ਸੁਪਰਬੈੱਟ ਸ਼ਤਰੰਜ ਟੂਰਨਾਮੈਂਟ ’ਚ ਗੁਕੇਸ਼ ਦੀ ਵਾਪਸੀ

ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਡੀ. ਗੁਕੇਸ਼ ਨੇ ਮੱਠੀ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਦਿਆਂ ਅੱਜ ਇੱਥੇ ਸੁਪਰਬੈੱਟ ਰੈਪਿਡ ਅਤੇ ਬਲਿਟਜ਼ ਸ਼ਤਰੰਜ ਟੂਰਨਾਮੈਂਟ ਦੇ ਛੇਵੇਂ ਗੇੜ ਵਿੱਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨਾਲ ਡਰਾਅ ਖੇਡਣ ਤੋਂ ਪਹਿਲਾਂ ਹਮਵਤਨ ਆਰ ਪ੍ਰਗਨਾਨੰਦਾ ਅਤੇ ਜਰਮਨੀ ਦੇ ਵਿਨਸੈਂਟ ਕੇਮਰ ਨੂੰ ਮਾਤ ਦਿੱਤੀ। ਪ੍ਰਗਨਾਨੰਦਾ ਨੇ ਪੰਜਵੇਂ ਗੇੜ ਵਿੱਚ ਹਾਲੈਂਡ ਦੇ ਅਨੀਸ਼ ਗਿਰੀ ਅਤੇ ਛੇਵੇਂ ਗੇੜ ਵਿੱਚ ਕੇਮਰ ਨੂੰ ਹਰਾਇਆ। ਨਾਰਵੇਅ ਦਾ ਕਾਰਲਸਨ ਅੱਠ ਅੰਕਾਂ ਨਾਲ ਚੀਨ ਦੇ ਵੇਈ ਯੀ ਦੇ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਹੈ ਜਦਕਿ ਪ੍ਰਗਨਾਨੰਦਾ ਅਤੇ ਸ਼ੇਵਚੇਂਕੋ ਸੱਤ-ਸੱਤ ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਹਨ। ਉਜ਼ਬੇਕਿਸਤਾਨ ਦਾ ਨੋਦਿਰਬੇਕ ਅਬਦੁਸਤੋਰੋਵ, ਗੁਕੇਸ਼ ਅਤੇ ਅਰਜੁਨ ਏਰੀਗੇਸੀ ਛੇ-ਛੇ ਅੰਕਾਂ ਨਾਲ ਸਾਂਝੇ ਤੌਰ ’ਤੇ ਪੰਜਵੇਂ ਸਥਾਨ ’ਤੇ ਹਨ। ਇਹ ਸਾਰੇ ਸਥਾਨਕ ਸਟਾਰ ਡੂਡਾ ਜਾਨ ਕ੍ਰਿਸਟੋਫ ਤੋਂ ਇੱਕ ਅੰਕ ਅੱਗੇ ਹਨ। ਚਾਰ ਅੰਕਾਂ ਨਾਲ ਕੇਮਾਰ ਨੌਵੇਂ ਸਥਾਨ ’ਤੇ ਹੈ ਜੋ ਗਿਰੀ ਤੋਂ ਇਕ ਅੰਕ ਅੱਗੇ ਹੈ। ਜ਼ਿਕਰਯੋਗ ਹੈ ਕਿ ਪਹਿਲੇ ਦੋ ਗੇੜਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਡਰਾਅ ਖੇਡਣ ਵਾਲੇ ਗੁਕੇਸ਼ ਨੇ ਚੌਥੇ ਗੇੜ ਵਿੱਚ ਪ੍ਰਗਨਾਨੰਦਾ ਨੂੰ 41 ਚਾਲਾਂ ਵਿੱਚ ਹਰਾਇਆ। ਇਸ ਤੋਂ ਬਾਅਦ ਗੁਕੇਸ਼ ਨੇ ਕੇਮਾਰ ਨੂੰ ਹਰਾ ਕੇ ਕਾਰਲਸਨ ਨਾਲ ਡਰਾਅ ਖੇਡਿਆ।

ਸਾਂਝਾ ਕਰੋ

ਪੜ੍ਹੋ

ਕੰਗਨਾ ਰਣੌਤ ਨੇ ‘ਐਮਰਜੈਂਸੀ’ ਦੀ ਰਿਲੀਜ਼ ‘ਚ

6 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਅਭਿਨੇਤਰੀ ਕੰਗਨਾ...