ਪੰਜਾਬ ‘ਚ ਵੀ ਚੌਂਕਾਂ ਦੇ ਨਾਮ ਬਦਲਣ ਦੀ ਲੜ੍ਹਾਈ! ਦੋ ਧੜਿਆਂ ਵਿਚਾਲੇ ਵਧਿਆ ਵਿਵਾਦ

ਗੁਰਦਾਸਪੁਰ , 10 ਅਪ੍ਰੈਲ – ਦੀਨਾਨਗਰ ਵਿੱਚ ਚੌਂਕਾਂ ਦੇ ਨਾਮਕਰਨ ਨੂੰ ਲੈ ਕੇ ਵੱਖ ਵੱਖ ਧਰਮਾਂ ਦੇ ਲੋਕ ਆਹਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਪਿਛਲੇ ਦਿਨ ਹੀ ਥਾਣਾ ਚੌਂਕ ਦਾ ਮਾਮਲਾ ਗਰਮਾਇਆ ਸੀ ਤੇ ਹੁਣ ਤਾਰਾਗੜ੍ਹੀ ਮੋੜ ਦੇ ਦੁਕਾਨਦਾਰਾਂ ਅਤੇ ਗੁਰੂ ਨਾਭਾ ਦਾਸ ਦਾ ਸਮਰਥਕਾਂ ਵਿੱਚ ਵਿਵਾਦ ਵੱਧ ਗਿਆ ਹੈ। ‌ ਦੁਕਾਨਦਾਰਾਂ ਅਨੁਸਾਰ 1987 ਤੋਂ ਇਸ ਚੌਂਕ ਦਾ ਨਾਮ ਵਿਸ਼ਵਕਰਮਾ ਚੌਂਕ ਇਹ ਚੱਲ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਇਥੇ ਇੱਕ ਸਥਾਈ ਬੋਰਡ ਵਿਸ਼ਵਕਰਮਾ ਚੌਂਕ ਦਾ ਲਗਾ ਦਿੱਤਾ ਗਿਆ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਨੇ ਆਮ ਜਨਤਾ ਦੀ ਸਹਿਮਤੀ ਤੋਂ ਬਿਨਾਂ ਚੌਕ ਦਾ ਨਾਮ ਕੁਝ ਹੋਰ ਰੱਖ ਕੇ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਤਾਰਾਗੜ੍ਹ ਚੌਕ ਦੇ ਆਲੇ-ਦੁਆਲੇ ਜ਼ਿਆਦਾਤਰ ਦੁਕਾਨਾਂ ਕਾਰੋਬਾਰੀਆਂ ਅਤੇ ਮਜ਼ਦੂਰਾਂ ਦੀਆਂ ਹਨ, ਜਿਨ੍ਹਾਂ ਦੀ ਆਸਥਾ ਭਗਵਾਨ ਵਿਸ਼ਵਕਰਮਾ ਨਾਲ ਜੁੜੀ ਹੋਈ ਹੈ।

ਉਧਰ ਦੂਜੇ ਪਾਸੇ ਜਦ ਦੁਕਾਨਦਾਰਾਂ ਵੱਲੋਂ ਵਿਸ਼ਵਕਰਮਾ ਚੌਕ ‘ਤੇ ਬੋਰਡ ਲਗਾਇਆ ਗਿਆ ਤਾਂ ਥੋੜੀ ਦੇਰ ਬਾਅਦ ਹੀ ਦੀਨਾਨਗਰ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੋਰਡ ਹਟਾ ਦਿੱਤਾ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਗੁਰੂ ਨਾਭਾ ਦਾਸ ਦੇ ਭਗਤਾਂ ਨੇ ਗੁਰੂ ਜੀ ਦਾ ਇੱਕ ਬੋਰਡ ਲੈ ਕੇ ਪਹੁੰਚੇ ਅਤੇ ਖੁਦ ਚੌਕ ਵਿੱਚ ਬੋਰਡ ਲਗਾਉਣ ਦੀ ਕੋਸ਼ਿਸ਼ ਕੀਤੀ। ਜਿਸਦਾ ਸਥਾਨਕ ਦੁਕਾਨਦਾਰਾਂ ਨੇ ਸਖ਼ਤ ਵਿਰੋਧ ਕੀਤਾ। ਸਥਿਤੀ ਇਸ ਹੱਦ ਤੱਕ ਪਹੁੰਚ ਗਈ ਕਿ ਪਹਿਲਾਂ ਦੋਵੇਂ ਧਿਰਾਂ ਇੱਕ ਦੂਜੇ ਨਾਲ ਬਹਿਸ ਕਰਨ ਲੱਗੀਆਂ ਅਤੇ ਫਿਰ ਮਾਹੌਲ ਹੋਰ ਗਰਮ ਹੋ ਗਿਆ।

ਸਾਂਝਾ ਕਰੋ

ਪੜ੍ਹੋ