ਸਾਬਕਾ ਸੰਸਦ ਮੈਂਬਰ ਮਾਸਟਰ ਭਗਤ ਰਾਮ ਦਾ ਦੇਹਾਂਤ

ਜੰਡਿਆਲਾ, 31 ਮਾਰਚ – ਨਜ਼ਦੀਕੀ ਛੋਟੇ ਜਿਹੇ ਪਿੰਡ ਭਾਰਦਵਾਜੀਆਂ ਦੇ ਜੰਮਪਲ ਅਤੇ ਲੋਕ ਸਭਾ ਹਲਕਾ ਫਿਲੌਰ ਤੋਂ ਸੀ.ਪੀ.ਆਈ. (ਐੱਮ) ਦੇ ਸੰਸਦ ਮੈਂਬਰ ਰਹੇ ਮਾਸਟਰ ਭਗਤ ਰਾਮ (82) ਦਾ ਅੱਜ ਸਵੇਰੇ ਭਾਰਤੀ ਸਮੇਂ ਮੁਤਾਬਕ ਵਿਦੇਸ਼ ਵਿਚ ਕਰੀਬ ਸਵਾ ਛੇ ਵਜੇ ਦਿਹਾਂਤ ਹੋ ਗਿਆ। ਮਾਸਟਰ ਭਗਤ ਰਾਮ ਦੇ ਸਪੁੱਤਰ ਸੁਰਜੀਤ ਹੈਪੀ ਨੇ ਦੱਸਿਆ ਕਿ ਮਾਸਟਰ ਜੀ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।

ਬੰਡਾਲਾ, ਜੰਡਿਆਲਾ ਫਤਿਹਾਬਾਦ ਅਤੇ ਸੁੰਨੜ ਕਲਾਂ ਆਦਿ ਵਿਚ ਪੜਾਉਂਦੇ ਰਹੇ ਮਾਸਟਰ ਭਗਤ ਰਾਮ 1977 ਦੀਆਂ ਆਮ ਚੋਣਾਂ ਦੌਰਾਨ ਹਲਕਾ ਫਿਲੌਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਮਾਸਟਰ ਭਗਤ ਰਾਮ ਦੇ ਅਚਾਨਕ ਚਲਾਣੇ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸਟੈਡਿੰਗ ਕਮੇਟੀ ਮੈਂਬਰ ਹਰਕੰਵਲ ਸਿੰਘ ਤੇ ਹੋਰਾਂ ਨੇ ਦੁੱਖ ਪ੍ਰਗਟ ਕੀਤਾ ਹੈ

ਸਾਂਝਾ ਕਰੋ

ਪੜ੍ਹੋ

ਸਰਬ ਨੌਜਵਾਨ ਸਭਾ ਨੇ ਵੋਕੇਸ਼ਨਲ ਸੈਂਟਰ ‘ਚ

*ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਆਰਥਕ ਤੰਗੀ ਸਮੇਂ ਬਣਦੀ ਹੈ...