ਸੁਪਰੀਮ ਕੋਰਟ ਵੱਲੋਂ ਰਣਵੀਰ ਅਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ

ਨਵੀਂ ਦਿੱਲੀ, 18 ਫਰਵਰੀ – ਸੁਪਰੀਮ ਕੋਰਟ ਨੇ ਰਣਵੀਰ ਅਲਾਹਾਬਾਦੀਆ ਨੂੰ ਉਸ ਦੇ ਯੂਟਿਊਬ ਸ਼ੋਅ ‘India’s Got Latent’ ਉੱਤੇ ਕਥਿਤ ਘਿਣੌਨੀਆਂ ਟਿੱਪਣੀਆਂ ਲਈ ਸਖ਼ਤ ਝਾੜ ਪਾਈ ਹੈ। ਉਂਝ ਜਸਟਿਸ ਸੂਰਿਆਕਾਂਤ ਤੇ ਜਸਟਿਸ ਐੱਨ.ਕੋਟਿਸ਼ਵਰ ਸਿੰਘ ਨੇ ਅਲਾਹਾਬਾਦੀਆ ਨੂੰ ਵੱਖ ਵੱਖ ਰਾਜਾਂ ਵਿਚ ਦਰਜ ਕੇਸ ਵਿਚ ਸਖ਼ਤ ਕਾਰਵਾਈ ਭਾਵ ਗ੍ਰਿਫ਼ਤਾਰੀ ਤੋਂ ਅੰਤਰਿਮ ਰਾਹਤ ਦੇ ਦਿੱਤੀ ਹੈ। ਇਹੀ ਨਹੀਂ ਕੋਰਟ ਨੇ ਅਲਾਹਾਬਾਦੀਆ ਅਤੇ ਵਿਵਾਦਿਤ ਯੂਟਿਊਬ ਸ਼ੋਅ ਦੇ ਉਨ੍ਹਾਂ ਦੇ ਸਹਿਯੋਗੀ ਨੂੰ ਅਗਲੇ ਹੁਕਮਾਂ ਤੱਕ ਕਿਸੇ ਵੀ ਹੋਰ ਐਪੀਸੋਡ ਨੂੰ ਪ੍ਰਸਾਰਿਤ ਕਰਨ ਤੋਂ ਵੀ ਰੋਕ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਵਿਰੁੱਧ ਕੋਈ ਹੋਰ ਐਫਆਈਆਰ ਦਰਜ ਨਹੀਂ ਕੀਤੀ ਜਾਵੇਗੀ।

ਸਿਖਰਲੀ ਅਦਾਲਤ ਨੇ ਅਲਾਹਾਬਾਦੀਆ ਵੱਲੋਂ ਸ਼ੋਅ ਵਿਚ ਵਰਤੀ ਗਈ ਭਾਸ਼ਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ‘ਸਮਾਜ ਦੀਆਂ ਕੁਝ ਕਦਰਾਂ-ਕੀਮਤਾਂ ਹੁੰਦੀਆਂ ਹਨ।’ ਬੈਂਚ ਨੇ ਅਲਾਹਾਬਾਦੀਆ ਦੇ ਵਕੀਲ ਨੂੰ ਕਿਹਾ, ‘‘ਸਮਾਜ ਦੀਆਂ ਕੁਝ ਸਵੈ-ਵਿਕਸਤ ਕਦਰਾਂ-ਕੀਮਤਾਂ ਹਨ। ਤੁਹਾਨੂੰ ਉਨ੍ਹਾਂ ਦਾ ਸਤਿਕਾਰ ਕਰਨ ਦੀ ਲੋੜ ਹੈ। ਸੁਪਰੀਮ ਕੋਰਟ ਨੇ Infuencer ਦੇ ਵਕੀਲ ਨੂੰ ਪੁੱਛਿਆ, ‘‘ਸਮਾਜ ਦੀਆਂ ਕਦਰਾਂ-ਕੀਮਤਾਂ ਕੀ ਹਨ? ਇਹ ਮਾਪਦੰਡ ਕੀ ਹਨ, ਕੀ ਤੁਸੀਂ ਜਾਣਦੇ ਹੋ?’’ ਅਦਾਲਤ ਨੇ ਕਿਹਾ ਕਿ ਉਸ ਦੇ ਮਨ ਵਿੱਚ ਕੁਝ ਗੰਦਾ ਹੈ, ਜੋ ਉਸ ਨੇ ਯੂਟਿਊਬ ਸ਼ੋਅ ’ਤੇ ਉਲਟੀ ਕੀਤੀ ਹੈ।

ਸੁਪਰੀਮ ਕੋਰਟ ਨੇ ਕਿਹਾ, ‘‘ਬੋਲਣ ਦੀ ਆਜ਼ਾਦੀ ਦੇ ਨਾਮ ’ਤੇ, ਕਿਸੇ ਨੂੰ ਵੀ ਸਮਾਜ ਦੇ ਨਿਯਮਾਂ ਖਿਲਾਫ਼ ਜੋ ਮਰਜ਼ੀ ਬੋਲਣ ਦਾ ਲਾਇਸੈਂਸ ਨਹੀਂ ਹੈ। ਤੁਹਾਡੇ ਵੱਲੋਂ ਵਰਤੇ ਗਏ ਸ਼ਬਦ ਧੀਆਂ, ਭੈਣਾਂ, ਮਾਪਿਆਂ ਅਤੇ ਇੱਥੋਂ ਤੱਕ ਕਿ ਸਮਾਜ ਨੂੰ ਵੀ ਸ਼ਰਮਿੰਦਾ ਕਰਨਗੇ।’’ ਅਦਾਲਤ ਨੇ ਅਲਾਹਾਬਾਦੀਆ ਦੇ ਵਕੀਲ ਨੂੰ ਪੁੱਛਿਆ, ‘‘ਜੇ ਇਹ ਅਸ਼ਲੀਲਤਾ ਨਹੀਂ ਹੈ, ਤਾਂ ਇਹ ਕੀ ਹੈ? ਅਸੀਂ ਤੁਹਾਡੇ ਵਿਰੁੱਧ ਦਰਜ ਐਫਆਈਆਰਜ਼ ਨੂੰ ਕਿਉਂ ਰੱਦ ਕਰੀਏ ਜਾਂ ਇਕੱਠੇ ਕਿਉਂ ਕਰੀਏ।

ਸਾਂਝਾ ਕਰੋ

ਪੜ੍ਹੋ

ਬਜਟ ਸੈਸ਼ਨ ਤੋਂ ਪਹਿਲਾਂ ਆਤਿਸ਼ੀ ਨੇ ਸਪੀਕਰ

ਨਵੀਂ ਦਿੱਲੀ, 12 ਮਾਰਚ – ਦਿੱਲੀ ਦੀ ਵਿਰੋਧੀ ਧਿਰ ਦੀ...