ਕਵਿਤਾ/ਲੋਕਤੰਤਰ/ਯਸ਼ ਪਾਲ


*ਯਾਦ ਹੈ ਨਾ*
*ਜਦ ਗਏ ਸੀ*
*ਜੁੱਤੀ ਲੈਣ*
*ਕਿੰਨੀਆਂ ਦੁਕਾਨਾਂ ਦੀ*
*ਫੱਕੀ ਸੀ*
*ਧੂੜ*

*ਪਾ ਕੇ ਦੋਵਾਂ ਪੈਰਾਂ ‘ਚ*
*ਸ਼ੀਸ਼ੇ ਦੇ ਸਾਹਮਣੇ*
*ਕਿੰਨੇ ਪਾਸਿਆਂ ਤੋਂ*
*ਨਿਹਾਰਿਆ ਸੀ*

*ਹੱਥ ‘ਚ ਫੜ ਕੇ*
*ਮਰੋੜਿਆ ਸੀ*
*ਅੱਗੇ-ਪਿੱਛੇ*
*ਮੋੜਿਆ ਸੀ*

*ਸਿਲਾਈ ‘ਸੋਲ’ ‘ਹੀਲ’*
*ਕਿੰਨੀ ਕਿੰਨੀ ਵਾਰ*
*ਘੋਖੀ ਸੀ*
*ਪੁੱਛਿਆ ਸੀ*
*’ਸੇਲਜ਼ਮੈਨ’ ਤੋਂ ਵੀ*
*ਠੀਕ ਲਗਦੀ ਹੈ ਨਾ!*

*ਲਿਆਉਣ ਤੋਂ ਬਾਅਦ*
*ਕਿੰਨੀ ਰੀਝ ਨਾਲ ਰੱਖੀ*
*ਰੀਝ ਨਾਲ ਪਾਈ*
*ਧੂੜ-ਪਾਣੀ ਤੋਂ ਬਚਾਈ*
*ਪਾਲਿਸ਼ ਨਾਲ ਚਮਕਾਈ*
*’ਸ਼ੂ-ਰੈਕ’ ‘ਤੇ*
*ਸਭ ਤੋਂ ਉੱਪਰ ਟਿਕਾਈ*
*ਕਿੰਨੀ ਦੇਖ-ਭਾਲ ਕਰਾਈ*

*ਪਰ*
*ਜਦ ਗਏ*
*ਲੋਕਤੰਤਰ ਲੈਣ*
*ਤਾਂ*
*ਤਹਿ ਕਰ ਲਿਆ*
*ਪਹਿਲਾਂ ਤੋਂ ਹੀ*

*ਨਾ ਦੇਖਿਆ*
*ਨਾ ਭਾਲਿਆ*
*ਨਾ ਮੋੜਿਆ*
*ਨਾ ਮਰੋੜਿਆ*
*ਨਾ ਪੁੱਛੀ ਗਰੰਟੀ*
*ਨਾ ਵਰੰਟੀ*

*ਨਾ ਦੇਖਿਆ ਪਾ ਕੇ*
*ਨਾ ਹੀ ਪੁੱਛਿਆ*
*ਕਿਸੇ ਤੋਂ*
*ਠੀਕ ਤਾਂ ਹੈ ਨਾ!*

*ਤੇ ਲਿਆਉਣ ਤੋਂ ਬਾਅਦ*
*ਸਿੱਟ ਤਾ*
*ਘਰ ਦੇ ਕਿਸੇ ਖੂੰਜੇ ‘ਚ*
*ਪੂਰੇ ਪੰਜ ਸਾਲਾਂ ਲਈ*

*ਤੇ*
*ਉਮੀਦ ਕਰਦੇ ਰਹੇ*
*ਕਿ ਜਿਸ ਤਰ੍ਹਾਂ*
*ਜੁੱਤੀ ਰਾਖੀ ਕਰਦੀ ਹੈ*
*ਪੈਰ ਦੀ*
*ਉਸੇ ਤਰ੍ਹਾਂ*
*ਲੋਕਤੰਤਰ ਰਾਖੀ ਕਰੇਗਾ*
*ਸਿਰ ਦੀ*

*ਹੁਣ*
*ਤੁਸੀਂ ਹੀ ਸੋਚੋ*
*ਜਿਸਦੀ ਔਕਾਤ*
*ਜੁੱਤੀ ਤੋਂ ਵੀ*
*ਘੱਟ ਹੋਵੇ*
*ਉਸ ਤੋਂ ਕਿੰਨੀ ਕੁ*
*ਕੀਤੀ ਜਾ ਸਕਦੀ ਹੈ*
*ਉਮੀਦ*

*ਅਗਲੀ ਵਾਰ*
*ਜਦ ਜਾਉਂ*
*ਲੋਕਤੰਤਰ ਲੈਣ*
*ਤਾਂ*
*ਜੁੱਤੀ ਜਿੰਨਾਂ ਤਾਂ*
*ਜਰੂਰ ਸੋਚਣਾ*

*#ਹੂਬ ਨਾਥ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

ਸਾਂਝਾ ਕਰੋ

ਪੜ੍ਹੋ

ਬੰਗਲਾਦੇਸ਼ ’ਚ ਹਿੰਦੂ ਨੇਤਾ ਦੀ ਹੱਤਿਆ, ਭਾਰਤ

ਢਾਕਾ, 19 ਅਪ੍ਰੈਲ – ਬੰਗਲਾਦੇਸ਼ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ...