ਭਾਰਤੀ ਮੁੱਕੇਬਾਜ਼ਾਂ ਨੇ ਛੇ ਤਗ਼ਮੇ ਜਿੱਤੇ

ਨਵੀਂ ਦਿੱਲੀ, 7 ਅਪ੍ਰੈਲ – ਭਾਰਤੀ ਮੁੱਕੇਬਾਜ਼ਾਂ ਨੇ ਬ੍ਰਾਜ਼ੀਲ ਵਿੱਚ ਕਰਵਾਏ ਗਏ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਆਪਣੀ ਮੁਹਿੰਮ ਦਾ ਅੰਤ ਹਿਤੇਸ਼ ਦੇ ਸੋਨ ਤਗ਼ਮੇ ਸਮੇਤ ਛੇ ਤਗ਼ਮੇ ਜਿੱਤੇ ਹਨ। ਭਾਰਤ ਵਿਸ਼ਵ ਮੁੱਕੇਬਾਜ਼ੀ ਵੱਲੋਂ ਕਰਵਾਏ ਗਏ ਕਿਸੇ ਉੱਚ-ਪੱਧਰੀ ਕੌਮਾਂਤਰੀ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲੈ ਰਿਹਾ ਸੀ। ਹਿਤੇਸ਼ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਹੈ। ਉਸ ਦਾ ਵਿਰੋਧੀ ਇੰਗਲੈਂਡ ਦਾ ਓਡੇਲ ਕਮਾਰਾ ਜ਼ਖਮੀ ਹੋਣ ਕਾਰਨ 70 ਕਿਲੋ ਭਾਰ ਵਰਗ ਦੇ ਫਾਈਨਲ ਲਈ ਰਿੰਗ ਵਿੱਚ ਉੱਤਰ ਹੀ ਨਹੀਂ ਸਕਿਆ।

ਭਾਰਤੀ ਮੁੱਕੇਬਾਜ਼ ਅਭਿਨਾਸ਼ ਜਾਮਵਾਲ ਨੇ ਵੀ 65 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ ਪਰ ਸਥਾਨਕ ਦਾਅਵੇਦਾਰ ਯੂਰੀ ਰੀਸ ਨੂੰ ਸਖ਼ਤ ਟੱਕਰ ਦੇਣ ਦੇ ਬਾਵਜੂਦ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਭਾਰਤ ਦੇ ਜਾਦੂਮਨੀ ਸਿੰਘ (50 ਕਿਲੋ), ਮਨੀਸ਼ ਰਾਠੌਰ (55 ਕਿਲੋ), ਸਚਿਨ (60 ਕਿਲੋ) ਅਤੇ ਵਿਸ਼ਾਲ (90 ਕਿਲੋਗ੍ਰਾਮ) ਨੇ ਕਾਂਸੇ ਦੇ ਤਗ਼ਮੇ ਜਿੱਤੇ।

ਸਾਂਝਾ ਕਰੋ

ਪੜ੍ਹੋ

ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ

ਨਵੀਂ ਦਿੱਲੀ, 7 ਅਪ੍ਰੈਲ – ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ...