ਪੁਸਤਕ ਜਾਣਕਾਰੀ/ ਗੁਰਮੀਤ ਸਿੰਘ ਪਲਾਹੀ/ਕੰਵਰ ਇਮਤਿਆਜ਼ ਦੀ ਪੁਸਤਕ “ਬੋਲ ਸੂਰਜਾ ਬੋਲ”

ਕੰਵਰ ਇਮਤਿਆਜ਼ ਦੀਆਂ 76 ਕਵਿਤਾਵਾਂ ਅਤੇ 21 ਸਾਹਿੱਤਕ ਮੁਲਾਕਾਤਾਂ ਸੰਪਾਦਕ ਸ਼ਾਹਿਬਾਜ਼ ਖ਼ਾਨ ਅਤੇ ਮੁਨੱਜ਼ਾ ਇਰਸ਼ਾਦ ਨੇ “ਬੋਲ ਸੂਰਜਾ ਬੋਲ” ਵਿੱਚ ਦਰਜ਼ ਕੀਤੀਆਂ ਹਨ, ਜੋ ਸਿਰਜਣਾ ਕੇਂਦਰ (ਰਜਿ:) ਕਪੂਰਥਲਾ ਨੇ ਪ੍ਰਕਾਸ਼ਤ ਕੀਤੀ ਹੈ। ਕਵਿਤਾਵਾਂ ਦਿਲ ਨੂੰ ਟੁੰਬਣ ਵਾਲੀਆਂ ਅਤੇ ਪ੍ਰਭਾਵਸ਼ਾਲੀ ਹਨ।

“ਮੈਂ ਤੇਰੀ ਹਿੱਕ ਵਿੱਚ ਤੜਫ਼ਦੀ ਨਜ਼ਮ ਹਾਂ

ਕੰਵਰ ਇਮਤਿਆਜ਼!

ਤੜਫ਼ ਤੋਂ ਦਰਦ ਬਨਣ ਤੱਕ

ਤੇ ਦਰਦ ਤੋਂ ਸ਼ਬਦ ਬਨਣ ਤੱਕ

ਮੈਂ ਅਜੇ ਕੁਝ ਨਹੀਂ ਕੀਤਾ”….(ਅਜ਼ਨਬੀ ਨਜ਼ਮ)

ਗੁਰਭਜਨ ਗਿੱਲ ਦੇ ਸ਼ਬਦਾਂ ਵਿੱਚ ਕੰਵਰ ਇਮਤਿਆਜ਼ ਦੀ ਸ਼ਾਇਰੀ, ਵਾਰਤਕ, ਰੰਗਕਾਰੀ, ਬੋਲ-ਚਾਲ ਸਲੀਕਾਂ, ਰਿਸ਼ਤਿਆਂ ਦੀ ਮਹਿਕ ਦੋਆਬੇ ਦੇ ਰੇਤਲੇ ਕਣਾਂ ਵਾਲੇ ਦੋਨਾਂ ਖਿੱਤੇ ਦੀ ਮਹਿਕ ਵਰਤਾਉਂਦਾ ਹੈ”।

ਬੋਲ ਮਿਰਜਿਆ ਬੋਲ,

ਖ਼ਾਲੀ ਤਰਕਸ਼ ਤੇ ਝੂਠੀ ਸਾਹਿਬਾਂ

ਕੀ ਹੈ ਤੇਰੇ ਕੋਲ

ਬੋਲ ਮਿਰਜਿਆ ਬੋਲ

ਅਤੇ ਕਲਾਮ ਪੰਜਾਬ ਦੇ ਬੋਲ

ਮੈਂ ਪੈਰਾਂ ‘ਚ ਰੁਲਦੀ ਦੁੱਲੇ ਦੀ ਪੱਗ ਹਾਂ

ਮੈਂ ਕਿਸੇ ਵਿਧਵਾ ਦੇ ਪੁੱਤ ਦੇ ਸਿਵੇ ਦੀ ਅੱਗ ਹਾਂ

ਕਿਵੇਂ ਵੀ ਭੁੱਲਣ ਵਾਲੇ ਨਹੀਂ। ਮੁੱਲਵਾਨ ਹਨ।

ਮੈਂ ਅਠਖੇਲੀਆਂ ਵਿਹੂਣੀ ਪਾਣੀ ਦੀ ਲਹਿਰ ਹਾਂ

ਮੈਂ ਕਿਸੇ ਗ਼ਜ਼ਲ ਦੀ ਗੂੰਗੀ ਬਹਿਰ ਹਾਂ

ਕੰਵਰ ਇਮਤਿਆਜ਼, ਗੁਰਭਜਨ ਗਿੱਲ ਦੇ ਸ਼ਬਦਾਂ ‘ਚ ਲੋਕ ਧਾਰਾ ਦੇ ਨਾਲ-ਨਾਲ ਤੁਰਦਾ ਨਹੀਂ, ਜਿਊਂਦਾ ਸੀ। ਉਸਦੀ ਕਵਿਤਾ ਵਿਚੋਂ ਮੈਨੂੰ ਹਮੇਸ਼ਾ ਸੱਸੀ ਦੀ ਥਲਾਂ ਵਿਚਲੀ ਹੂਕ ਸੁਣਦੀ, ਮਿਰਜ਼ੇ ਦੀ ਬੱਕੀ ਦੀਆਂ ਟਾਪਾਂ ਸੁਣਦੀਆਂ, ਮੈਨੂੰ ਲੱਗਦਾ ਉਹ ਸੱਸੀ ਨਾਲ ਨਿੱਕੇ ਹੁੰਦਿਆਂ ਪੱਥਰ-ਗੀਟੇ ਖੇਡਦਾ ਰਿਹੈ। ਮਿਰਜ਼ੇ ਦੀਆਂ ਕਾਨੀਆਂ ਤੋੜਨ ਵਾਲੀ ਸਾਹਿਬਾਂ ਨੂੰ ਉਸ ਅੱਖੀਂ ਵੇਖਿਆ ਹੋਇਆ ਹੈ।

ਉਸਦੀ ਕਵਿਤਾ ਦੇ ਰੰਗ

(1) ਨੀ ਧੀਏ!

ਮਹਿਲੋਂ ਬਾਹਰ ਨਾ ਜਾਹ

ਮਹਿਲੋਂ ਬਾਹਰ ਤਾਂ ਵਸਣ ਸ਼ਿਕਾਰੀ

ਜ਼ਿੰਦ ਲੈਣਗੇ ਖਾਹ (ਧੀ ਦੇ ਨਾਂ ਖ਼ਤ)

 

(2) ਇਸ਼ਕੇ ਦਾ ਪੈਂਡਾ

ਅਜੇ ਸ਼ੁਰੂ ਨਾ ਹੋਇਆ

ਛਮਕਾਂ ਤਾਂ ਪਈਆਂ

ਪਹਿਲਾਂ ਸਹਿਣੀਆਂ

ਵੇ ਹੋ ……(ਝੰਭ ਨਾ ਵੇ ਝੰਭ ਬੀਬਾ)

 

(3) ਸੜਕਾਂ ਉਪਰ ਚੁੱਪ ਦਾ ਪਹਿਰਾ

ਜਾਂ ਫ਼ੋਜੀ ਬੂਟਾਂ ਦੀ ਆਹਟ ……(ਅੱਧੀ ਰਾਤ ਪਹਿਰ ਦਾ ਤੜਕਾ)

 

(4) ਸਿਖ਼ਰ ਦੁਪਿਹਰ

ਛਾਂ ਕਿਤੇ ਨਾ ਥਿਆਏ

ਅੜੀਏ।

ਸੜ੍ਹਨ ਪੈਰ੍ਹਾਂ ਦੀਆਂ ਤਲੀਆਂ

ਨੀ ਮਾਂਏ ਮੈਂ ਤਖ਼ਤ ਹਜ਼ਾਰੇ ਚੱਲੀ ਆਂ। ……..(ਤਲਬ ਰਾਂਝੇ ਦੀ)

 

(5) ਮੈਂ ਬੂਟਾਂ ਹੇਠ ਮਿਧਿਆ ਹੋਇਆ ਗੁਲਾਬ ਹਾਂ

ਮੈਂ ਸਿਉਂਨ ਚਿੜੀ ਨਹੀਂ, ਬੁਸਕਦਾ ਪੰਜਾਬ ਹਾਂ। …..(ਬੁਸਕਦਾ ਪੰਜਾਬ)

 

ਪੁਸਤਕ ਦਾ ਵੇਰਵਾ

ਪੁਸਤਕ ਦਾ ਨਾਂ             :         ਬੋਲ ਸੂਰਜਾ ਬੋਲ

ਲੇਖਕ                       :         ਕੰਵਰ ਇਮਤਿਆਜ਼

ਸੰਪਾਦਕ                     :         ਸ਼ਹਿਬਾਜ਼ ਖ਼ਾਨ

ਮੁਨੱਜ਼ਾ ਇਰਸ਼ਾਦ

ਪ੍ਰਕਾਸ਼ਕ                     :         ਸਿਰਜਣਾ ਕੇਂਦਰ (ਰਜਿ:)

ਵਿਰਸਾ ਵਿਹਾਰ ਕਪੂਰਥਲਾ-144601

ਸੰਪਰਕ ਮੋਬਾਇਲ: 97798-53245, 98766-33216

ਪੁਸਤਕ ਲਈ ਸਹਿਯੋਗ     :         ਸੁੱਖੀ ਬਾਠ,ਪੰਜਾਬ ਭਵਨ, ਸਰੀ ਕੈਨੇਡਾ

ਕੁੱਲ ਪੰਨੇ                        :         332

ਮੁੱਲ                             :         400 ਰੁਪਏ

ਛਪਣ ਸਾਲ                   :         2021

-ਗੁਰਮੀਤ ਸਿੰਘ ਪਲਾਹੀ

-9815802070

ਸਾਂਝਾ ਕਰੋ

ਪੜ੍ਹੋ