
ਇਸਲਾਮਾਬਾਦ, 21 ਅਪ੍ਰੈਲ – ਇਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਪਾਕਿਸਤਾਨ ਦੀ ਬੇਇੱਜ਼ਤੀ ਹੋਈ ਹੈ। ਹਾਲ ਹੀ ਵਿਚ ਪਾਕਿਸਤਾਨ ਦੇ ਰਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ਼ ਨੇ ਦਸਿਆ ਹੈ ਕਿ ਸਾਊਦੀ ਅਰਬ ਨੇ 4,700 ਤੋਂ ਵੱਧ ਪਾਕਿਸਤਾਨੀ ਭਿਖਾਰੀਆਂ ਨੂੰ ਫੜ ਕੇ ਦੇਸ਼ ਨਿਕਾਲਾ ਦਿਤਾ ਹੈ। ਇਹ ਲੋਕ ਵੱਖ-ਵੱਖ ਵੀਜ਼ਿਆਂ ‘ਤੇ ਸਾਊਦੀ ਗਏ ਸਨ ਅਤੇ ਉਥੇ ਗ਼ੈਰ-ਕਾਨੂੰਨੀ ਤੌਰ ‘ਤੇ ਭੀਖ ਮੰਗ ਰਹੇ ਸਨ।