
* ਸਰਬ ਨੌਜਵਾਨ ਸਭਾ ਦੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਦਿੱਤੀ ਜਾਣਕਾਰੀ
ਫਗਵਾੜਾ, 13 ਮਾਰਚ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟਰੇਨਿੰਗ ਸੈਂਟਰ ਵਿੱਚ ਅੱਜ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਜਿਲ੍ਹਾ ਰੁਜ਼ਗਾਰ ਦਫਤਰ ਕਪੂਰਥਲਾ ਵੱਲੋਂ ਪੀ.ਐਮ. ਰਿਟਰਨਸ਼ਿਪ ਸਕੀਮ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ.ਵਰੁਣ ਜੋਸ਼ੀ ਜ਼ਿਲ੍ਹਾ ਪਲੇਸਮੈਂਟ ਅਫ਼ਸਰ ਕਪੂਰਥਲਾ ਅਤੇ ਪ੍ਰਯਾਂਸ਼ੁਲ ਸ਼ਰਮਾ ਮੈਨੇਜਰ ਸਕਿੱਲ ਵਿਭਾਗ ਕਪੂਰਥਲਾ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕੀਤੀ। ਡਾ. ਵਰੁਣ ਜੋਸ਼ੀ ਨੇ ਸਿੱਖਿਆਰਥਣਾਂ ਨੂੰ ਦੱਸਿਆ ਕਿ ਪੀ.ਐਮ. ਰਿਟਰਨਸ਼ਿਪ ਸਕੀਮ ਵਿਚ 21 ਤੋਂ 24 ਸਾਲ ਦੇ ਨੌਜਵਾਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਰਜਿਸਟਰਡ ਹੋਣ ਵਾਲੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਡੋਮਿਨੋਜ਼, ਐਚ.ਡੀ.ਐੱਫ.ਸੀ. ਬੈਂਕ, ਇੰਡੀਅਨ ਆਇਲ ਕਾਰਪੋਰੇਸ਼ਨ, ਰਿਲਾਇੰਸ ਇੰਡਸਟ੍ਰੀਜ, ਆਈ.ਟੀ.ਸੀ. ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਲਈ ਫਗਵਾੜਾ ਵਿਖੇ ਹੀ ਟਰੇਨਿੰਗ ਸ਼ੁਰੂ ਕੀਤੀ ਜਾਵੇਗੀ। ਪਿ੍ਰਯਾਂਸ਼ੁਲ ਸ਼ਰਮਾ ਮੈਨੇਜਰ ਸਕਿਲ ਵਿਭਾਗ ਕਪੂਰਥਲਾ ਨੇ ਪੀ.ਐਮ. ਰਿਟਰਨਸ਼ਿਪ ਸਕੀਮ ਦੇ ਫਾਇਦੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸਿੱਖਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਜਿਸਟ੍ਰੇਸ਼ਨ ਜਰੂਰ ਕਰਵਾਉਣ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਡਾ. ਵਰੁਣ ਜੋਸ਼ੀ ਅਤੇ ਪਿ੍ਰਯਾਂਸ਼ੁਲ ਸ਼ਰਮਾ ਦਾ ਸੈਂਟਰ ਵਿਖੇ ਪਹੁੰੰਚਣ ਲਈ ਧੰਨਵਾਦ ਕੀਤਾ। ਸਭਾ ਵਲੋਂ ਪਤਵੰਤਿਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਜਗਜੀਤ ਸੇਠ, ਮੈਡਮ ਤਨੁ, ਮੈਡਮ ਸਪਨਾ ਸ਼ਾਰਦਾ, ਮੈਡਮ ਆਸ਼ੂ ਬੱਗਾ,ਮੈਡਮ ਨਵਜੋਤ ਕੌਰ, ਮੈਡਮ ਗੁਰਜੀਤ ਕੌਰ, ਗੁਰਸ਼ਰਨ ਬਾਸੀ, ਹੇਮੰਤ, ਮੈਡਮ ਰਜਨੀ, ਅੰਜਲੀ, ਸਿਮਰਨ, ਸਲੋਨੀ, ਕਿਰਨ, ਤੰਮਨਾ, ਹਰਮਨ, ਜਸ਼ਨਪ੍ਰੀਤ, ਸਾਨੀਆ, ਰੇਣੁਕਾ, ਸਿਮਰਨ, ਮਹਿਕ, ਕਾਜਲ, ਭਾਵਨਾ, ਕਮਲਪ੍ਰੀਤ, ਸੰਜਨਾ, ਗਗਨ, ਅੰਜਲੀ, ਤਾਨੀਆ, ਆਰਤੀ, ਨਿਸ਼ਾ, ਅੰਜਲੀ ਹੀਰ, ਕਿਰਨਦੀਪ, ਪ੍ਰੀਆ ਆਦਿ ਹਾਜਰ ਸਨ।