ਜੇਤੂ ਟੀਮ ਨੂੰ ਮਿਲਣਗੇ 22.40 ਲੱਖ ਅਮਰੀਕੀ ਡਾਲਰ

ਦੁਬਈ, 15 ਫਰਵਰੀ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਦੀ ਪੁਰਸਕਾਰ ਰਾਸ਼ੀ ਵਿੱਚ 53 ਫੀਸਦ ਦਾ ਵਾਧਾ ਕੀਤਾ ਹੈ ਅਤੇ ਹੁਣ ਜੇਤੂ ਟੀਮ ਨੂੰ 22.40 ਲੱਖ ਅਮਰੀਕੀ ਡਾਲਰ (ਲਗਪਗ 20 ਕਰੋੜ ਰੁਪਏ) ਮਿਲਣਗੇ। ਉਪ ਜੇਤੂ ਟੀਮ ਨੂੰ ਇਸ ਦੀ ਅੱਧੀ ਰਾਸ਼ੀ 11.20 ਲੱਖ ਅਮਰੀਕੀ ਡਾਲਰ (9.72 ਕਰੋੜ ਰੁਪਏ) ਮਿਲੇਗੀ। ਸੈਮੀ ਫਾਈਨਲ ਵਿੱਚ ਹਾਰਨ ਵਾਲੀਆਂ ਟੀਮਾਂ ਨੂੰ 5,60,000 ਡਾਲਰ (ਲਗਪਗ 60 ਕਰੋੜ ਰੁਪਏ) ਮਿਲਣਗੇ। ਕੁੱਲ ਪੁਰਸਕਾਰ ਰਾਸ਼ੀ 60.90 ਲੱਖ ਡਾਲਰ (ਲਗਪਗ 60 ਕਰੋੜ ਰੁਪਏ) ਕਰ ਦਿੱਤੀ ਗਈ ਹੈ।

ਆਈਸੀਸੀ ਦੇ ਪ੍ਰਧਾਨ ਜੈ ਸ਼ਾਹ ਨੇ ਬਿਆਨ ਵਿੱਚ ਕਿਹਾ, ‘‘ਇਹ ਪੁਰਸਕਾਰ ਰਾਸ਼ੀ ਖੇਡ ਵਿੱਚ ਨਿਵੇਸ਼ ਕਰਨ ਅਤੇ ਸਾਡੇ ਮੈਚਾਂ ਦੇ ਆਲਮੀ ਵੱਕਾਰ ਨੂੰ ਕਾਇਮ ਰੱਖਣ ਲਈ ਆਈਸੀਸੀ ਦੀ ਵਚਨਬੱਧਤਾ ਨੂੰ ਦਿਖਾਉਂਦੀ ਹੈ।’’ ਕਿਸੇ ਵੀ ਟੀਮ ਨੂੰ ਗਰੁੱਪ ਗੇੜ ਵਿੱਚ ਜਿੱਤ ਹਾਸਲ ਕਰਨ ’ਤੇ 34,000 ਡਾਲਰ (30 ਲੱਖ ਰੁਪਏ) ਦੀ ਪੁਰਸਕਾਰ ਰਾਸ਼ੀ ਮਿਲੇਗੀ। ਪੰਜਵੇਂ ਜਾਂ ਛੇਵੇਂ ਸਥਾਨ ’ਤੇ ਰਹਿਣ ਵਾਲੀ ਹਰੇਕ ਟੀਮ ਨੂੰ 3,50,000 ਡਾਲਰ (ਤਿੰਨ ਕਰੋੜ ਰੁਪਏ), ਜਦਕਿ ਸੱਤਵੇਂ ਤੇ ਅੱਠਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾ ਨੂੰ 1,40,000 ਅਮਰੀਕੀ ਡਾਲਰ (1.2 ਕਰੋੜ ਰੁਪਏ) ਮਿਲਣਗੇ।

ਸਾਂਝਾ ਕਰੋ

ਪੜ੍ਹੋ

ਪੰਜਾਬੀ ਮਾਂ ਬੋਲੀ ਜਾਗਰੂਕਤਾ ਮਾਰਚ ਫਗਵਾੜਾ ਵਿਖੇ

*ਪ੍ਰਸਿੱਧ ਸ਼ਖ਼ਸ਼ੀਅਤਾਂ ਮਾਰਚ ਵਿੱਚ ਸ਼ਮੂਲੀਅਤ ਕਰਨਗੀਆਂ ਫਗਵਾੜਾ, 19 ਫਰਵਰੀ (ਏ.ਡੀ.ਪੀ...