
ਨਵੀਂ ਦਿੱਲੀ, 27 ਮਾਰਚ – 1 ਅਪ੍ਰੈਲ 2025 ਤੋਂ ਦੇਸ਼ ਦੇ ਕਈ ਪ੍ਰਮੁੱਖ ਬੈਂਕ ਆਪਣੇ ਕ੍ਰੈਡਿਟ ਕਾਰਡਾਂ ਦੇ ਰਿਵਾਰਡ ਪੁਆਇੰਟਸ ਵਿੱਚ ਬਦਲਾਅ ਕਰ ਸਕਦੇ ਹਨ। ਜੇ ਤੁਸੀਂ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਸ ਦਾ ਅਸਰ ਦੇਖ ਸਕਦੇ ਹੋ। ਮੀਡੀਆ ਰਿਪੋਰਟਾਂ ਅਨੁਸਾਰ ਐਸਬੀਆਈ ਬੈਂਕ, ਆਈਡੀਐਫਸੀ ਫਸਟ ਬੈਂਕ ਤੇ ਐਕਸਿਸ ਬੈਂਕ ਆਪਣੇ ਰਿਵਾਰਡ ਪੁਆਇੰਟਸ ਵਿੱਚ ਬਦਲਾਅ ਕਰ ਸਕਦੇ ਹਨ। ਜਿਸ ਦਾ ਅਸਰ ਕ੍ਰੈਡਿਟ ਕਾਰਡ ਯੂਜ਼ਰਜ਼ ‘ਤੇ ਦੇਖਿਆ ਜਾ ਸਕਦਾ ਹੈ।
ਕ੍ਰੈਡਿਟ ਕਾਰਡ ‘ਤੇ ਕੀ ਹੋਵੇਗਾ ਬਦਲਾਅ
SBI ਕ੍ਰੈਡਿਟ ਕਾਰਡ- 1 ਅਪ੍ਰੈਲ 2025 ਤੋਂ ਦੇਸ਼ ਦਾ ਪ੍ਰਮੁੱਖ ਸਰਕਾਰੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਆਪਣੇ ਰਿਵਾਰਡ ਪੁਆਇੰਟਾਂ ਨੂੰ ਰਿਵਾਇਜ ਕਰ ਸਕਦੇ ਹੋ। ਇਸ ਤੋਂ ਪਹਿਲਾਂ SBI ਕਾਰਡ ਯੂਜ਼ਰਜ਼ ਨੂੰ Swiggy ਦੀ ਵਰਤੋਂ ਕਰਨ ‘ਤੇ 10X ਰਿਵਾਰਡ ਪੁਆਇੰਟ ਮਿਲਦੇ ਸਨ ਪਰ ਹੁਣ ਇਸ ਨੂੰ 5X ਰਿਵਾਰਡ ਪੁਆਇੰਟ ਤੱਕ ਘਟਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ SBI ਦੇ ਏਅਰ ਇੰਡੀਆ ਪਲੈਟੀਨਮ ਕ੍ਰੈਡਿਟ ਕਾਰਡ ਵਿੱਚ ਤੁਹਾਨੂੰ ਅਜੇ 100 ਰੁਪਏ ਖਰਚ ਕਰਨ ‘ਤੇ 15 ਰਿਵਾਰਡ ਪੁਆਇੰਟਸ ਮਿਲਦੇ ਹਨ ਪਰ ਹੁਣ ਇਹ ਘਟਾ ਕੇ 5 ਰਿਵਾਰਡ ਪੁਆਇੰਟ ਹੋ ਜਾਣਗੇ। ਜਦੋਂ ਕਿ ਸਿਗਨੇਚਰ ਕ੍ਰੈਡਿਟ ਕਾਰਡ ਵਿੱਚ 30 ਪੁਆਇੰਟ ਉਪਲਬਧ ਹਨ ਪਰ ਹੁਣ ਇਸ ਨੂੰ ਘਟਾ ਕੇ 10 ਕੀਤਾ ਜਾ ਸਕਦਾ ਹੈ।
IDFC ਫਸਟ ਬੈਂਕ- ਕਲੱਬ ਵਿਸਤਾਰਾ ਕ੍ਰੈਡਿਟ ਕਾਰਡ ਵਰਤਮਾਨ ਵਿੱਚ ਇਸ ਬੈਂਕ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਜਿਸ ਤਹਿਤ ਗਾਹਕ ਮਹਾਰਾਜਾ ਪੁਆਇੰਟਸ ਦਾ ਲਾਭ ਉਠਾਉਂਦੇ ਹਨ ਪਰ ਮੀਡੀਆ ਰਿਪੋਰਟਾਂ ਮੁਤਾਬਕ ਹੁਣ ਇਹ ਕਾਰਡ 31 ਮਾਰਚ 2025 ਤੋਂ ਬੰਦ ਹੋ ਸਕਦੇ ਹਨ। ਐਕਸਿਸ ਬੈਂਕ- ਮੀਡੀਆ ਰਿਪੋਰਟਾਂ ਅਨੁਸਾਰ ਐਕਸਿਸ ਬੈਂਕ ਇਸ ਸਮੇਂ ਵਿਸਤਾਰਾ ਕ੍ਰੈਡਿਟ ਕਾਰਡ ਦੀ ਪੇਸ਼ਕਸ਼ ਕਰ ਰਿਹਾ ਹੈ। ਬੈਂਕ ਜਲਦ ਹੀ ਇਸ ‘ਚ ਬਦਲਾਅ ਕਰ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ 18 ਅਪ੍ਰੈਲ 2025 ਤੋਂ ਕਾਰਡ ਰੀਨਿਊ ਕਰਵਾਉਣ ਲਈ ਸਾਲਾਨਾ ਫੀਸ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਕਾਰਡ ਯੂਜ਼ਰਜ਼ ਦੀ ਮਹਾਰਾਜਾ ਕਲੱਬ ਦੀ ਮੈਂਬਰਸ਼ਿਪ ਵੀ ਬੰਦ ਕਰ ਦਿੱਤੀ ਜਾਵੇਗੀ ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਕ੍ਰੈਡਿਟ ਕਾਰਡ ਵਰਤਣ ਦੇ ਕਈ ਫਾਇਦੇ ਹੋ ਸਕਦੇ ਹਨ। ਕ੍ਰੈਡਿਟ ਕਾਰਡ ਦੀ ਅਦਾਇਗੀ ਦੀ ਰਕਮ ਅਗਲੇ ਮਹੀਨੇ ਤੁਹਾਡੇ ਖਾਤੇ ਵਿੱਚੋਂ ਕੱਟੀ ਜਾਂਦੀ ਹੈ। ਹਰੇਕ ਕ੍ਰੈਡਿਟ ਕਾਰਡ ‘ਤੇ ਖਰਚ ਕਰਨ ਦੀ ਇੱਕ ਵੱਖਰੀ ਸੀਮਾ ਹੈ। ਇਸ ਦੀ ਵਰਤੋਂ ਕਰਨ ਨਾਲ ਯੂਜ਼ਰਜ਼ ਨੂੰ ਕਈ ਫਾਇਦੇ ਹੁੰਦੇ ਹਨ।
ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਦੇ ਲਾਭ
ਤੁਹਾਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਲਈ ਇਨਾਮ ਪੁਆਇੰਟ ਮਿਲਦੇ ਹਨ। ਵੱਖ-ਵੱਖ ਵਰਤੋਂ ਲਈ ਤੁਹਾਡੇ ਇਨਾਮ ਪੁਆਇੰਟ ਵੀ ਵੱਖ-ਵੱਖ ਹੋ ਸਕਦੇ ਹਨ। ਰਿਵਾਰਡ ਪੁਆਇੰਟਸ ਤੋਂ ਇਲਾਵਾ ਤੁਹਾਨੂੰ ਕੈਸ਼ਬੈਕ ਦਾ ਲਾਭ ਵੀ ਮਿਲਦਾ ਹੈ। ਇਸ ਦੇ ਨਾਲ ਹੀ ਕ੍ਰੈਡਿਟ ਕਾਰਡ ਤੁਹਾਡੇ CIBIL ਸਕੋਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਐਮਰਜੈਂਸੀ ਦੀ ਸਥਿਤੀ ਵਿੱਚ ਤੁਸੀਂ ਕ੍ਰੈਡਿਟ ਕਾਰਡ ਰਾਹੀਂ ਤੁਰੰਤ ਭੁਗਤਾਨ ਕਰ ਸਕਦੇ ਹੋ।