੇ ਸਥਾਨਕ ਆਵਾਜਾਈ ਦਾ ਮੁੱਖ ਕੇਂਦਰ ਹੈ। ਇਸ ਨੂੰ ਹਟਾ ਕੇ ਸ਼ਹਿਰ ਦੀ ਗਤਿ ਅਤੇ ਜਨ ਸੁਵਿਧਾ ਦੋਹਾਂ ਨੂੰ ਠੱਪ ਕੀਤਾ ਜਾ ਰਿਹਾ ਹੈ ।ਕਮੇਟੀ ਦੇ ਹਰਵਿੰਦਰ ਸਿੰਘ ਹੈਪੀ ਨੇ ਦੋਸ਼ ਲਾਇਆ ਕਿ ਬਸ ਅੱਡੇ ਨੂੰ ਹਟਾਉਣ ਦੀ ਕਾਰਵਾਈ ਬਿਨਾ ਕਿਸੇ ਜਨ ਸੁਣਵਾਈ ਅਤੇ ਲੋਕ ਰਾਏਸ਼ੁਮਾਰੀ ਦੇ ਕੀਤੀ ਜਾ ਰਹੀ ਹੈ, ਜੋ ਕਿ ਲੋਕਤੰਤਰੀ ਮੁੱਲਾਂ ਦਾ ਖੁੱਲਾ ਉਲੰਘਣ ਹੈ। ਇਹ ਕਦਮ ਸਿਰਫ ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਨਿੱਜੀ ਹਿਤਾਂ ਦੀ ਪੂਰਤੀ ਲਈ ਚੁੱਕਿਆ ਗਿਆ ਹੈ, ਨਾ ਕਿ ਜਨਤਾ ਦੇ ਹਿੱਤ ਲਈ।

ਬਸ ਅੱਡਾ ਬਚਾਓ ਕਮੇਟੀ ਦੇ ਮੀਡੀਆ ਪ੍ਰਭਾਰੀ ਸੰਦੀਪ ਅਗਰਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਆਪਣੇ ਫ਼ੈਸਲੇ ਉੱਤੇ ਮੁੜ ਵਿਚਾਰ ਨਾ ਕੀਤਾ, ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਸਥਾਨਕ ਵਪਾਰੀ ਸੰਘ, ਸਮਾਜਸੇਵੀ ਸੰਸਥਾਵਾਂ, ਵਿਦਿਆਰਥੀ ਸੰਗਠਨਾਂ ਅਤੇ ਆਮ ਨਾਗਰਿਕਾਂ ਨੇ ਭਾਗ ਲਿਆ। ਬਸ ਅੱਡਾ ਬਚਾਓ ਕਮੇਟੀ ਦੇ ਸੰਦੀਪ ਬਾਬੀ ਨੇ ਸਾਫ਼ ਕਰ ਦਿੱਤਾ ਕਿ ਜਦ ਤੱਕ ਪ੍ਰਸ਼ਾਸਨ ਆਪਣਾ ਜਨਵਿਰੋਧੀ ਫੈਸਲਾ ਵਾਪਸ ਨਹੀਂ ਲੈਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਕਮੇਟੀ ਹਰ ਮੰਚ ‘ਤੇ ਇਸ ਅਨਿਆਂ ਦੇ ਖਿਲਾਫ ਅਵਾਜ਼ ਉਠਾਉਂਦੀ ਰਹੇਗੀ।

ਸਟੂਡੈਂਟ ਯੂਨੀਅਨ ਦੀ ਪ੍ਰਧਾਨ ਪਾਇਲ ਅਰੋੜਾ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਖੁੱਲ੍ਹ ਕੇ ਅੜੇ ਹੱਥ ਲੈਂਦੇ ਹੋਏ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਤੇ ਖੇਤ ਮਜ਼ਦੂਰ ਯੂਨੀਅਨ, ਸਮਰਥ ਵੈਲਫੇਅਰ ਸੋਸਾਇਟੀ, ਅਮ੍ਰਿਤ ਗਿੱਲ, ਡਾ. ਅਜੀਤ ਪਾਲ ਸਿੰਘ, ਬਲਵਿੰਦਰ ਬਾਹੀਆ, ਯੂਥ ਕਾਂਗਰਸ ਮੀਤ ਪ੍ਰਧਾਨ ਬਲਜੀਤ ਸਿੰਘ, ਡੇਜ਼ੀ ਜਿੰਦਲ, ਦੇਵੀ ਦਯਾਲ, ਐਡਵੋਕੇਟ ਬਿਸ਼ਨਦੀਪ ਕੌਰ, ਹੈਪੀ ਸਰਪੰਚ, ਸਿਕੰਦਰ ਸਿੰਘ, ਵਿਨੋਦ, ਡਿੰਪੀ ਬਾਘਲਾ, ਯਸ਼ ਕਪੂਰ, ਚੰਦਨ, ਕੇਵਲ ਕ੍ਰਿਸ਼ਨ, ਬਸਪਾ ਤੋਂ ਜੋਗਿੰਦਰ ਸਿੰਘ, ਅਰਸ਼ਵੀਰ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ, ਭਾਰਤੀ ਮਲ੍ਹੋਤਰਾ, ਅਨਮੋਲ, ਪਵਨ ਸਿੰਘ ਕ੍ਰਿਸ਼ਟੀ, ਖੁਸ਼ੀ ਮਲ੍ਹੋਤਰਾ ਅਤੇ ਹੋਰ ਕਈ ਲੋਕ ਸ਼ਾਮਲ ਹੋਏ।

ਸਾਂਝਾ ਕਰੋ

ਪੜ੍ਹੋ

JKBOSE) ਨੇ 10ਵੀਂ ਜਮਾਤ ਦੀ ਫਾਈਨਲ ਪ੍ਰੀਖਿਆ

ਜੰਮੂ-ਕਸ਼ਮੀਰ, 1 ਮਈ – ਜੰਮੂ ਅਤੇ ਕਸ਼ਮੀਰ ਬੋਰਡ ਆਫ਼ ਸਕੂਲ...