ਧਮਾਕੇ ’ਚ ਦੋ ਲਸ਼ਕਰ ਦਹਿਸ਼ਤਗਰਦਾਂ ਦੇ ਘਰ ਹੋਏ ਤਬਾਹ

ਸ੍ਰੀਨਗਰ, 25 ਅਪ੍ਰੈਲ – ਜੰਮੂ ਕਸ਼ਮੀਰ ਵਿਚ ਲਸ਼ਕਰ-ਏ-ਤਇਬਾ ਨਾਲ ਸਬੰਧਤ ਦੋ ਦਹਿਸ਼ਤਗਰਦਾਂ ਦੇ ਘਰ ਧਮਾਕੇ ਵਿਚ ਤਬਾਹ ਹੋ ਗਏ। ਇਹ ਦੋਵੇਂ ਦਹਿਸ਼ਤਗਰਦ ਕਥਿਤ ਪਹਿਲਗਾਮ ਹਮਲੇ ਵਿਚ ਸ਼ਾਮਲ ਦੱਸੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵੀਰਵਾਰ ਰਾਤ ਨੂੰ ਹੋਏ ਇਨ੍ਹਾਂ ਧਮਾਕਿਆਂ ਵਿਚ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ। ਅਧਿਕਾਰੀਆਂ ਨੇ ਕਿਹਾ ਕਿ ਸਲਾਮਤੀ ਦਸਤੇ ਲਸ਼ਕਰ-ਏ-ਤਇਬਾ ਦੇ ਦੋ ਦਹਿਸ਼ਤਗਰਦਾਂ ਆਦਿਲ ਹੁਸੈਨ ਠੋਕਰ ਤੇ ਆਸਿਫ਼ ਸ਼ੇਖ਼ ਦੇ ਘਰਾਂ ਦੀ ਤਲਾਸ਼ੀ ਲੈ ਰਹੇ ਸਨ ਜਦੋਂ ਉਥੇ ਪਹਿਲਾਂ ਤੋਂ ਰੱਖੇ ਵਿਸਫੋਟਕ ਚੱਲ ਗਏ। ਅਧਿਕਾਰੀਆਂ ਨੇ ਕਿਹਾ ਕਿ ਵਿਸਫੋਟਕਾਂ ਨਾਲ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ।

ਸਾਂਝਾ ਕਰੋ

ਪੜ੍ਹੋ

ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਸੀਟ ਹਾਰਨ

ਕੈਨੇਡਾ, 29 ਅਪ੍ਰੈਲ – ਜਗਮੀਤ ਸਿੰਘ ਨੇ ਬਰਨਬੀ ਸੈਂਟਰਲ ਤੋਂ...