
18 ਫਰਵਰੀ – ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਸ ਨੇ ਸੋਮਵਾਰ ਨੂੰ ਦੱਖਣੀ ਲੇਬਨਾਨ ਵਿਚ ਇਕ ਹਵਾਈ ਹਮਲੇ ਵਿਚ ਹਮਾਸ ਦੇ ਇਕ ਚੋਟੀ ਦੇ ਕਮਾਂਡਰ ਨੂੰ ਮਾਰ ਦਿਤਾ ਹੈ। ਮਾਰੇ ਗਏ ਹਮਾਸ ਕਮਾਂਡਰ ਦਾ ਨਾਂ ਮੁਹੰਮਦ ਸ਼ਾਹੀਨ ਸੀ। ਇਜ਼ਰਾਈਲੀ ਫ਼ੌਜ ਨੇ ਉਸ ’ਤੇ ਲੇਬਨਾਨੀ ਖੇਤਰ ਤੋਂ ਇਜ਼ਰਾਈਲ ਵਿਰੁਧ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਸੀ। ਦੱਖਣੀ ਲੇਬਨਾਨ ਵਿਚ ਸੋਮਵਾਰ ਨੂੰ ਇਜ਼ਰਾਇਲੀ ਡਰੋਨ ਹਮਲੇ ਵਿਚ ਦੇਸ਼ ਵਿੱਚ ਹਮਾਸ ਦੇ ਫ਼ੌਜੀ ਅਭਿਆਨ ਦਾ ਮੁਖੀ ਮਾਰਿਆ ਗਿਆ।
ਇਜ਼ਰਾਇਲੀ ਫ਼ੌਜ ਨੇ ਇਹ ਜਾਣਕਾਰੀ ਦਿਤੀ ਹੈ। ਇਹ ਹਮਲਾ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ 14 ਮਹੀਨਿਆਂ ਤੋਂ ਚੱਲੀ ਜੰਗ ਨੂੰ ਖ਼ਤਮ ਕਰਨ ਵਾਲੇ ਜੰਗਬੰਦੀ ਸਮਝੌਤੇ ਦੇ ਤਹਿਤ ਦੱਖਣੀ ਲੇਬਨਾਨ ਤੋਂ ਇਜ਼ਰਾਈਲ ਦੇ ਪੂਰੀ ਤਰ੍ਹਾਂ ਵਾਪਸੀ ਦੀ ਸਮਾਂ ਸੀਮਾ ਦੀ ਪੂਰਵ ਸੰਧਿਆ ’ਤੇ ਹੋਇਆ ਹੈ। ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਉਸ ਨੇ ਲੇਬਨਾਨ ਵਿਚ ਹਮਾਸ ਦੇ ਆਪਰੇਸ਼ਨ ਵਿਭਾਗ ਦੇ ਮੁਖੀ ਮੁਹੰਮਦ ਸ਼ਾਹੀਨ ਨੂੰ ਮਾਰ ਦਿਤਾ ਹੈ।
ਫੌਜ ਨੇ ਸ਼ਾਹੀਨ ’ਤੇ ‘ਲੇਬਨਾਨੀ ਖੇਤਰ ਤੋਂ ਇਜ਼ਰਾਈਲੀ ਨਾਗਰਿਕਾਂ ਵਿਰੁਧ ਈਰਾਨ ਦੁਆਰਾ ਨਿਰਦੇਸ਼ਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹਾਲ ਹੀ ਦੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ ਲਗਾਇਆ ਸੀ।’ ਹਮਾਸ ਨੇ ਸ਼ਾਹੀਨ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਪਰ ਉਸ ਨੂੰ ਫ਼ੌਜੀ ਕਮਾਂਡਰ ਦਸਿਆ ਹੈ। ਫ਼ੁਟੇਜ ਵਿਚ ਲੇਬਨਾਨੀ ਫੌਜ ਦੀ ਇਕ ਚੌਕੀ ਅਤੇ ਸਾਈਡਨ ਦੇ ਮਿਊਂਸੀਪਲ ਸਪੋਰਟਸ ਸਟੇਡੀਅਮ ਦੇ ਨੇੜੇ ਹਮਲੇ ਤੋਂ ਬਾਅਦ ਇਕ ਕਾਰ ਨੂੰ ਅੱਗ ਲੱਗ ਗਈ।
ਵਾਪਸੀ ਦੀ ਸਮਾਂ ਸੀਮਾ ਪਹਿਲਾਂ ਜਨਵਰੀ ਦੇ ਅੰਤ ਲਈ ਨਿਰਧਾਰਤ ਕੀਤੀ ਗਈ ਸੀ, ਪਰ ਇਜ਼ਰਾਈਲ ਦੇ ਦਬਾਅ ਕਾਰਨ, ਲੇਬਨਾਨ ਇਸ ਨੂੰ 18 ਫ਼ਰਵਰੀ ਤਕ ਵਧਾਉਣ ਲਈ ਸਹਿਮਤ ਹੋ ਗਿਆ। ਇਹ ਅਸਪਸ਼ਟ ਹੈ ਕਿ ਕੀ ਇਜ਼ਰਾਈਲੀ ਸੈਨਿਕ ਮੰਗਲਵਾਰ ਤਕ ਆਪਣੀ ਵਾਪਸੀ ਪੂਰੀ ਕਰ ਲੈਣਗੇ ਜਾਂ ਨਹੀਂ।