ਡਿਪਟੀ ਕਮਿਸ਼ਨਰ ਵਲੋਂ ਅਵਾਮ ਦੀ ਸਹੂਲਤ ਲਈ ਹੈਲਪ ਡੈਸਕ ਸਥਾਪਿਤ

ਮਾਲੇਰਕੋਟਲਾ, 10 ਮਾਰਚ – ਜ਼ਿਲ੍ਹੇ ਵਾਸੀਆਂ ਦੀ ਸੁਵਿਧਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਦੀ ਕੋਸ਼ਿਸ਼ਾਂ ਨੂੰ ਹੋਰ ਤੇਜ਼ੀ ਦੇਣ ਲਈ, ਨਿਵੇਕਲੀ ਪਹਿਲਕਦਮੀ ਕਰਦਿਆਂ ਮਾਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਵਲੋਂ 24×7 ਕਾਰਜਸ਼ੀਲ ਰਹਿਣ ਵਾਲੀ ਹੈਲਪ ਡੈਸਕ ਦੀ ਸਥਾਪਨਾ ਦਫ਼ਤਰ ਡਿਪਟੀ ਕਮਿਸ਼ਨਰ (ਫੁਟਕਲ ਸ਼ਾਖਾ) ਕਮਰਾ ਨੰਬਰ 04 ਵਿਖੇ ਕੀਤੀ ਗਈ ਹੈ। ਇਸ ਹੈਲਪ ਡੈਸਕ ਦਾ ਉਦੇਸ਼ ਜ਼ਿਲ੍ਹੇ ਦੇ ਨਿਵਾਸੀਆਂ ਦੀਆਂ ਸ਼ਿਕਾਇਤਾਂ, ਜਾਣਕਾਰੀ ਸੰਬੰਧੀ ਪੁੱਛਗਿੱਛ ਅਤੇ ਹੋਰ ਅਹਿਮ ਮਸਲਿਆਂ ਨੂੰ ਤੁਰੰਤ ਸੁਣਨਾ ਅਤੇ ਉਨ੍ਹਾਂ ਦਾ ਨਿਪਟਾਰਾ ਕਰਨਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੰਟਰੋਲ ਰੂਮ 24 ਘੰਟੇ ਸਰਗਰਮ ਰਹੇਗਾ, ਤਾਂ ਜੋ ਜ਼ਿਲ੍ਹੇ ਨਿਵਾਸੀ ਕਿਸੇ ਵੀ ਲੋੜ ਜਾਂ ਤਕਲੀਫ਼ ਦੀ ਘੜੀ ਵਿੱਚ 01675-252003 ਨੰਬਰ ‘ਤੇ ਸੰਪਰਕ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਹ ਉਪਰਾਲਾ ਪ੍ਰਸ਼ਾਸਨ ਅਤੇ ਲੋਕਾਂ ਵਿਚਕਾਰ ਸੰਚਾਰ ਨੂੰ ਹੋਰ ਮਜਬੂਤ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਉਨ੍ਹਾਂ ਹੋਰ ਦੱਸਿਆ ਕਿ ਇਸ ਦੇ ਸਥਾਪਿਤ ਹੋਣ ਨਾਲ ਅਵਾਮ 24×7 ਲਗਾਤਾਰ ਪ੍ਰਸਾਸ਼ਨ ਨਾਲ ਸਬੰਧ ਸਥਾਪਿਤ ਕਰ ਸਕੇਗੀ ।  ਇਹ ਕੰਟਰੋਲ ਰੂਮ ਲੋਕ ਨੂੰ ਹਰ ਤਰੀਕੇ ਦੀ ਜਾਣਕਾਰੀ ਅਤੇ ਮਦਦ ਲਈ ਇੱਕ ਕੇਂਦਰੀਕ੍ਰਿਤ ਸੰਪਰਕ ਬਿੰਦੂ ਦਾ ਰੂਪ ਅਖਤਿਆਰ ਕਰਕੇ ਲੋਕਾਂ ਨੂੰ ਸਮਰਪਿਤ ਹੋਵੇਗਾ ਤਾਂ ਜੋ ਐਮਰਜੈਂਸੀ ਹਾਲਤਾਂ ‘ਚ ਜ਼ਿਲ੍ਹਾ ਪ੍ਰਸ਼ਾਸਨ ਤੇਜ਼ ਕਾਰਵਾਈ ਕਰਕੇ ਲੋਕਾਂ ਨਾਲ ਮੌਢਾ ਨਾਲ ਮੋਢਾ ਜੋੜ ਸਕੇ । ਇਸ ਕੇਂਦਰ ਦੇ ਸਥਾਪਿਤ ਹੋਣ ਨਾਲ ਆਮ ਲੋਕਾਂ ਦੀਆਂ ਸ਼ਿਕਾਇਤਾਂ /ਸਮੱਸਿਆਵਾਂ ਦਾ ਹੱਲ ਵਿੱਚ ਤੇਜ਼ੀ ਆਵੇਗੀ ਅਤੇ ਪਾਰਦਰਸ਼ਤਾ ਵਧੇਗੀ ।

ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਹਾ ਕਿ ਇਹ ਹੈਲਪ ਡੈਸਕ ਸਰਕਾਰ ਦੀ ਜਨ-ਸੇਵਾ ਨੀਤੀ ਅਧੀਨ ਲਗਾਤਾਰ ਜਨਤਾ ਦੀ ਭਲਾਈ ਲਈ ਕੰਮ ਕਰੇਗਾ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਸਮੱਸਿਆ, ਤਕਲੀਫ਼ ਜਾਂ ਜਾਣਕਾਰੀ ਸੰਬੰਧੀ ਮਦਦ ਚਾਹੁੰਦੇ ਹੋਣ ਤਾਂ ਕੰਟਰੋਲ ਰੂਮ ਨੰਬਰ 01675-252003 ‘ਤੇ ਸੰਪਰਕ ਕਰ ਸਕਦੇ ਹਨ। ਇਸ ਨਵੇਂ ਉਪਰਾਲੇ ਨਾਲ  ਜ਼ਿਲ੍ਹੇ ਦੇ ਲੋਕਾਂ ਨੂੰ ਤੁਰੰਤ, ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਸਰਕਾਰੀ ਸੇਵਾਵਾਂ ਮਿਲਣਗੀਆਂ, ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਲੋਕਾਂ ਵਿਚਕਾਰ ਵਿਸ਼ਵਾਸ ਅਤੇ ਤਾਲਮੇਲ ਹੋਰ ਵਧੇਗਾ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...