ਮੈਕਸੀਕੋ ਸਰਕਾਰ ਦੀ ਗੂਗਲ ਨੂੰ ਚਿਤਾਵਨੀ, ‘ਜੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲਿਆ ਤਾਂ ਅਦਾਲਤੀ ਕਾਰਵਾਈ ਕੀਤੀ ਜਾਵੇਗੀ’

ਮੈਕਸੀਕੋ, 18 ਫਰਵਰੀ – ਮੈਕਸੀਕੋ ਸਰਕਾਰ ਨੇ ਗੂਗਲ ਨੂੰ ਚੇਤਾਵਨੀ ਦਿਤੀ ਹੈ, ਸਰਕਾਰ ਨੇ ਕਿਹਾ ਕਿ ਜੇਕਰ ਉਹ ਉਪਭੋਗਤਾਵਾਂ ਲਈ ਆਪਣੇ ਗੂਗਲ ਮੈਪਸ ’ਤੇ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਦਾ ਹੈ ਤਾਂ ਉਹ ਗੂਗਲ ਵਿਰੁਧ ਅਦਾਲਤੀ ਕਾਰਵਾਈ ਕਰੇਗੀ। ਗੂਗਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਆਦੇਸ਼ ਅਨੁਸਾਰ ਉਨ੍ਹਾਂ ਦੀ ਖਾੜੀ ਦਾ ਨਾਮ ਬਦਲਣ ਲਈ ਤਿਆਰ ਹੈ।

ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਨੈਸ਼ਨਲ ਪੈਲੇਸ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ, ਅਸੀਂ ਗੂਗਲ ਤੋਂ ਜਵਾਬ ਦੀ ਉਡੀਕ ਕਰਾਂਗੇ ਅਤੇ ਜੇਕਰ ਸਾਨੂੰ ਕੋਈ ਜਵਾਬ ਨਹੀਂ ਮਿਲਦਾ, ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਹੈ। ਗੂਗਲ ਨੂੰ ਮੈਕਸੀਕੋ ਅਤੇ ਕਿਊਬਾ ਲਈ ਪਲੇਟਫ਼ਾਰਮ ਦਾ ਨਾਮ ਬਦਲਣ ਦਾ ਅਧਿਕਾਰ ਨਹੀਂ ਹੈ ਅਤੇ ਇਸੇ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਮੈਕਸੀਕੋ ਸਰਕਾਰ ਨੇ ਗੂਗਲ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ਕਿ ਮੈਕਸੀਕੋ ਦੀ ਖਾੜੀ ਦਾ ਨਾਮ ਬਦਲ ਕੇ ਅਮਰੀਕਾ ਦੀ ਖਾੜੀ ਕਰਨ ਦਾ ਟਰੰਪ ਦਾ ਕਾਰਜਕਾਰੀ ਆਦੇਸ਼ ਅਮਰੀਕੀ ਖੇਤਰੀ ਪਾਣੀਆਂ ਦੇ ਅੰਦਰ ਜਾਂ ਤੱਟ ਤੋਂ 22 ਸਮੁੰਦਰੀ ਮੀਲ ਤਕ ਸੀਮਤ ਹੈ।

ਸਾਂਝਾ ਕਰੋ

ਪੜ੍ਹੋ

ਜਲੰਧਰ ਡਿਪਟੀ ਕਮਿਸ਼ਨਰ ਵੱਲੋਂ 26 ਕਾਨੂੰਨਗੋ ਤੇ

ਜਲੰਧਰ, 12 ਮਾਰਚ – ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਦੇ ਲਗਾਤਾਰ...