ਏਲਨ ਮਸਕ ਦਾ ਸ਼ੋਸ਼ਲ ਮੀਡੀਆ ਪਲੇਟਫਾਰਮ X ‘ਚ ਤਕਨੀਕੀ ਖ਼ਰਾਬੀ ਕਾਰਨ ਯੂਜ਼ਰਜ਼ ਪਰੇਸ਼ਾਨ

ਨਵੀਂ ਦਿੱਲੀ, 10 ਮਾਰਚ – ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਦੀਆਂ ਸੇਵਾਵਾਂ ਸੋਮਵਾਰ ਨੂੰ ਅਮਰੀਕਾ ਤੇ ਯੂਕੇ ‘ਚ ਕੁਝ ਸਮੇਂ ਲਈ ਠੱਪ ਰਹੀਆਂ। ਇੰਟਰਨੈਟ ਸੇਵਾਵਾਂ ਦੇ ਆਉਟੇਜ ਨੂੰ ਟ੍ਰੈਕ ਕਰਨ ਵਾਲੀ ਵੈਬਸਾਈਟ Downdetector.com ਅਨੁਸਾਰ, X ਦੇ ਆਉਟੇਜ ਨੂੰ ਲੈ ਕੇ ਅਮਰੀਕਾ ‘ਚ 21,000 ਤੋਂ ਵੱਧ ਅਤੇ ਯੂਕੇ ‘ਚ 10,800 ਤੋਂ ਵੱਧ ਯੂਜ਼ਰਜ਼ ਨੇ ਰਿਪੋਰਟ ਕੀਤਾ ਹੈ। ਰਿਪੋਰਟਾਂ ਅਨੁਸਾਰ, ਯੂਜ਼ਰਜ਼ ਨੂੰ X ‘ਤੇ ਮੈਸੇਜ ਭੇਜਣ, ਟਵੀਟ ਪੋਸਟ ਕਰਨ ਤੇ ਟਾਈਮਲਾਈਨ ਰਿਫਰੈਸ਼ ਕਰਨ ਦੌਰਾਨ ਮੁਸ਼ਕਲਾਂ ਆ ਰਹੀਆਂ ਸਨ।

X ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ

ਇਸ ਆਉਟੇਜ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ਵੱਲੋਂ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਹੈ। ਹਾਲਾਂਕਿ, Downdetector ਦੀ ਰਿਪੋਰਟ ਦੱਸਦੀ ਹੈ ਕਿ ਇਹ ਸਮੱਸਿਆ ਗਲੋਬਲ ਹੋ ਸਕਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ X ‘ਚ ਇਸ ਤਰ੍ਹਾਂ ਦਾ ਆਉਟੇਜ ਦੇਖਣ ਨੂੰ ਮਿਲਿਆ ਹੋਵੇ। ਇਸ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤਕਨੀਕੀ ਖਾਮੀਆਂ ਕਾਰਨ ਯੂਜ਼ਰਜ਼ ਨੂੰ ਆਉਟੇਜ ਦਾ ਸਾਹਮਣਾ ਕਰਨਾ ਪਿਆ ਹੈ।

ਸਾਂਝਾ ਕਰੋ

ਪੜ੍ਹੋ

ਸ਼ਰਾਬ ਮਾਫ਼ੀਆ ਨੂੰ ਨੱਥ ਪਾਉਣ ਲਈ ਪੰਜਾਬ

ਫਗਵਾੜਾ (ਏ.ਡੀ.ਪੀ.) 12 ਮਾਰਚ 2025 : ਅੰਮ੍ਰਿਤਸਰ ਵਿਕਾਸ ਮੰਚ ਨੇ...