
ਚੰਡੀਗੜ੍ਹ, 16 ਅਪ੍ਰੈਲ – ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ 16 ਅਪ੍ਰੈਲ ਤੋਂ ਬਦਲ ਗਿਆ ਹੈ। ਨਵੇਂ ਸਮੇਂ ਅਨੁਸਾਰ, ਹਸਪਤਾਲ ਹੁਣ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਇਨ੍ਹਾਂ ਸਿਹਤ ਸੰਸਥਾਵਾਂ ਵਿੱਚ ਸਾਰੇ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ, ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਸਿਹਤ ਕੇਂਦਰ, ਆਮ ਆਦਮੀ ਕਲੀਨਿਕ, ਆਯੁਸ਼ਮਾਨ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ ਈਐਸਆਈ ਸ਼ਾਮਲ ਹਨ। ਹਸਪਤਾਲ ਸ਼ਾਮਲ ਹਨ। ਇਹ ਸਮਾਂ 15 ਅਕਤੂਬਰ ਤੱਕ ਲਾਗੂ ਰਹੇਗਾ।