ਬਸਪਾ ਆਗੂ ਹਰਦੀਪ ਸਿੰਘ ਨੰਗਲ ਗੜੀਆ ਨੂੰ ਲੱਗਿਆ ਦਾਦੇ ਦੀ ਮੌਤ ਦਾ ਸਦਮਾ

ਚੰਡੀਗੜ੍ਹ, 31 ਮਾਰਚ – ਬਹੁਜਨ ਸਮਾਜ ਪਾਰਟੀ ਦੇ ਯੂਥ ਆਗੂ ਹਰਦੀਪ ਸਿੰਘ ਨੰਗਲ ਗੜੀਆ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਦਾਦਾ ਜੀ ਕੇਸਰ ਸਿੰਘ ਦਾ ਅੱਜ ਅਚਾਨਕ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਬਸਪਾ ਆਗੂ ਹਰਦੀਪ ਸਿੰਘ ਨੰਗਲ ਗੜੀਆਂ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਦਾ ਸੰਸਕਾਰ 31 ਅਪ੍ਰੈਲ ਨੂੰ ਦੁਪਹਿਰ 12 ਵਜੇ ਦੇ ਕਰੀਬ ਉਹਨਾਂ ਦੇ ਜੱਦੀ ਪਿੰਡ ਨੰਗਲ ਗੜੀਆ ਦੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।

ਇਸ ਦੁੱਖ ਦੀ ਘੜੀ ਵਿੱਚ ਬਸਪਾ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਰਾਜਾ ਨਨੇੜੀਆਂ, ਮਾਸਟਰ ਨਛੱਤਰ ਸਿੰਘ ਖਰੜ, ਹਰਨੇਕ ਸਿੰਘ ਦੇਵਪੁਰੀ, ਗੁਲਜਾਰ ਸਿੰਘ ਬੜੌਦੀ, ਜਗਦੇਵ ਸਿੰਘ ਪਵਾਰ, ਨਰਿੰਦਰ ਸਿੰਘ ਬਡਵਾਲੀ, ਅਮਨਦੀਪ ਸਿੰਘ ਕੁਰਾਲੀ, ਹਰਨੇਕ ਸਿੰਘ ਐਸ. ਡੀ. ਓ, ਸੁਖਦੇਵ ਸਿੰਘ ਚੱਪਰਚਿੜੀ, ਡਾਕਟਰ ਰਵਿੰਦਰ ਕੌਰ ਡੀਡੀ ਨਿਊਜ਼, ਇਕਬਾਲ ਸਿੰਘ ਬੱਲ ਤੇ ਹੋਰ ਆਗੂਆਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਅਤੇ ਪਿੰਡ ਦੇ ਸਰਪੰਚ-ਪੰਚ ਸਾਹਿਬਾਨ ਅਤੇ ਪਤਵੰਤੇ ਸੱਜਣਾਂ ਦਾ ਵੀ ਸਹਿਯੋਗ ਰਿਹਾ।

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...