ਮੋਦੀ ਕਿਵੇਂ ਰੂਸ ਅਤੇ ਯੂਕਰੇਨ ਜੰਗ ਰੁਕਵਾਉਣਗੇ?

ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਦਿਨੀਂ ਯੂਕਰੇਨ ਦਾ ਦੌਰਾ ਕੀਤਾ ਹੈ। ਉਹਨਾ ਜਿਥੇ ਆਪਸੀ ਵਪਾਰਿਕ ਮਾਮਲਿਆਂ ਬਾਰੇ ਯੂਕਰੇਨ ਦੇ ਪ੍ਰਮੁੱਖ ਨੇਤਾ ਨਾਲ ਗੱਲ ਬਾਤ ਕੀਤੀ ਉਥੇ ਖਿੱਤੇ ‘ਚ ਸ਼ਾਂਤੀ ਲਿਆਉਣ ਲਈ ਵੀ ਉਹਨਾ ਪਹਿਲਕਦਮੀ ਕੀਤੀ।

ਯੂਕਰੇਨ ਤੋਂ ਵਾਪਿਸੀ ‘ਤੇ ਜਿਥੇ ਉਹਨਾ ਅਮਰੀਕਾ ਦੇ ਰਾਸ਼ਟਰਪਤੀ ਵਾਇਡਨ ਨਾਲ ਫੋਨ ‘ਤੇ ਚਰਚਾ ਕਿਤੀ, ਉਤੇ ਰੂਸ ਦੇ ਪ੍ਰਮੁੱਖ ਪੂਤਿਨ ਨਾਲ ਵੀ ਗੱਲਬਾਤ ਕੀਤੀ। ਸੰਭਾਵਨਾ ਪੈਦਾ ਹੋ ਰਹੀ ਹੈ ਕਿ ਭਾਰਤ, (ਰੂਸ ਤੇ ਯੂਕਰੇਨ ਜੰਗ, ਜਿਸ ਨਾਲ ਵਿਸ਼ਵ ਭਰ ‘ਚ ਅਸ਼ਾਂਤੀ ਦਾ ਮਾਹੌਲ ਬਣਦਾ ਜਾ ਰਿਹਾ ਹੈ।) ਇਸ ਜੰਗ ਨੂੰ ਥੰਮਣ ਲਈ ਯਤਨ ਕਰੇਗਾ।

ਯਾਦ ਰਹੇ ਰੂਸ, ਭਾਰਤ ਦਾ ਪੁਰਾਣਾ ਮਿੱਤਰ ਹੈ ਅਤੇ ਸੋਵੀਅਤ ਯੂਨੀਅਨ ਵੇਲੇ ਯੂਕਰੇਨ ਵੀ ਰੂਸ ਵਾਂਗਰ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਪਰ ਆਪਸੀ ਮਤਭੇਦਾਂ ਕਾਰਨ ਰੂਸ ਅਤੇ ਯੂਕਰੇਨ ਜੋ ਹੁਣ ਗੁਆਂਢੀ ਮੁਲਕ ਹਨ, ਭਾਰੀ ਜੰਗ ਦੀ ਲਪੇਟ  ਵਿੱਚ ਆਏ ਹੋਏ ਹਨ।

ਜੰਗ ਰੋਕਣ ਦੇ ਸਬੰਧ ਵਿੱਚ ਨਰੇਂਦਰ ਮੋਦੀ ਦੇ ਯਤਨ ਸਾਰਥਿਕ ਹੋ ਸਕਦੇ ਹਨ, ਕਿਉਂਕਿ ਭਾਰਤ ਦੇ ਅਮਰੀਕਾ ਅਤੇ ਯੂਕਰੇਨ ਨਾਲ ਸਬੰਧ ਵੀ ਚੰਗੇ ਹਨ ਅਤੇ ਰੂਸ ਨਾਲ ਵੀ।

ਭਾਰਤ ਦੀ ਇੰਡੋ ਸੋਵੀਅਤ ਪੀਸ ਸੰਧੀ 1971 ਦੋਹਾਂ ਦੇਸ਼ਾਂ ਵਿਚ ਪਕੇਰੀ ਦੋਸਤੀ ਦੀ ਜਾਮਨ ਹੈ। ਰੂਸ ਭਾਰਤ ਨੂੰ ਲੰਮੇਂ ਸਮੇਂ ਤੋਂ ਆਧੁਨਿਕ ਹਥਿਆਰ ਦਿੰਦਾ ਰਿਹਾ ਹੈ। ਯੂਕਰੇਨ ਵੀ ਭਾਰਤ ਨਾਲ ਚੰਗੇ ਸਬੰਧ ਰੱਖਦਾ ਹੈ। ਮੋਦੀ ਦੀ ਦੋਹਾਂ ਨੇਤਾਵਾਂ ਨਾਲ ਮਿੱਤਰਤਾ ਜੰਗਬੰਦੀ ਲਈ ਸਹਾਈ ਹੋ ਸਕਦੀ ਹੈ।

ਸੋਸ਼ਲ ਮੀਡੀਆ ਉਤੇ ਮੋਦੀ ਦੀ ਇਹ ਫੇਰੀ ਉਸ ਨੂੰ ਗਲੋਬਲ ਲੀਡਰ ਵਜੋਂ ਦਰਸਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ “ਪਾਪਾ ਨੇ ਜੰਗ ਰੁਕਵਾ ਦਿਤੀ। ”

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...