ਭਾਰਤ ਦੇ ਦੋਵੇਂ ਪਾਸੇ ਚੱਲ ਰਿਹਾ ਮੰਥਨ/ਜਯੋਤੀ ਮਲਹੋਤਰਾ

ਭਾਰਤ ਦੀਆਂ ਦੋਵੇਂ ਸਰਹੱਦਾਂ ’ਤੇ ਮਹਾਂ ਮੰਥਨ ਚੱਲ ਰਿਹਾ ਹੈ ਜਿਸ ਨਾਲ ਆਰਐੱਸਐੱਸ ਦੇ ‘ਅਖੰਡ ਭਾਰਤ’ ਜਾਂ ‘ਸਾਂਝੇ ਬਰੇ-ਸਗੀਰ’ ਦੇ ਵਿਚਾਰ ਲਈ ਨਵੀਂ ਚੁਣੌਤੀ ਪੈਦਾ ਹੋ ਗਈ ਹੈ। ਪੂਰਬ ਵੱਲ ਜਿਵੇਂ ਨਵਾਂ ਬੰਗਲਾਦੇਸ਼ ਕਈ ਦਹਾਕਿਆਂ ਬਾਅਦ ਚੀਨ ਅਤੇ ਪਾਕਿਸਤਾਨ ਦੇ ਨੇੜੇ ਹੋ ਰਿਹਾ ਹੈ ਤਾਂ ਬੰਗਾਲ ਦੀ ਖਾੜੀ ਦੁਆਲੇ ਨਵਾਂ ਸਾਗਰ ਮੰਥਨ ਸ਼ੁਰੂ ਹੋ ਗਿਆ ਹੈ ਤੇ ਇਧਰ, ਪਾਕਿਸਤਾਨ ਵਿੱਚ ਇਵੇਂ ਲੱਗ ਰਿਹਾ ਹੈ ਜਿਵੇਂ ਸੈਨਾ ਦਾ ਸ਼ਕਤੀਸ਼ਾਲੀ ਮੁਖੀ ਅਖੌਤੀ ‘ਦੋ ਕੌਮਾਂ ਦੇ ਸਿਧਾਂਤ’ ਦੀ ਪੁਸ਼ਾਕ ਪਹਿਨ ਕੇ ਨਵੇਂ ਯੁੱਗ ਦਾ ਜਿਨਾਹ ਬਣਨ ਦੇ ਸੁਫਨੇ ਲੈ ਰਿਹਾ ਹੈ। ਬੰਗਲਾਦੇਸ਼ ਤੋਂ ਗੱਲ ਸ਼ੁਰੂ ਕਰਦੇ ਹਾਂ। 15 ਸਾਲਾਂ ਵਿੱਚ ਪਹਿਲੀ ਵਾਰ ਪਾਕਿਸਤਾਨੀ ਅਧਿਕਾਰੀ ਇਸ ਹਫ਼ਤੇ ਗੱਲਬਾਤ ਲਈ ਢਾਕਾ ਗਏ ਸਨ ਜਿਸ ਦੌਰਾਨ ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਨੇ ਕਿਹਾ ਕਿ 1971 ਵਿਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਨਰਸੰਹਾਰ ਲਈ ਮੁਆਫ਼ੀ ਮੰਗੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਹੈ ਕਿ ਜਦੋਂ ਪੂਰਬੀ ਪਾਕਿਸਤਾਨ ਵੱਖ ਹੋਇਆ ਸੀ ਤਾਂ ਉਸ ਦੇ 4.3 ਅਰਬ ਡਾਲਰ ਦੇ ਬਕਾਏ ਪਏ ਹਨ, ਇਹ ਗੱਲ ਵੱਖਰੀ ਹੈ ਕਿ ਇਸ ਲਈ ਭਾਰਤ ਤੋਂ ਵੀ ਥੋੜ੍ਹੀ ਮਦਦ ਮਿਲੀ ਸੀ ਹਾਲਾਂਕਿ ਵਿਦੇਸ਼ ਸਕੱਤਰ ਨੇ ਭਾਰਤ ਦਾ ਕੋਈ ਜ਼ਿਕਰ ਨਹੀਂ ਕੀਤਾ।

ਇਹੀ ਨਹੀਂ, ਇਸ ਹਫ਼ਤੇ (22-24 ਅਪਰੈਲ) ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਢਾਕਾ ਦੇ ਦੌਰੇ ’ਤੇ ਜਾਣਗੇ। ਜਨਾਬ ਡਾਰ ਸੁਲ੍ਹਾ ਕਰਾਉਣ ਵਾਲੇ ਸਿਆਸਤਦਾਨ ਵਜੋਂ ਜਾਣੇ ਜਾਂਦੇ ਹਨ ਅਤੇ ਉਹ ਕਿਵੇਂ ਨਾ ਕਿਵੇਂ 1971 ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕੀਤੇ ਗਏ ਨਸਲਘਾਤ ਲਈ ਮੁਆਫ਼ੀ ਮੰਗ ਸਕਦੇ ਹਨ ਪਰ ਨਾਲ ਉਨ੍ਹਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਪਿੱਛੇ ਦੇਸ਼ ਵਿੱਚ ਸਰਬ ਸ਼ਕਤੀਸ਼ਾਲੀ ਸੈਨਾਪਤੀ ਜਨਰਲ ਆਸਿਮ ਮੁਨੀਰ ਉਨ੍ਹਾਂ ਦੇ ਸ਼ਬਦਾਂ ਦਾ ਬੁਰਾ ਨਾ ਮਨਾ ਜਾਣ। ਜਦੋਂ ਮੁਆਫ਼ੀ ਮੰਗ ਲਈ ਜਾਵੇਗੀ ਤਾਂ ਪਾਕਿਸਤਾਨ ਦੇ ਦੋ ਸਾਬਕਾ ਹਿੱਸੇ ਕਈ ਦਹਾਕਿਆਂ ਬਾਅਦ ਇੱਕ ਦੂਜੇ ਦੇ ਨੇੜੇ ਆ ਜਾਣਗੇ। ਖ਼ੈਰ, ਮੁਆਫ਼ੀ ਨਾ ਮੰਗਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ, ਬਸ ਦੇਖਣਾ ਇਹ ਹੈ ਕਿ ਇਹ ਮੁਆਫ਼ੀ ਕਦੋਂ ਮੰਗੀ ਜਾਂਦੀ ਹੈ। ਕਿਆਸ ਕਰੋ ਕਿ 53 ਸਾਲਾਂ ਤੋਂ ਬਣ ਰਹੇ ਇਤਿਹਾਸ ਨੂੰ ਪੁੱਠਾ ਗੇੜ ਦੇ ਦਿੱਤਾ ਜਾਵੇ। ਗ਼ਲਤ ਨਾ ਸਮਝਣਾ, ਪਿਆਰੇ ਪਾਠਕੋ- ਮੰਚ ਤਿਆਰ ਹੈ, ਸਿਰਫ਼ ਫੁੱਲਪੱਤੀਆਂ ਤੇ ਕਮਰੇ ਦੀ ਸਜ-ਧਜ ਦਾ ਇੰਤਜ਼ਾਮ ਹੀ ਬਾਕੀ ਹੈ। ਜਦੋਂ ਜਨਾਬ ਡਾਰ ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੂੰ ਮਿਲਣਗੇ, ਜਿਨ੍ਹਾਂ ਨੂੰ ਅਮਰੀਕੀਆਂ ਨੇ ਪਹਿਲਾਂ ਹੀ ਤਿਆਰ-ਬਰ-ਤਿਆਰ ਰੱਖਿਆ ਹੋਇਆ ਹੈ, ਤਾਂ ਉਹ ਸ਼ੇਖ ਹਸੀਨਾ ਤੋਂ ਬਾਅਦ ਦੇ ਬੰਗਲਾਦੇਸ਼ ਵਿੱਚ ਪੱਕੇ ਪੈਰੀਂ ਹੋਣ ਦੀ ਇੰਤਜ਼ਾਰ ਕਰ ਰਹੇ ਹੋਣਗੇ ਤੇ ਜ਼ਿਆਦਾ ਮੂਰਖ ਤਾਂ ਉਹ ਬੀਬੀ ਸੀ ਜਿਸ ਨੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਹੈ ਤੇ ਚੀਨ ਦੇ ਥੋੜ੍ਹੇ ਜਿਹੇ ਹੌਸਲੇ ਨਾਲ ਬੰਗਲਾਦੇਸ਼ੀ ਮਾਣਮੱਤੇ ਢੰਗ ਨਾਲ ਇਸ (ਮੁਆਫ਼ੀ) ਨੂੰ ਪ੍ਰਵਾਨ ਕਰ ਲੈਣਗੇ। ਮਾਜਰਾ ਬਸ ਇੰਨਾ ਕੁ ਹੀ ਹੈ।

ਇਸੇ ਦੌਰਾਨ ਮੁਹੰਮਦ ਅਲੀ ਜਿਨਾਹ ਦੇ ਮਸ਼ਹੂਰ ਜੁਮਲੇ ਨੂੰ ਨਵਾਂ ਜੀਵਨਦਾਨ ਮਿਲ ਗਿਆ ਹੈ। ਵੀਰਵਾਰ ਨੂੰ ਰਾਵਲਪਿੰਡੀ ਵਿੱਚ ਇੱਕ ਸਮਾਗਮ ਦੌਰਾਨ ਜਨਰਲ ਮੁਨੀਰ ਨੇ ਕਿਹਾ ਕਿ ਪਾਕਿਸਤਾਨ ਦਾ ਗਠਨ ‘ਦੋ ਕੌਮਾਂ ਦੇ ਸਿਧਾਂਤ’ ਦੇ ਆਧਾਰ ’ਤੇ ਕੀਤਾ ਗਿਆ ਸੀ ਜਦੋਂਕਿ ਉਨ੍ਹਾਂ ਦੇ ਸੂਟ ਬੂਟ ਵਾਲੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਮੂਹਰਲੀ ਕਤਾਰ ਵਿੱਚ ਬੈਠੇ ਇਹ ਸਭ ਸੁਣ ਰਹੇ ਸਨ। ਜਨਰਲ ਮੁਨੀਰ ਨੇ ਆਖਿਆ, ‘‘ਸਾਡੇ ਵੱਡੇ ਵਡੇਰਿਆਂ ਦਾ ਖ਼ਿਆਲ ਸੀ ਕਿ ਅਸੀਂ ਜੀਵਨ ਦੇ ਲਗਭਗ ਹਰੇਕ ਪਹਿਲੂ ਵਿੱਚ ਹਿੰਦੂਆਂ ਤੋਂ ਜੁਦਾ ਹਾਂ। ਸਾਡੇ ਧਰਮ ਵੱਖਰੇ ਹਨ, ਸਾਡੀਆਂ ਰਸਮਾਂ ਵੱਖਰੀਆਂ ਹਨ, ਸਾਡੀਆਂ ਰਵਾਇਤਾਂ ਵੱਖਰੀਆਂ ਹਨ, ਸਾਡੇ ਖਿਆਲ ਵੱਖਰੇ ਹਨ, ਸਾਡੀਆਂ ਖਾਹਿਸ਼ਾਂ ਵੱਖਰੀਆਂ ਹਨ। ਇਨ੍ਹਾਂ ਦੇ ਆਧਾਰ ’ਤੇ ਹੀ ਦੋ ਕੌਮਾਂ ਦੇ ਸਿਧਾਂਤ ਦੀ ਬੁਨਿਆਦ ਰੱਖੀ ਗਈ ਸੀ। ਇਸ ਦਾ ਸਾਫ਼ ਮਤਲਬ ਹੈ ਕਿ ਅਸੀਂ ਦੋ ਕੌਮਾਂ ਹਾਂ, ਅਸੀਂ ਇੱਕ ਕੌਮ ਨਹੀਂ ਹਾਂ…।’’

ਸਾਫ਼ ਪਤਾ ਲਗਦਾ ਹੈ ਕਿ ਜਰਨੈਲ ਸਾਹਿਬ ਆਪਣੇ ਆਪ ਨੂੰ ਅੱਜ ਦੇ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਚਿਤਵਦੇ ਹਨ ਤਾਂ ਕਿ ਇਹ ਫਿਰ ਕਿਸੇ ਦਿਨ ਆਪਣੇ ਆਪ ਨੂੰ ਬਚਾ ਸਕੇ। ਐਸਾ ਵੀ ਨਹੀਂ ਕਿ ਪਾਕਿਸਤਾਨ ਨੂੰ ਬਚਾਉਣ ਦੀ ਲੋੜ ਨਹੀਂ ਹੈ- ਆਰਥਿਕ ਅਤੇ ਰਾਜਸੀ ਲਿਹਾਜ਼ ਤੋਂ ਹਾਲਾਤ ਇਸ ਕਦਰ ਮਾੜੇ ਹਨ ਕਿ ਕੋਈ ਵੀ ਫ਼ੌਜੀ ਨਿਜ਼ਾਮ ਨੂੰ ਆਸਾਨੀ ਨਾਲ ਧੁਰ ਅੰਬਰ ’ਤੇ ਤਾਰਾ ਸਮਝਣ ਦਾ ਭੁਲੇਖਾ ਖਾ ਸਕਦਾ ਹੈ, ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਇਹ ਸਭ ਤੋਂ ਵੱਧ ਤਾਕਤਵਰ ਹੈ। ਇਸੇ ਦੌਰਾਨ ਅਸੀਂ ਵੇਖਿਆ ਕਿ ਕਿਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਟਿਕਟਿਕੀ ਲਾ ਕੇ ਜਨਰਲ ਮੁਨੀਰ ਨੂੰ ਸੁਣ ਰਹੇ ਸਨ। ਕਿਤੇ ਉਨ੍ਹਾਂ ਦੇ ਦਿਮਾਗ ਵਿੱਚ ਇਹ ਤਾਂ ਨਹੀਂ ਚੱਲ ਰਿਹਾ ਸੀ ਕਿ ਕਿਵੇਂ ਉਨ੍ਹਾਂ ਦੇ ਭਰਾਤਾ ਨਵਾਜ਼ ਸ਼ਰੀਫ਼ ਨੂੰ ਮੁਸ਼ੱਰਫ਼ ਵੱਲੋਂ ਕਾਰਗਿਲ ’ਤੇ ਹਮਲਾ ਬੋਲਣ ਤੋਂ ਬਾਅਦ ਭਾਰਤ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਬਦਲੇ ਉਦੋਂ ਅਟਕ ਜੇਲ੍ਹ ਵਿੱਚ ਬੇੜੀਆਂ ਪਹਿਨਣੀਆਂ ਪਈਆਂ ਸਨ ਕਿਉਂਕਿ ਸ਼ਾਹਬਾਜ਼ ਜਾਣਦੇ ਹਨ ਕਿ ਉਹ ਮੁਨੀਰ ਦੀ ਮਿਹਰਬਾਨੀ ਤੋਂ ਬਗ਼ੈਰ ਬਹੁਤੀ ਦੇਰ ਸੱਤਾ ਵਿੱਚ ਨਹੀਂ ਰਹਿ ਸਕਦੇ।

ਬਹਰਹਾਲ, ਇਸ ਵਕਤ ਵੱਡਾ ਸਵਾਲ ਇਹ ਹੈ ਕਿ ਕੀ ਤੁਸੀਂ ਇਸ ਵਿਰੋਧਾਭਾਸ ’ਤੇ ਖੁੱਲ੍ਹ ਕੇ ਹੱਸ ਸਕਦੇ ਹੋ? ਕੀ ਤੁਸੀਂ ਦੁਸ਼ਮਣ ਬਣੋਗੇ ਜਾਂ ਸਾਥੀ? ਉਸੇ ਬੰਗਲਾਦੇਸ਼ ਜੋ ਹੁਣ ਪਾਕਿਸਤਾਨ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ, ਨੇ ‘ਦੋ ਕੌਮਾਂ ਦੇ ਸਿਧਾਂਤ’ ਨੂੰ ਇਤਿਹਾਸ ਦੇ ਕੂੜੇਦਾਨ ਵਿੱਚ ਸੁੱਟ ਦਿੱਤਾ ਸੀ ਤੇ ਨਾਲ ਹੀ ਪੱਛਮੀ ਪਾਕਿਸਤਾਨ ਦੇ ਫ਼ੌਜੀਆਂ ਦੀਆਂ ਮਸ਼ੀਨਗੰਨਾਂ ਦੇ ਸਾਹਮਣੇ ‘‘ਜੈ ਬੰਗਲਾ’’ ਦਾ ਨਾਅਰਾ ਬੁਲੰਦ ਕੀਤਾ ਸੀ। ਅੱਜ ਜਦੋਂ ਯੂਨਸ ਚੱਕਰ ਕੱਟ ਕੇ ਅਤੀਤ ਵੱਲ ਪਰਤ ਰਹੇ ਹਨ ਅਤੇ ਜਨਰਲ ਮੁਨੀਰ ਵਖਰੇਵਿਆਂ ਦੇ ਵਿਚਾਰ ਨੂੰ ਉਭਾਰ ਰਹੇ ਹਨ ਜਿਸ ਦੀਆਂ ਸੁਰਾਂ ਅਜੋਕੇ ਭਾਰਤ ਅੰਦਰ ਵੀ ਖ਼ੂਬ ਸੁਣਾਈ ਦੇ ਰਹੀਆਂ ਹਨ ਤਾਂ ਜਾਪਦਾ ਹੈ ਕਿ ਬੰਗਲਾਦੇਸ਼ੀ ਭਾਸ਼ਾ ’ਤੇ ਧਰਮ ਅਤੇ ਭੂ-ਰਾਜਨੀਤੀ ਦੀ ਅਹਿਮੀਅਤ ਵੱਲ ਝੁਕ ਰਹੇ ਹਨ।

ਕੁਝ ਦਿਨ ਪਹਿਲਾਂ ਹੀ ਯੂਨਸ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਨੇ ਭਾਰਤ ਨੂੰ ਵਰਜਿਆ ਸੀ ਕਿ ਚੰਗਾ ਹੋਵੇਗਾ ਕਿ ਉਹ ਆਪਣੇ ਮਾਮਲਿਆਂ ਨਾਲ ਨਜਿੱਠੇ ਅਤੇ ਮੁਰਸ਼ਿਦਾਬਾਦ ਦੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਸੀ ਕਿ ਉਹ ਪੱਛਮੀ ਬੰਗਾਲ ਵਿੱਚ ਆਪਣੀ ਘੱਟਗਿਣਤੀ ਦੀ ਫ਼ਿਕਰ ਕਰੇ। ਨਵੀਂ ਦਿੱਲੀ ਇਸ ਤੋਂ ਭੜਕ ਪਈ ਸੀ ਤੇ ਇਸ ਦੀ ਸਮਝ ਵੀ ਪੈਂਦੀ ਹੈ। ਪਰ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦਾ ਤਰਜਮਾਨ ਬਸ ਇੰਨਾ ਕੁ ਹੀ ਆਖ ਸਕਿਆ ਕਿ ਚੰਗਾ ਹੋਵੇਗਾ ਕਿ ਬੰਗਲਾਦੇਸ਼ ਆਪਣੇ ਅੰਦਰ ਝਾਤੀ ਮਾਰੇ ਅਤੇ ਆਪਣੀ ਹਿੰਦੂ ਘੱਟਗਿਣਤੀ ਦੀ ਰਾਖੀ ਕਰੇ। ਦੋਵੇਂ ਬਟਵਾਰਿਆਂ ਅਤੇ ਇਸ ਦੇ ਨਾਲ ਹੀ ‘ਅਖੰਡ ਭਾਰਤ’ ਦੀ ਇਹੀ ਮੂਲ ਸਮੱਸਿਆ ਹੈ। ਉਪ ਮਹਾਦੀਪ ਇੰਨਾ ਬਹੁ-ਭਾਂਤਾ ਹੈ ਕਿ ਰੈੱਡਕਲਿਫ ਹੋਵੇ ਜਾਂ ਮੈਕਮੋਹਨ ਜਾਂ ਫਿਰ ਡੂਰੰਡ, ਜਿਸ ਕਿਸੇ ਨੇ ਵੀ ਕਿਤੇ ਕੋਈ ਲਕੀਰ ਖਿੱਚੀ ਹੈ ਤਾਂ ਇਸ ਨਾਲ ਖਲਾਰਾ ਹੋਰ ਵਧਿਆ ਹੈ। ਕੋਈ ਨਾ ਕੋਈ ਜਾਂ ਫਿਰ ਦੋਵੇਂ ਇਸ ਤੋਂ ਐਨਾ ਦੁਖੀ ਜਾਂ ਗੁੱਸੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਇਹ ਗੱਲ ਚੁਭਦੀ ਰਹਿੰਦੀ ਹੈ।

ਤੇ ਹੁਣ ਵਰਤਮਾਨ ਦੀ ਗੱਲ ਕਰਦੇ ਹਾਂ। ਕੁਝ ਹਫ਼ਤੇ ਪਹਿਲਾਂ ਯੂਨਸ ਦੇ ਪੇਈਚਿੰਗ ਦੌਰੇ ਦਾ ਚੇਤਾ ਕਰੋ ਜਦੋਂ ਉਨ੍ਹਾਂ ਚੀਨੀ ਕਾਰੋਬਾਰੀਆਂ ਨੂੰ ਬੰਗਲਾਦੇਸ਼ ਵਿੱਚ ਆ ਕੇ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਆਖਿਆ ਸੀ ਕਿ ਉਹ ਬੰਗਾਲ ਦੀ ਖਾੜੀ ਉਨ੍ਹਾਂ ਹਵਾਲੇ ਕਰਨ ਲਈ ਤਿਆਰ ਹਨ। ਇਸ ਦੌਰਾਨ, ਭਾਵੇਂ ਕਿੰਨਾ ਮਰਜ਼ੀ ਉਲਟ-ਫੇਰ ਹੋ ਜਾਵੇ ਪਰ ਕੁਝ ਚੀਜ਼ਾਂ ਉਵੇਂ ਹੀ ਬਣੀਆਂ ਰਹਿੰਦੀਆਂ ਹਨ ਤੇ ਇਸ ਦੀ ਇੱਕ ਮਿਸਾਲ ਹੈ ਚੀਨ ਤੇ ਪਾਕਿਸਤਾਨ ਦੇ ਰਿਸ਼ਤੇ ਜਿਸ ਨੂੰ ਪਾਕਿਸਤਾਨੀ ਆਗੂ ਪਿਛਲੇ ਕਈ ਦਹਾਕਿਆਂ ਤੋਂ ‘‘ਪਰਬਤਾਂ ਤੋਂ ਉੱਚਾ, ਸਾਗਰਾਂ ਤੋਂ ਗਹਿਰਾ ਅਤੇ ਸ਼ਹਿਦ ਨਾਲੋਂ ਵੀ ਵੱਧ ਮਿੱਠਾ’’ ਕਰਾਰ ਦਿੰਦੇ ਰਹੇ ਹਨ। ਚੀਨ, ਪਾਕਿਸਤਾਨ ਦਾ ਸਭ ਤੋਂ ਵੱਡਾ ਰੱਖਿਆ ਭਿਆਲ ਹੀ ਨਹੀਂ ਹੈ ਸਗੋਂ ਇਸ ਨੇ ਕਰਾਕੁਰਮ ਤੋਂ ਲੈ ਕੇ ਅਰਬ ਸਾਗਰ ਦੇ ਕੰਢੇ ਗਵਾਦੜ ਤੱਕ ਰਾਜਮਾਰਗਾਂ ਅਤੇ ਬੰਦਰਗਾਹਾਂ ਦਾ ਨਿਰਮਾਣ ਵੀ ਕੀਤਾ ਹੈ; ਇਸ ਉਸ ਦੇਸ਼ ਨੂੰ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਨਾਲ ਵੀ ਜੋੜ ਰਿਹਾ ਹੈ। ਚੀਨੀ ਆਪਣੇ ਮੁਲਕ ਵਿੱਚ ਮਿਸਾਈਲ ਤੋਂ ਲੈ ਕੇ ਸੇਫਟੀ ਪਿੰਨ ਤੱਕ ਸਭ ਕੁਝ ਬਣਾ ਰਹੇ ਹਨ ਅਤੇ ਪਾਕਿਸਤਾਨੀ ਖਰੀਦ ਰਹੇ ਹਨ।

ਸਾਂਝਾ ਕਰੋ

ਪੜ੍ਹੋ

ਹਿੰਦੂ ਨੇਤਾ ਦਾ ਗੋਲੀਆਂ ਮਾਰ ਕੇ ਕਤਲ

ਜਮਸ਼ੇਦਪੁਰ, 21 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਤੋਂ ਇੱਕ...