ਕਿੰਤੂ ਪ੍ਰੰਤੂ ਕਰਨਾ ਜੇ ਤੂੰ ਸਿੱਖ ਜਾਏਗਾ
ਹੋਣੀ ਨੂੰ ਅਣਹੋਣੀ, ਅਣਹੋਣੀ ਨੂੰ ਹੋਣੀ ਚ ਬਦਲਣਾ ਤੂੰ ਸਿੱਖ ਜਾਏਗਾ
ਪੱਥਰ ਪਾੜ੍ਹ ਕਰੂੰਬਲਾਂ ਉਗ ਪੈਣਾ
ਇਹੀ ਫਿਤਰਤ ਸੱਚ ਦੀ ਏ
ਮਿਥ ਮਿੱਥ ਕਰੂੰਬਲਾਂ ਮਿੱਧਦਾ ਜੋ
ਬਾਗਵਾਨ ਕਹਾਉਣ ਦਾ ਉਹਨੂੰ ਹੱਕ ਕੀ ਏ
ਇਹ ਸੱਚ ਕਹਿਣਾ ਤੂੰ ਸਿੱਖ ਜਾਏਗਾ
ਕਿੰਤੂ ਪ੍ਰੰਤੂ……..
ਉਹਨਾਂ ਤਰੀਕਾ ਖੋਜਿਆ, ਜੰਗਲ ਉਜਾੜਨ ਦਾ,
ਅਸੀਂ ਸਲੀਕਾ ਸਿੱਖਿਆ, ਲੱਗੀਆਂ ਕਲਮਾਂ ਬਚਾਵਨ ਦਾ
ਦੋਸਤ -ਦੁਸ਼ਮਣ ਚਂ ਅੰਤਰ ਕਰਨਾ
ਫਿਰ ਤੂੰ ਵੀ ਸਿੱਖ ਜਾਏਗਾ
ਕਿੰਤੂ – ਪ੍ਰੰਤੂ ਕਰਨਾ…….
ਹੋਣਾ ਓਹੀ, ਉਹ ਕਹਿੰਦੇ ਜੋ ਲਿਖਿਆ ਏ
ਪਰ ਹੁਣ ਹੋਣਾ ਓਹੀ, ਜੋ ਲੋਕਾਂ ਨੇ ਮਿਥੇਆ ਹੈ
ਕਾਰਨ ਬਿਨਾਂ ਕੋਈ ਕਾਰਜ ਨਾ ਹੋਵੇ
ਏਦਾਂ ਸੋਚਣਾ ਤੂੰ ਵੀ ਸਿੱਖ ਜਾਏਗਾ
ਕਿੰਤੂ -ਪ੍ਰੰਤੂ ਕਰਨਾ…..
ਸੁਖਦੇਵ ਫਗਵਾੜਾ
9872636037
