ਮਿੱਤਲ ਸਕੂਲ ਆਫ ਬਿਜਨੇਸ ਨੇ ਸਰਬ ਨੌਜਵਾਨ ਸਭਾ ਦੇ ਵੋਕੇਸ਼ਨਲ ਸੈਂਟਰ ਵਿਖੇ ਕਰਵਾਇਆ ਸੈਮੀਨਾਰ

* ਅਜੋਕੇ ਸਮੇਂ ‘ਚ ਬਿਹਤਰ ਭਵਿੱਖ ਲਈ ਬਚਤ ਜਰੂਰ ਕਰਨੀ ਚਾਹੀਦੀ ਹੈ – ਪ੍ਰੋ. ਮੋਹੰਤੀ
ਫਗਵਾੜਾ, 23 ਅਪ੍ਰੈਲ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਥਾਨਕ ਸਕੀਮ ਨੰਬਰ 3, ਹੁਸ਼ਿਆਰਪੁਰ ਰੋਡ ਵਿਖੇ ਸੰਚਾਲਿਤ ਵੋਕੇਸ਼ਨਲ ਸੈਂਟਰ ਵਿਖੇ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਦੇ ਮਿੱਤਲ ਸਕੂਲ ਆਫ ਬਿਜਨੇਸ ਵਲੋਂ ਵਿੱਤੀ ਸਾਖ਼ਰਤਾ, ਗਲੋਬਲ ਮਨੀ ਵੀਕ -2025 ਅਤੇ ਨੌਜਵਾਨ ਸਸ਼ਕਤੀਕਰਨ (ਐਨ. ਆਈ. ਐੱਸ. ਐਮ) ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਪ੍ਰੋਫੈਸਰ ਅਨੂਪ ਮੋਹੰਤੀ ਨੇ ਬਚਤ ਦੀ ਜਰੂਰਤ ਅਤੇ ਵੱਖ ਵੱਖ ਵਿੱਤੀ ਧੋਖੇਧੜੀਆਂ ਤੋਂ ਬਚਾਅ ਬਾਰੇ ਜਾਗਰੁਕ ਕਰਦੇ ਹੋਏ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਨੂੰ ਮਹੱਤਵਪੂਰਣ ਜਾਣਕਾਰੀ ਦਿੱਤੀ।

ਉਹਨਾਂ ਕਿਹਾ ਕਿ ਵਿੱਤੀ ਜਾਗਰੂਕਤਾ ਅਤੇ ਬੱਚਤ ਵਿੱਤੀ ਆਜ਼ਾਦੀ ਅਤੇ ਸੁਰੱਖਿਆ ਪ੍ਰਾਪਤ ਕਰਨ ਲਈ ਮਹੱਤਵਪੂਰਨ ਹਨ। ਇਹਨਾਂ ਹੁਨਰਾਂ ਨੂੰ ਵਿਕਸਤ ਕਰਕੇ, ਆਪਣੇ ਵਿੱਤੀ ਭਵਿੱਖ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਸੈਂਟਰ ਦੀਆਂ ਸਿੱਖਿਆਰਥਣਾਂ ਨੇ ਦੱਸਿਆ ਕਿ ਅੱਜ ਦਾ ਇਹ ਸੈਮੀਨਾਰ ਉਹਨਾਂ ਨੂੰ ਵਿੱਤੀ ਧੋਖੇਧੜੀਆਂ ਦੇ ਪ੍ਰਤੀ ਜਾਗਰੁਕ ਕਰਨ ਵਾਲਾ ਸੀ ਅਤੇ ਉਹਨਾਂ ਨੂੰ ਬਿਹਤਰ ਭਵਿੱਖ ਲਈ ਆਮਦਨ ਵਿਚੋਂ ਕੁੱਝ ਬਚਤ ਜਰੂਰ ਕਰਨ ਦੀ ਪ੍ਰੇਰਣਾ ਵੀ ਮਿਲੀ ਹੈ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਨਿਭਾਈ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਇਸ ਜਾਗਰੂਕਤਾ ਪ੍ਰੋਗਰਾਮ ਲਈ ਮਿੱਤਲ ਸਕੂਲ ਆਫ ਬਿਜਨੇਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਅਜਿਹੇ ਲਾਹੇਵੰਦ ਪ੍ਰੋਗਰਾਮਾਂ ਲਈ ਹਮੇਸ਼ਾ ਸਹਿਯੋਗ ਕੀਤਾ ਜਾਵੇਗਾ।

ਸਭਾ ਵਲੋਂ ਮੁੱਖ ਬੁਲਾਰਿਆਂ ਅਤੇ ਉਹਨਾਂ ਦੇ ਨਾਲ ਪਹੁੰਚੇ ਮਿੱਤਲ ਸਕੂਲ ਆਫ ਬਿਜਨਸ ਨਾਲ ਜੁੜੇ ਵਿਦਿਆਰਥੀਆਂ ਸਤਿਆ ਨੰਦ , ਸ਼੍ਰਬਾਨੀ ਭੌਮਿਕ, ਸਿਮਰਿ ਕੁਮਾਈ, ਆਦਰਸ਼ ਪਟੇਲ, ਰਾਫੇਲ ਰਾਜੂ, ਰਾਧਿਕਾ, ਸਿਮਰਨ ਕੁਮਾਈ, ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸੈਂਟਰ ਦੇ ਮੈਨੇਜਰ ਜਗਜੀਤ ਸੇਠ, ਗੁਲਸ਼ਨ ਕਪੂਰ, ਗੁਰਦੀਪ ਸਿੰਘ ਤੁਲੀ, ਰਾਕੇਸ਼ ਕੋਛੜ, ਨਰਿੰਦਰ ਸਿੰਘ ਸੈਣੀ, ਪਰਮਜੀਤ ਰਾਏ, ਮੈਡਮ ਤਨੂੰ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਆਸ਼ੂ ਬੱਗਾ, ਮੈਡਮ ਸਪਨਾ ਸ਼ਾਰਦਾ, ਗੁਰਸ਼ਰਨ ਬਾਸੀ ਅਤੇ ਸਿੱਖਿਆਰਥਣਾਂ ਸਿਮਰਨ, ਅਮਨਪ੍ਰੀਤ, ਕੋਮਲ, ਹਰਮਨ, ਕਿਰਨ, ਮਮਤਾ, ਹਰਮੀਨ, ਅੰਜਲੀ ਕੁਮਾਰੀ, ਪ੍ਰਿਯੰਕਾ, ਨੇਹਾ, ਗਗਨਦੀਪ ਸੰਜਨਾ, ਪਰਭਜੋਤ, ਖੁਸ਼ੀ, ਅੰਜਲੀ ਹੀਰ, ਸਵੀਟੀ, ਨੀਰਜ, ਸਨੇਹਾ, ਜਸਪ੍ਰੀਤ, ਪ੍ਰਿਆ, ਰੀਤਾ, ਨੇਹਾ, ਰਿੰਪੀ ਰਾਣੀ, ਸੁਰਜੀਤ, ਖੁਸ਼ੀ, ਰਜਨੀ, ਜਸਪ੍ਰੀਤ ਕੌਰ, ਸੀਮਾ, ਨਿਸ਼ਾ, ਜਯੋਤੀ, ਰਮਨ, ਕਮਲ, ਲਵਪ੍ਰੀਤ, ਅੰਜਨਾ, ਕੌਸ਼ਲਿਆ, ਰੋਸ਼ਨੀ, ਪਿੰਕੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਨੇਹਾ, ਪ੍ਰਿਆ, ਦਿਲਜੋਤ, ਅਮਨਦੀਪ, ਮਨਰਾਜ, ਕਮਲ, ਗੁਰਪ੍ਰੀਤ ਕੌਰ, ਰਮਨਦੀਪ, ਜਯੋਤੀ, ਰੇਨੁਕਾ, ਜੈਸਮੀਨ, ਲਵਲੀਨ, ਮੇਘਾ, ਬਲਜੀਤ, ਜੈਸਮੀਨ, ਕਮਲਪ੍ਰੀਤ, ਗੁਰਪ੍ਰੀਤ, ਪ੍ਰਿਯੰਕਾ, ਪ੍ਰਿਆ, ਕਾਜਲ, ਅਮਨਪ੍ਰੀਤ, ਅਮਨਦੀਪ, ਕਾਮਨੀ , ਭਾਵਨਾ, ਲਵਲੀਨ, ਜ਼ਸ਼ਨ, ਹਰਪ੍ਰੀਤ, ਦਿਲਜੋਤ ਆਦਿ ਹਾਜ਼ਰ ਸਨ।

ਸਾਂਝਾ ਕਰੋ

ਪੜ੍ਹੋ

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਰੋਸ ਵਜੋਂ

ਪਠਾਨਕੋਟ, 24 ਅਪ੍ਰੈਲ – ਦੇਸ਼ ਭਰ ਵਿੱਚ ਪਹਿਲਗਾਮ ਕਤਲੇਆਮ ਦੇ...