ਦੂਸਰਿਆਂ ਲਈ ਕਦੀ ਨਾ ਬਦਲੋ ਆਪਣੀਆਂ 8 ਆਦਤਾਂ

ਨਵੀਂ ਦਿੱਲੀ, 11 ਮਾਰਚ – ਅਕਸਰ ਲੋਕ ਸਾਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ – ਕਦੇ ਉਨ੍ਹਾਂ ਦੀ ਪਸੰਦ ਦੇ ਹਿਸਾਬ ਨਾਲ ਤਾਂ ਕਦੇ ਸਮਾਜ ਦੇ ਦਬਾਅ ‘ਚ! ਇਸਲਈ, ਕੀ ਤੁਹਾਨੂੰ ਪਤਾ ਹੈ ਕਿ ਹਰ ਵਾਰ ਦੂਜਿਆਂ ਨੂੰ ਖੁਸ਼ ਕਰਨ ਦੇ ਚੱਕਰ ‘ਚ ਅਸੀਂ ਖੁਦ ਨੂੰ ਖੋ ਬੈਠਦੇ ਹਾਂ?ਤੁਹਾਨੂੰ ਇਹ ਤੈਅ ਕਰਨਾ ਪਵੇਗਾ ਕਿ ਖ਼ੁਦ ਨੂੰ ਖੁਸ਼ ਰੱਖਣਾ ਜ਼ਿਆਦਾ ਜ਼ਰੂਰੀ ਹੈ ਜਾਂ ਦੁਨੀਆ ਨੂੰ? ਕਿਉਂਕਿ ਜੇ ਤੁਸੀਂ ਵਾਰ-ਵਾਰ ਦੂਜਿਆਂ ਦੀਆਂ ਉਮੀਦਾਂ ਅਨੁਸਾਰ ਖ਼ੁਦ ਨੂੰ ਬਦਲਦੇ ਰਹੋਗੇ ਤਾਂ ਇੱਕ ਦਿਨ ਸ਼ੀਸ਼ੇ ਵਿਚ ਖੜ੍ਹੇ ਹੋ ਕੇ ਖ਼ੁਦ ਨਾਲ ਅੱਖਾਂ ਮਿਲਾਉਣ ‘ਚ ਵੀ ਝਿਜਕ ਮਹਿਸੂਸ ਹੋਵੇਗੀ। ਇਸ ਲਈ, ਚਾਹੇ ਕੋਈ ਕੁਝ ਵੀ ਕਹੇ, ਇਹ 8 ਆਦਤਾਂ ਕਦੇ ਵੀ ਨਾ ਛੱਡੋ!

ਆਪਣੀਆਂ ਤਰਜੀਹਾਂ ਨੂੰ ਪਹਿਲਾਂ ਰੱਖੋ

ਕਈ ਵਾਰ ਲੋਕ ਤੁਹਾਨੂੰ ਸਵਾਰਥੀ ਕਹਿਣਗੇ ਜੇ ਤੁਸੀਂ ਆਪਣੀਆਂ ਲੋੜਾਂ ਨੂੰ ਦੂਜਿਆਂ ਤੋਂ ਅੱਗੇ ਰੱਖਦੇ ਹੋ, ਪਰ ਯਾਦ ਰੱਖੋ, ਖੁਦ ਨੂੰ ਤਰਜੀਹ ਦੇਣਾ Self-Love ਹੈ, ਸਵਾਰਥ ਨਹੀਂ। ਜੇ ਤੁਸੀਂ ਆਪਣੀਆਂ ਖੁਸ਼ੀਆਂ ਅਤੇ ਲੋੜਾਂ ਨੂੰ ਨਜ਼ਰਅੰਦਾਜ਼ ਕਰੋਗੇ ਤਾਂ ਅੰਦਰੋਂ ਖੋਖਲੇ ਹੁੰਦੇ ਜਾਓਗੇ।

ਸਬਕ: ਦੂਜਿਆਂ ਦੀ ਮਦਦ ਕਰੋ, ਪਰ ਖੁਦ ਨੂੰ ਪਿੱਛੇ ਨਾ ਕਰੋ।

ਆਪਣੇ ਸੁਪਨਿਆਂ ਤੇ ਜਨੂਨ ਨੂੰ ਨਾ ਛੱਡੋ

“ਇਨੀ ਵੱਡੀ ਉਮਰ ‘ਚ ਨਵਾਂ ਕਰੀਅਰ ਸ਼ੁਰੂ ਕਰੋਗੇ?”

“ਇਸ ਵਿਚ ਪੈਸਾ ਨਹੀਂ ਹੈ, ਕੋਈ ਹੋਰ ਕੰਮ ਵੇਖੋ!”

ਤੁਸੀਂ ਵੀ ਇਹ ਗੱਲਾਂ ਸੁਣੀਆਂ ਹੋਣਗੀਆਂ, ਪਰ ਸਵਾਲ ਇਹ ਹੈ- ਕੀ ਤੁਸੀਂ ਆਪਣੀ ਜ਼ਿੰਦਗੀ ਦੂਜਿਆਂ ਦੇ ਅਨੁਸਾਰ ਜੀਣਾ ਚਾਹੁੰਦੇ ਹੋ? ਜੇ ਤੁਹਾਡੇ ਅੰਦਰ ਕਿਸੇ ਚੀਜ਼ ਦਾ ਜਨੂੰਨ ਹੈ ਤਾਂ ਉਸ ਨੂੰ ਨਾ ਮਾਰੋ।

ਸਬਕ : ਆਪਣੇ ਸੁਪਨਿਆਂ ਦੀ ਕਦਰ ਕਰੋ, ਨਹੀਂ ਤਾਂ ਬਾਅਦ ‘ਚ ਪਛਤਾਵਾ ਹੋਵੇਗਾ।

ਨਾਂਹ ਕਹਿਣਾ ਸਿੱਖੋ

ਲੋਕ ਹਮੇਸ਼ਾ ਚਾਹੁੰਦੇ ਹਨ ਕਿ ਤੁਸੀਂ ਉਨ੍ਹਾਂ ਦੀ ਗੱਲ ਮੰਨੋ, ਉਨ੍ਹਾਂ ਲਈ ਸਮਾਂ ਕੱਢੋ, ਉਨ੍ਹਾਂ ਦੇ ਅਨੁਸਾਰ ਚਲੋ। ਪਰ ਕੀ ਉਹ ਤੁਹਾਡੇ ਲਈ ਵੀ ਅਜਿਹਾ ਕਰਦੇ ਹਨ? ਜੇ ਨਹੀਂ, ਤਾਂ ‘ਨਾਂਹ’ ਕਹਿਣ ‘ਚ ਝਿਜਕ ਕਿਉਂ?

ਸਬਕ: ਹਰ ਚੀਜ਼ ਲਈ ‘ਹਾਂ’ ਕਹਿਣਾ ਜ਼ਰੂਰੀ ਨਹੀਂ, ਆਪਣੀਆਂ ਹੱਦਾਂ ਤੈਅ ਕਰੋ।

ਆਪਣੇ ਨੈਤਿਕ ਮੁੱਲਾਂ ਨਾਲ ਸਮਝੌਤਾ ਨਾ ਕਰੋ

ਕਈ ਵਾਰ ਹਾਲਾਤ ਤੁਹਾਨੂੰ ਮਜਬੂਰ ਕਰ ਸਕਦੇ ਹਨ ਕਿ ਤੁਸੀਂ ਝੂਠ ਬੋਲੋ, ਧੋਖਾ ਦਿਓ, ਗਲਤ ਕੰਮ ਕਰੋ, ਪਰ ਜੇ ਇਕ ਵਾਰ ਤੁਸੀਂ ਆਪਣੇ ਨੈਤਿਕ ਮੁੱਲਾਂ ਨਾਲ ਸਮਝੌਤਾ ਕੀਤਾ, ਤਾਂ ਫਿਰ ਖ਼ੁਦ ਨਾਲ ਅੱਖਾਂ ਮਿਲਾਉਣ ਔਖਾ ਹੋ ਜਾਵੇਗਾ।

ਸਬਕ : ਸਹੀ ਲਈ ਡਟੇ ਰਹੋ, ਭਾਵੇਂ ਸਾਰੀ ਦੁਨੀਆ ਤੁਹਾਡੇ ਖਿਲਾਫ ਹੋ ਜਾਵੇ!

ਮਾਨਸਿਕ ਸ਼ਾਂਤੀ ਨੂੰ ਉਪਰ ਰੱਖੋ

ਜੇ ਕੋਈ ਚੀਜ਼, ਕੋਈ ਰਿਸ਼ਤਾ ਜਾਂ ਕੋਈ ਇਨਸਾਨ ਤੁਹਾਡੀ ਮਾਨਸਿਕ ਸ਼ਾਂਤੀ ਨੂੰ ਖਤਮ ਕਰ ਰਿਹਾ ਹੈ ਤਾਂ ਉਸ ਤੋਂ ਦੂਰ ਹੋਣਾ ਹੀ ਬਿਹਤਰ ਹੈ। ਲੋਕ ਕਹਿਣਗੇ ਕਿ “ਇੰਨਾ ਨਾ ਸੋਚੋ, ਸਭ ਠੀਕ ਹੋ ਜਾਵੇਗਾ!” ਪਰ ਜੇ ਤੁਸੀਂ ਖੁਦ ਖੁਸ਼ ਨਹੀਂ ਹੋ, ਤਾਂ ਕੀ ਫਾਇਦਾ?

ਸਬਕ : ਖੁਦ ਨੂੰ ਨਕਾਰਾਤਮਕ ਚੀਜ਼ਾਂ ਤੇ ਲੋਕਾਂ ਤੋਂ ਬਚਾਓ, ਆਪਣੀ ਖੁਸ਼ੀ ਨੂੰ ਅਹਿਮੀਅਤ ਦਿਓ!

ਨਿੱਜੀ ਸਪੇਸ ਨਾਲ ਸਮਝੌਤਾ ਨਾ ਕਰੋ

ਹਰ ਇਨਸਾਨ ਨੂੰ ਆਪਣੀ ਪ੍ਰਾਈਵੇਸੀ ਤੇ ਇਕੱਲੇ ਸਮਾਂ ਬਿਤਾਉਣ ਦਾ ਹੱਕ ਹੁੰਦਾ ਹੈ। ਜੇ ਕੋਈ ਤੁਹਾਨੂੰ ਵਾਰ-ਵਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਤੁਹਾਡੀ ਹਰ ਚੀਜ਼ ਵਿਚ ਦਖਲ ਦੇ ਰਿਹਾ ਹੈ ਤਾਂ ਇਹ ਸਹੀ ਨਹੀਂ ਹੈ।

ਸਬਕ : ਨਿੱਜੀ ਸਪੇਸ ਦੀ ਕਦਰ ਕਰੋ, ਦੂਜਿਆਂ ਨੂੰ ਇਹ ਸਿਖਾਓ ਕਿ ਤੁਹਾਡੀ ਜ਼ਿੰਦਗੀ ਤੁਹਾਡੇ ਅਨੁਸਾਰ ਚੱਲੇਗੀ।

ਆਪਣੀ ਚੰਗਿਆਂ ਤੇ ਸਾਦਗੀ ਨਾ ਛੱਡੋ

ਦੁਨੀਆ ਤੁਹਾਨੂੰ ਕਹੇਗੀ- ‘ਬਹੁਤ ਜ਼ਿਆਦਾ ਚੰਗੇ ਨਾ ਬਣੋ, ਲੋਕ ਫਾਇਦਾ ਚੁੱਕਣਗੇ।’ ਪਰ ਕੀ ਤੁਹਾਨੂੰ ਵੀ ਉਨ੍ਹਾਂ ਵਰਗਾ ਬਣ ਜਾਣਾ ਚਾਹੀਦਾ ਹੈ? ਜੇ ਤੁਸੀਂ ਦੂਜਿਆਂ ਪ੍ਰਤੀ ਨਿਮਰ, ਦਯਾਵਾਨ ਤੇ ਇਮਾਨਦਾਰ ਹੋ ਤਾਂ ਇਹ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ। ਦੁਨੀਆ ਚਾਹੇ ਜਿਹੀ ਵੀ ਹੋਵੇ, ਤੁਸੀਂ ਆਪਣੀ ਚੰਗਿਆਈ ਬਕਰਾਰ ਰੱਖੋ।

ਸਬਕ : ਦੁਨੀਆ ਬਦਲ ਜਾਵੇ, ਪਰ ਤੁਸੀਂ ਆਪਣੀ ਇਨਸਾਨੀਅਤ ਨਾ ਛੱਡੋ।

ਆਪਣੀ ਖੁਦ ਦੀ ਪਛਾਣ ਬਣਾਈ ਰੱਖੋ

ਜੇ ਲੋਕ ਤੁਹਾਨੂੰ ਕਹਿੰਦੇ ਹਨ ਕਿ “ਇੰਝ ਨਾ ਰਹੋ, ਇੰਝ ਨਾ ਬੋਲੋ, ਅਜਿਹਾ ਨਾ ਸੋਚੋ” ਤਾਂ ਸਮਝ ਜਾਓ ਕਿ ਉਹ ਤੁਹਾਨੂੰ ਤੁਹਾਡੇ ਅਸਲੀ ਰੂਪ ‘ਚ ਸਵੀਕਾਰ ਨਹੀਂ ਕਰ ਪਾ ਰਹੇ ਹਨ। ਜੇ ਤੁਸੀਂ ਖੁਦ ਨੂੰ ਬਦਲਦੇ ਚਲੇ ਜਾਵੋਗੇ ਤਾਂ ਇਕ ਦਿਨ ਖੁਦ ਨੂੰ ਪਛਾਣ ਵੀ ਨਹੀਂ ਪਾਵੋਗੇ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...