ਨੀਰਜ ਨੇ ਸੋਨ ਜਿੱਤਿਆ ਤਗਮਾ

ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਤਿੰਨ ਸਾਲਾਂ ਵਿੱਚ ਆਪਣੇ ਪਹਿਲੇ ਘਰੇਲੂ ਟੂਰਨਾਮੈਂਟ ਵਿੱਚ ਹਿੱਸਾ ਲੈਂਦਿਆਂ ਇੱਥੇ ਫੈਡਰੇਸ਼ਨ ਕੱਪ ਦੇ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ ਮੱਠੀ ਸ਼ੁਰੂਆਤ ਤੋਂ ਬਾਅਦ ਸੋਨ ਤਗ਼ਮਾ ਜਿੱਤਿਆ। ਟੋਕੀਓ ਓਲੰਪਿਕ ’ਚ ਸੋਨ ਤਮਗਾ ਜਿੱਤਣ ਤੋਂ ਬਾਅਦ ਪਹਿਲੀ ਵਾਰ ਘਰੇਲੂ ਮੁਕਾਬਲੇ ’ਚ ਹਿੱਸਾ ਲੈ ਰਹੇ 26 ਸਾਲਾ ਚੋਪੜਾ ਨੂੰ ਸ਼ੁਰੂਆਤ ’ਚ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਉਹ ਤਿੰਨ ਗੇੜਾਂ ਤੋਂ ਬਾਅਦ ਦੂਜੇ ਸਥਾਨ ’ਤੇ ਚੱਲ ਰਿਹਾ ਸੀ।

ਚੌਥੇ ਗੇੜ ਵਿੱਚ ਉਸ ਨੇ 82.27 ਮੀਟਰ ਦੀ ਕੋਸ਼ਿਸ਼ ਨਾਲ ਲੀਡ ਹਾਸਲ ਕੀਤੀ। ਚਾਂਦੀ ਦਾ ਤਗ਼ਮਾ ਜੇਤੂ ਡੀਪੀ ਮਨੂ ਪਹਿਲਾਂ ਹੀ ਆਪਣਾ ਆਖਰੀ ਥਰੋਅ ਸੁੱਟ ਚੁੱਕਾ ਸੀ ਜਿਸ ਕਰਕੇ ਚੋਪੜਾ ਨੇ ਆਖਰੀ ਗੇੜ ਵਿੱਚ ਜੈਵਲਿਨ ਸੁੱਟਿਆ ਹੀ ਨਹੀਂ। ਉਸ ਨੇ ਆਖਰੀ ਵਾਰ 17 ਮਾਰਚ 2021 ਨੂੰ ਇਸੇ ਟੂਰਨਾਮੈਂਟ ਰਾਹੀਂ ਘਰੇਲੂ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਇਸ ਵਿੱਚ ਉਸ ਨੇ 87.80 ਮੀਟਰ ਥਰੋਅ ਨਾਲ ਸੋਨ ਤਗਮਾ ਜਿੱਤਿਆ ਸੀ।

ਸਾਂਝਾ ਕਰੋ

ਪੜ੍ਹੋ

ਪਿੰਡ ਭੋਖੜੇ ਤੋਂ ਖਿਆਲੀ ਵਾਲਾ ਨੂੰ ਜਾਣ

ਗੋਨਿਆਣਾ ਮੰਡੀ (ਬਠਿੰਡਾ), 22 ਸਤੰਬਰ – ਅੱਜ ਨੇੜੇ ਪਿੰਡ ਖਿਆਲੀ...