ਹਾਈ ਕੋਰਟ ਵੱਲੋਂ ਕੁਨਾਲ ਕਾਮਰਾ ਦੀ ਅੰਤਰਿਮ ਅਗਾਉਂ ਜ਼ਮਾਨਤ ਦੀ ਮਿਆਦ ਵਾਧਾ

ਚੈਨੱਈ, 7 ਅਪ੍ਰੈਲ – ਸਟੈਂਡ-ਅੱਪ ਕਾਮੇਡੀਅਨ ਕੁਨਾਲ ਕਾਮਰਾ ਨੂੰ ਮਦਰਾਸ ਹਾਈ ਕੋਰਟ ਨੇ 7 ਅਪ੍ਰੈਲ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਕੁਨਾਲ ਕਾਮਰਾ ਖ਼ਿਲਾਫ਼ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਉਸਨੂੰ 31 ਮਾਰਚ ਲਈ ਦੂਜਾ ਸੰਮਨ ਜਾਰੀ ਕੀਤਾ ਹੈ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ‘ਤੇ ਆਪਣੀ ਵਿਵਾਦਪੂਰਨ ਟਿੱਪਣੀ ਨੂੰ ਲੈ ਕੇ ਵਧਦੇ ਵਿਵਾਦ ਦੇ ਵਿਚਕਾਰ ਕੁਨਾਲ ਕਾਮਰਾ ਨੇ ਮਦਰਾਸ ਹਾਈ ਕੋਰਟ ਵਿੱਚ ਟਰਾਂਜ਼ਿਟ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।

ਕੁਨਾਲ ਕਾਮਰਾ ਨੇ ਅਦਾਲਤ ਵਿੱਚ ਦਾਇਰ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਉਹ 2021 ਤੋਂ ਤਾਮਿਲਨਾਡੂ ਵਿੱਚ ਰਹਿ ਰਿਹਾ ਹੈ ਤੇ ਮੁੰਬਈ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੇ ਡਰੋਂ ਜ਼ਮਾਨਤ ਚਾਹੁੰਦਾ ਹੈ। ਇਸ ‘ਤੇ ਮਦਰਾਸ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਕਾਮੇਡੀਅਨ ਕੁਨਾਲ ਕਾਮਰਾ ਨੂੰ ਅੰਤਰਿਮ ਅਗਾਊਂ ਜ਼ਮਾਨਤ ਦੇ ਦਿੱਤੀ। ਕੁਨਾਲ ਕਾਮਰਾ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ, ਜਸਟਿਸ ਸੁੰਦਰ ਮੋਹਨ ਨੇ ਉਸਨੂੰ ਵਿੱਲੂਪੁਰਮ ਜ਼ਿਲ੍ਹੇ ਦੇ ਵਾਨੂਰ ਵਿਖੇ ਇੱਕ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਜ਼ਮਾਨਤ ਬਾਂਡ ਭਰਨ ਲਈ ਕਿਹਾ। ਅਦਾਲਤ ਨੇ ਖਾਰ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਤੇ ਮਾਮਲੇ ਦੀ ਅਗਲੀ ਸੁਣਵਾਈ 7 ਅਪ੍ਰੈਲ ਨੂੰ ਤੈਅ ਕੀਤੀ।

ਕੀ ਹੈ ਪੂਰਾ ਮਾਮਲਾ ?

36 ਸਾਲਾ ਸਟੈਂਡ-ਅੱਪ ਕਾਮੇਡੀਅਨ ਨੇ ਹਾਲ ਹੀ ਵਿੱਚ ਮੁੰਬਈ ਦੇ ਹੈਬੀਟੇਟ ਕਾਮੇਡੀ ਕਲੱਬ ਵਿੱਚ ਆਪਣੇ ਸ਼ੋਅ ਦੌਰਾਨ ਏਕਨਾਥ ਸ਼ਿੰਦੇ ‘ਤੇ ਇੱਕ ਪੈਰੋਡੀ ਗੀਤ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਸ਼ੋਅ ਤੋਂ ਬਾਅਦ, ਸ਼ਿਵ ਸੈਨਾ ਸਮਰਥਕਾਂ ਨੇ ਕਲੱਬ ਅਤੇ ਇਸ ਨਾਲ ਜੁੜੇ ਹੋਟਲ ਵਿੱਚ ਭੰਨਤੋੜ ਕੀਤੀ। ਇਸ ਤੋਂ ਬਾਅਦ, ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ‘ਤੇ, ਕੁਨਾਲ ਕਾਮਰਾ ਵਿਰੁੱਧ ਮਾਣਹਾਨੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਮੁੰਬਈ ਪੁਲਿਸ ਨੇ ਕਾਮਰਾ ਨੂੰ ਦੋ ਵਾਰ ਸੰਮਨ ਭੇਜੇ, ਜਿਸ ਵਿੱਚ ਉਸਨੂੰ 31 ਮਾਰਚ ਨੂੰ ਖਾਰ ਪੁਲਿਸ ਸਟੇਸ਼ਨ ਵਿੱਚ ਪੇਸ਼ ਹੋਣ ਲਈ ਕਿਹਾ ਗਿਆ।

ਸਾਂਝਾ ਕਰੋ

ਪੜ੍ਹੋ

ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ

ਨਵੀਂ ਦਿੱਲੀ, 7 ਅਪ੍ਰੈਲ – ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ...