ਲਿਵਰ ਸਰਜਰੀ ਜ਼ਿੰਦਗੀ ਜਿਊਣ ਦਾ ਇਕ ਵਾਰੀ ਫੇਰ ਤੋਂ ਦਿੰਦੀ ਹੈ ਮੌਕਾ

ਨਵੀਂ ਦਿੱਲੀ, 16 ਜਨਵਰੀ – ਲਿਵਰ ਯਾਨੀ ਜਿਗਰ ਟਰਾਂਸਪਲਾਂਟ ਉਨ੍ਹਾਂ ਲੋਕਾਂ ਲਈ ਵੱਡੀ ਘਟਨਾ ਹੈ, ਜੋ ਜਿਗਰ ਦੀਆਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਹੁੰਦੇ ਹਨ। ਇਹ ਸਰਜਰੀ ਜ਼ਿੰਦਗੀ ਜਿਊਣ ਦਾ ਇਕ ਵਾਰੀ ਫੇਰ ਤੋਂ ਯਾਨੀ ਦੂਜਾ ਮੌਕਾ ਦਿੰਦੀ ਹੈ ਪਰ ਅਸਲ ਸਫ਼ਰ ਤਾਂ ਸਰਜਰੀ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ। ਲਿਵਰ ਟਰਾਂਸਪਲਾਂਟ ਤੋਂ ਬਾਅਦ ਦੀ ਸਹੀ ਦੇਖਭਾਲ ਇਹ ਯਕੀਨੀ ਬਣਾਉਂਦੀ ਹੈ ਕਿ ਨਵਾਂ ਟਰਾਂਸਪਲਾਂਟ ਕੀਤਾ ਲਿਵਰ ਸਰੀਰ ’ਚ ਠੀਕ ਤਰੀਕੇ ਨਾਲ ਕੰਮ ਕਰੇ ਤੇ ਸਰੀਰ ਇਸ ਨੂੰ ਸਵੀਕਾਰ ਕਰ ਲਵੇ।

ਦੇਖਭਾਲ ਦਾ ਮਹੱਤਵ

ਲਿਵਰ ਟਰਾਂਸਪਲਾਂਟ ਤੋਂ ਬਾਅਦ ਸਰੀਰ ਦਾ ਰੋਗ ਪ੍ਰਤੀਰੋਧੀ ਤੰਤਰ ਨਵੇਂ ਲਿਵਰ ਨੂੰ ਰਿਜੈਕਟ ਯਾਨੀ ਅਸਵੀਕਾਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਸ ਤੋਂ ਬਚਣ ਲਈ ਮਰੀਜ਼ਾਂ ਨੂੰ ਇਮਿਊਨੋ-ਸਪਰੈਸੈਂਟ ਯਾਨੀ ਰੋਗ ਪ੍ਰਤੀਰੋਧਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਮਨੁੱਖੀ ਸਰੀਰ ਟਰਾਂਸਪਲਾਂਟ ਕੀਤੇ ਲਿਵਰ ਨੂੰ ਰਿਜੈਕਟ ਨਾ ਕਰ ਸਕੇ। ਡਾਕਟਰੀ ਸਲਾਹ ਦੀ ਪਾਲਣਾ ਕਰਨ ਨਾਲ ਟਰਾਂਸਪਲਾਂਟ ਹੋਏ ਲਿਵਰ ਦੀ ਸਫਲਤਾ ਕਾਫ਼ੀ ਵੱਧ ਜਾਂਦੀ ਹੈ। ਸਿਹਤਮੰਦ ਜੀਵਨਸ਼ੈਲੀ ਬਰਕਰਾਰ ਰੱਖਣਾ ਬਹੁਤ ਜ਼ਰੂਰੀ ਹੈ। ਸਿਗਰਟ, ਨਸ਼ਾ ਤੇ ਸ਼ਰਾਬ ਪੀਣ ਤੋਂ ਬਚ ਕੇ ਨਵੇਂ ਜਿਗਰ ਨੂੰ ਸਿਹਤਮੰਦ ਤੇ ਲੰਬੇ ਸਮੇਂ ਤਕ ਚਾਲੂ ਰੱਖਿਆ ਜਾ ਸਕਦਾ ਹੈ।

ਦਵਾਈਆਂ ਨਿਭਾਉਂਦੀਆਂ ਅਹਿਮ ਭੂਮਿਕਾ

ਟਰਾਂਸਪਲਾਂਟ ਤੋਂ ਬਾਅਦ ਦੀ ਜ਼ਿੰਦਗੀ ’ਚ ਦਵਾਈਆਂ ਬਹੁਤ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਰੋਗ ਪ੍ਰਤੀਰੋਧਕ ਦਵਾਈਆਂ ਟਰਾਂਸਪਲਾਂਟ ਕੀਤੇ ਅੰਗ ਦੇ ਸਰੀਰ ਵੱਲੋਂ ਰਿਜੈਕਸ਼ਨ ਯਾਨੀ ਅਸਵੀਕਾਰ ਨੂੰ ਰੋਕਦੀਆਂ ਹਨ ਪਰ ਇਸ ਨਾਲ ਸਰੀਰ ’ਚ ਇਨਫੈਕਸ਼ਨ ਦਾ ਖ਼ਤਰਾ ਵੱਧ ਸਕਦਾ ਹੈ। ਇਸ ਤੋਂ ਇਲਾਵਾ ਦਰਦ ਨੂੰ ਕਾਬੂ ਕਰਨ, ਖ਼ੂਨ ਦੇ ਥੱਕੇ ਬਣਨ ਤੋਂ ਰੋਕਣ ਤੇ ਖ਼ੂਨ ਦਬਾਅ ਨੂੰ ਸੰਤੁਲਿਤ ਰੱਖਣ ਲਈ ਹੋਰ ਦਵਾਈਆਂ ਵੀ ਡਾਕਟਰਾਂ ਵੱਲੋਂ ਲਿਖੀਆਂ ਜਾ ਸਕਦੀਆਂ ਹਨ। ਦਵਾਈਆਂ ਨੂੰ ਬਿਲਕੁਲ ਸਹੀ ਤਰੀਕੇ ਨਾਲ ਲੈਣਾ ਬਹੁਤ ਜ਼ਰੂਰੀ ਹੈ। ਦਵਾਈ ਛੱਡਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਲਈ ਨਿਯਮਿਤ ਤੌਰ ’ਤੇ ਲਿਵਰ ਟਰਾਂਸਪਲਾਂਟ ਸਬੰਧੀ ਵਿਸ਼ੇਸ਼ ਜਾਣਕਾਰੀ ਰੱਖਣਾ ਬਹੁਤ ਜ਼ਰੂਰੀ ਹੈ।

ਇਨਫੈਕਸ਼ਨ ਯਾਨੀ ਸੰਕ੍ਰਮਣ

ਇਮਿਊਨੋਸਪ੍ਰੈੱਸਿਵ ਦਵਾਈਆਂ ਅੰਗ ਰਿਜੈਕਸ਼ਨ ਦੇ ਖ਼ਤਰੇ ਨੂੰ ਘਟਾਉਂਦੀਆਂ ਹਨ ਪਰ ਮਰੀਜ਼ਾਂ ਨੂੰ ਸੰਕ੍ਰਮਣ ਲਈ ਜ਼ਿਆਦਾ ਸੰਵੇਦਨਸ਼ੀਲ ਬਣਾ ਸਕਦੀਆਂ ਹਨ। ਗੰਦਗੀ ਭਰੀ ਜਗ੍ਹਾ ਤੇ ਭੀੜ ਵਾਲੀਆਂ ਜਗ੍ਹਾ ਤੋਂ ਬਚਣਾ ਸੰਕ੍ਰਮਣ ਦੇ ਖ਼ਤਰੇ ਨੂੰ ਘਟਾਉਂਦਾ ਹੈ। ਮਰੀਜ਼ਾਂ ਨੂੰ ਰਿਜੈਕਸ਼ਨ ਦੇ ਲੱਛਣਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ, ਜਿਵੇਂ ਬੁਖ਼ਾਰ, ਪੀਲੀਆ, ਜਾਂ ਟਰਾਂਸਪਲਾਂਟ ਸਾਈਟ ਦੇ ਆਲੇ-ਦੁਆਲੇ ਦਰਦ, ਜੇ ਇਹ ਲੱਛਣ ਪ੍ਰਗਟ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਪੋਸ਼ਣ ਭਰਪੂਰ ਭੋਜਨ

ਲਿਵਰ ਟਰਾਂਸਪਲਾਂਟ ਤੋਂ ਬਾਅਦ ਪੋਸ਼ਣ ਭਰਪੂਰ ਭੋਜਨ ਪ੍ਰਾਪਤੀ, ਠੀਕ ਹੋਣ ’ਤੇ ਗੰਭੀਰਤਾ ਤੋਂ ਬਚਾਅ ਲਈ ਮਹੱਤਵਪੂਰਨ ਹੈ। ਪ੍ਰੋਟੀਨ ਯੁਕਤ ਭੋਜਨ, ਜਿਵੇਂ ਮੱਛੀ, ਚਿਕਨ ਅਤੇ ਆਂਡਿਆਂ ਨਾਲ ਸਰੀਰਕ ਟਿਸ਼ੂ ਦੀ ਮੁਰੰਮਤ ਨੂੰ ਤਜਵੀਜ਼ ਦਿੱਤੀ ਜਾਂਦੀ ਹੈ। ਘੱਟ ਸੋਡੀਅਮ ਵਾਲੇ ਖਾਦ ਪਦਾਰਥਾਂ ਦੀ ਵਰਤੋਂ ਉੱਚ ਖ਼ੂਨ-ਦਬਾਅ ਤੇ ਸਰੀਰ ਅੰਦਰ ਪਾਣੀ ਇਕੱਠਾ ਹੋਣ ਤੋਂ ਬਚਣ ਲਈ ਸਹਾਈ ਹੁੰਦੀ ਹੈ। ਸ਼ੱਕਰ ਦੀ ਘੱਟ ਖਪਤ, ਵਜ਼ਨ ਤੇ ਖ਼ੂਨ ’ਚ ਸ਼ੱਕਰ ਦਾ ਕਾਬੂ ਰੱਖਣ ਲਈ ਮਹੱਤਵਪੂਰਨ ਹੈ। ਜ਼ਿਆਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਲਿਵਰ ਜ਼ਹਿਰੀਲੇ ਪਦਾਰਥਾਂ ਤੋਂ ਮੁਕਤ ਰਹੇ।

ਸਰੀਰਕ ਕਿਰਿਆਸ਼ੀਲਤਾ

ਸਰਜਰੀ ਤੋਂ ਬਾਅਦ ਆਰਾਮ ਲਾਜ਼ਮੀ ਹੈ ਪਰ ਹੌਲੀ-ਹੌਲੀ ਕਸਰਤ, ਜਿਵੇਂ ਚੱਲਣਾ, ਰਿਕਵਰੀ ਅਤੇ ਖ਼ੂਨ ਦੇ ਥੱਕੇ ਜਿਹੀਆਂ ਜਟਿਲਤਾਵਾਂ ਨੂੰ ਰੋਕਣ ਵਿਚ ਮਦਦ ਕਰਦਾ ਹੈ।

ਜੀਵਨ ਦਾ ਨਵਾਂ ਅਧਿਆਏ

ਪਹਿਲੇ ਕੁਝ ਸਾਲ ਤੇ ਸੰਭਾਲ : ਜਿਗਰ ਟ੍ਰਾਂਸਪਲਾਂਟ ਤੋਂ ਬਾਅਦ ਪਹਿਲੇ ਕੁਝ ਸਾਲਾਂ ਵਿਚ ਨਿਯਮਿਤ ਜਾਂਚਾਂ ਤੇ ਖ਼ੂਨ ਪਰਖ ਲਾਜ਼ਮੀ ਹੁੰਦੀ ਹੈ, ਤਾਂ ਜੋ ਜਿਗਰ ਦੀ ਕਾਰਗੁਜ਼ਾਰੀ ਨੂੰ ਜਾਂਚਿਆ ਜਾ ਸਕੇ। ਸਮੇਂ ਨਾਲ ਡਾਕਟਰੀ ਗੇੜੇ ਘਟ ਸਕਦੇ ਹਨ ਪਰ ਸਿਹਤਮੰਦ ਜੀਵਨਸ਼ੈਲੀ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ।

ਜਜ਼ਬਾਤੀ ਸਹਾਰਾ : ਇਸ ਤੋਂ ਬਾਅਦ ਬਹੁਤ ਸਾਰੇ ਮਰੀਜ਼ਾਂ ਨੂੰ ਚਿੰਤਾ ਜਾਂ ਡਿਪਰੈਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸਹਾਇਤਾ ਗਰੁੱਪਾਂ ਨਾਲ ਜੁੜਨਾ ਜਾਂ ਕਾਊਂਸਲਿੰਗ ਲੈਣਾ ਸਹਾਇਕ ਸਾਬਿਤ ਹੋ ਸਕਦਾ ਹੈ।

ਸਫਲ ਕਹਾਣੀਆਂ : ਹਜ਼ਾਰਾਂ ਜਿਗਰ ਟਰਾਂਸਪਲਾਂਟ ਰਿਸੀਵਰ ਸਿਹਤਮੰਦ ਜੀਵਨ ਬਤੀਤ ਕਰਦੇ ਹਨ। ਉਹ ਵਾਪਸ ਕੰਮ ’ਤੇ ਜਾਂਦੇ ਹਨ, ਪਰਿਵਾਰ ਨਾਲ ਸਮਾਂ ਗੁਜ਼ਾਰਦੇ ਹਨ ਤੇ ਆਪਣੇ ਸ਼ੌਕ ਪੂਰੇ ਕਰਦੇ ਹਨ। ਇਹ ਸਫਲ ਕਹਾਣੀਆਂ ਸਿਰਫ਼ ਟਾਂਰਸਪਲਾਂਟ ਦੀ ਮਹੱਤਤਾ ਨਹੀਂ ਦਿਖਾਉਂਦੀਆਂ ਸਗੋਂ ਮਨੁੱਖੀ ਹੌਸਲੇ ਦੀ ਮਜ਼ਬੂਤੀ ਵੀ ਦਰਸਾਉਂਦੀਆਂ ਹਨ।

ਸਿਹਤਮੰਦ ਭਵਿੱਖ ਦੀ ਉਮੀਦ : ਜਿਗਰ ਟਰਾਂਸਪਲਾਂਟ ਸਿਰਫ਼ ਇਕ ਮੈਡੀਕਲ ਪ੍ਰਕਿਰਿਆ ਨਹੀਂ ਹੈ। ਇਹ ਜੀਵਨ ਬਦਲਣ ਵਾਲੀ ਯਾਤਰਾ ਹੈ, ਜੋ ਸੰਭਾਲ ਤੇ ਵਚਨਬੱਧਤਾ ਦੀ ਮੰਗ ਕਰਦੀ ਹੈ। ਡਾਕਟਰੀ ਸਲਾਹ ਮੰਨ ਕੇ, ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਅਤੇ ਸਹਾਰਾ ਲੈ ਕੇ ਮਰੀਜ਼ ਸਿਹਤਮੰਦ ਭਵਿੱਖ ਦੀ ਉਮੀਦ ਕਰ ਸਕਦੇ ਹਨ।

ਠੀਕ ਹੋਣ ਦੀ ਸ਼ੁਰੂਆਤ : ਇਸ ਵੱਡੀ ਸਰਜਰੀ ਰਾਹੀਂ ਖ਼ਰਾਬ ਹੋਏ ਲਿਵਰ ਨੂੰ ਦਾਨ ਵਿਚ ਮਿਲੇ ਸਿਹਤਮੰਦ ਲਿਵਰ ਨਾਲ ਬਦਲਿਆ ਜਾਂਦਾ ਹੈ। ਲਿਵਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ ਦੀ ਜ਼ਿੰਦਗੀ ’ਚ ਇਹ ਸਰਜਰੀ ਮਹੱਤਵਪੂਰਨ ਮੋੜ ਹੁੰਦੀ ਹੈ ਪਰ ਠੀਕ ਹੋਣ ਯਾਨੀ ਰਿਕਵਰੀ ਦੀ ਪ੍ਰਕਿਰਿਆ ਹੌਲੀ ਹੁੰਦੀ ਹੈ।

ਸਾਂਝਾ ਕਰੋ

ਪੜ੍ਹੋ

ਅਸਲ ਮਾਲਕ ਦਾ ਪਤਾ ਨਾ ਹੋਣ ‘ਤੇ

ਨਵੀਂ ਦਿੱਲੀ, 16 ਜਨਵਰੀ – ਆਮਦਨ ਕਰ ਵਿਭਾਗ ਬੇਨਾਮੀ ਜਾਇਦਾਦ...