ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਲੈ ਸਕਦੇ ਹਨ ਸੰਨਿਆਸ

ਹਾਲ ਹੀ ‘ਚ ਖਬਰਾਂ ਆਈਆਂ ਸਨ ਕਿ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਸੰਨਿਆਸ ਲੈ ਸਕਦੇ ਹਨ। ਹਾਲਾਂਕਿ ਹੁਣ ਉਨ੍ਹਾਂ ਨੇ ਖੁਦ ਹੀ ਸੰਨਿਆਸ ਲੈਣ ਦੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਸਾਲਾਂ ਤਕ ਅੰਤਰਰਾਸ਼ਟਰੀ ਕ੍ਰਿਕਟ ਖੇਡਣਾ ਜਾਰੀ ਰੱਖਣਗੇ।

ਰੋਹਿਤ ਸ਼ਰਮਾ ਦੇ IPL 2024 ‘ਚ ਖਰਾਬ ਫਾਰਮ ਨੂੰ ਦੇਖਦੇ ਹੋਏ ਸੰਨਿਆਸ ਲੈਣ ਦੀ ਖਬਰ ਫੈਲੀ ਸੀ ਪਰ ਹਿਟਮੈਨ ਨੇ ਸਾਰੀਆਂ ਅਫਵਾਹਾਂ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੁਝ ਸਾਲਾਂ ਤਕ ਖੇਡਣਾ ਜਾਰੀ ਰੱਖਣਗੇ। ਉਨ੍ਹਾਂ ਟੀਚਾ ਟੀਮ ਨੂੰ ਟੀ-20 ਵਿਸ਼ਵ ਕੱਪ 2024 ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਜਿਤਾਉਣਾ ਹੈ। ਭਾਰਤੀ ਕਪਤਾਨ ਨੇ Dubai Eye 103.8 ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਉਨ੍ਹਾਂ ਨੇ ਡੈਬਿਊ ਕੈਪ ਹਾਸਲ ਕੀਤੀ ਸੀ, ਉਹ ਉਨ੍ਹਾਂ ਲਈ ਸਭ ਤੋਂ ਖੁਸ਼ੀ ਦਾ ਪਲ ਸੀ, ਕਿਉਂਕਿ ਉਹ ਬਚਪਨ ਤੋਂ ਹੀ ਅਜਿਹਾ ਸੁਪਨਾ ਦੇਖ ਰਹੇ ਸੀ। ਰੋਹਿਤ ਨੇ ਕਿਹਾ, ‘ਉਹ ਛੋਟੇ ਟੀਚੇ ਤੈਅ ਕਰਦੇ ਹਨ ਤੇ ਉਨ੍ਹਾਂ ਨੂੰ ਹਾਸਲ ਕਰਦੇ ਹਨ।’ ਉਨ੍ਹਾਂ ਕਿਹਾ ਕਿ ਮੇਰਾ ਕ੍ਰਿਕਟ ਸਫਰ ਸ਼ਾਨਦਾਰ ਰਿਹਾ ਹੈ, 17 ਸਾਲ ਹੋ ਗਏ। ਮੈਂ ਕੁਝ ਹੋਰ ਸਾਲ ਖੇਡਣ ਤੇ ਪ੍ਰਭਾਵ ਛੱਡਣ ਦੀ ਉਮੀਦ ਕਰਦਾ ਹਾਂ। ਮੈਂ ਅੱਜ ਵੀ ਹਾਂ ਤੇ ਉਤਰਾਅ-ਚੜ੍ਹਾਵਾਂ ਕਾਰਨ ਹਾਂ।

ਸਾਂਝਾ ਕਰੋ

ਪੜ੍ਹੋ

ਪਿੰਡ ਭੋਖੜੇ ਤੋਂ ਖਿਆਲੀ ਵਾਲਾ ਨੂੰ ਜਾਣ

ਗੋਨਿਆਣਾ ਮੰਡੀ (ਬਠਿੰਡਾ), 22 ਸਤੰਬਰ – ਅੱਜ ਨੇੜੇ ਪਿੰਡ ਖਿਆਲੀ...