ਦਸਵੀਂ ਪਾਸ ਵਿਦਿਆਰਥੀਆਂ ਲਈ ਡਾਕ ਵਿਭਾਗ ‘ਚ ਨਿਕਲੀਆਂ ਭਰਤੀਆਂ

ਹੈਦਰਾਬਾਦ, 12 ਫਰਵਰੀ – 10ਵੀਂ ਪਾਸ ਵਿਦਿਆਰਥੀਆਂ ਨੂੰ ਨੌਕਰੀ ਪਾਉਣ ਲਈ ਇੱਕ ਸ਼ਾਨਦਾਰ ਮੌਕਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਭਾਰਤੀ ਡਾਕ ਵਿਭਾਗ ਨੇ ਗ੍ਰਾਮੀਣ ਡਾਕ ਸੇਵਕ ਭਰਤੀ 2025 (GDS) ਦੇ ਤਹਿਤ 23 ਸਰਕਲਾਂ ‘ਚ ਕੁੱਲ 21,413 ਅਹੁਦਿਆਂ ‘ਤੇ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਪ੍ਰਕਿਰੀਆ ਲਈ ਆਨਲਾਈਨ ਅਪਲਾਈ 10 ਫਰਵਰੀ 2025 ਤੋਂ ਸ਼ੁਰੂ ਹੋ ਚੁੱਕੇ ਹਨ। ਅਪਲਾਈ ਕਰਨ ਦੀ ਆਖਰੀ ਤਰੀਕ 3 ਮਾਰਚ 2025 ਤੱਕ ਹੈ। ਇਸ ਤਰੀਕ ਤੱਕ ਤੁਸੀਂ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹੋ। ਤਿਆਰ ਉਮੀਦਵਾਰ ਅਧਿਕਾਰਿਤ ਵੈੱਬਸਾਈਟ indiapostgdsonline.gov.in. ‘ਤੇ ਜਾ ਕੇ ਆਖਰੀ ਤਰੀਕ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ।

ਕੀ ਇਸ ਨੌਕਰੀ ਲਈ ਦੇਣੀ ਪਵੇਗੀ ਪ੍ਰੀਖਿਆ?

ਇਸ ਭਰਤੀ ‘ਚ ਉੱਤਰ ਪ੍ਰਦੇਸ਼ ਸਰਕਲ ਲਈ 3,004 ਅਹੁਦੇ, ਬਿਹਾਰ ‘ਚ 783, ਛੱਤੀਸਗੜ੍ਹ ‘ਚ 638 ਅਤੇ ਮੱਧ ਪ੍ਰਦੇਸ਼ ‘ਚ 1,314 ਅਹੁਦਿਆਂ ‘ਤੇ ਨਿਯੁਕਤੀ ਕੀਤੀ ਜਾਵੇਗੀ। 10ਵੀਂ ਪਾਸ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਇਸ ਪ੍ਰਕਿਰੀਆਂ ‘ਚ ਕੋਈ ਪ੍ਰੀਖਿਆ ਨਹੀਂ ਹੋਵੇਗੀ ਸਗੋਂ ਉਮੀਦਵਾਰ ਦੀ ਮੈਰਿਟ 10ਵੀਂ ਜਮਾਤ ਦੇ ਨੰਬਰਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ।

ਕਿਹੜੇ ਅਹੁਦਿਆਂ ‘ਤੇ ਹੋਵੇਗੀ ਭਰਤੀ?

ਇਸ ਭਰਤੀ ਤਹਿਤ ਬ੍ਰਾਂਚ ਪੋਸਟਮਾਸਟਰ (ਬੀਪੀਐਮ), ਅਸਿਸਟੈਂਟ ਬ੍ਰਾਂਚ ਪੋਸਟਮਾਸਟਰ (ਏਬੀਪੀਐਮ) ਅਤੇ ਡਾਕ ਸੇਵਕ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ। ਉਮੀਦਵਾਰਾਂ ਨੂੰ ਆਪਣੀ ਅਰਜ਼ੀ ਵਿੱਚ ਸੁਧਾਰ ਕਰਨ ਦਾ ਮੌਕਾ ਵੀ ਮਿਲੇਗਾ, ਜਿਸ ਲਈ ਸੁਧਾਰ ਵਿੰਡੋ 6 ਮਾਰਚ ਤੋਂ 8 ਮਾਰਚ 2025 ਤੱਕ ਖੁੱਲ੍ਹੀ ਰਹੇਗੀ।

ਕਿੰਨੀ ਹੋਵੇਗੀ ਤਨਖਾਹ?

ਬ੍ਰਾਂਚ ਪੋਸਟਮਾਸਟਰ ਦੀ ਤਨਖਾਹ 12,000 ਤੋਂ 39,380 ਰੁਪਏ ਤੱਕ ਅਤੇ ਅਸਿਸਟੈਂਟ ਬ੍ਰਾਂਚ ਪੋਸਟਮਾਸਟਰ (ਏਬੀਪੀਐਮ) ਦੀ ਤਨਖਾਹ 10,000 ਤੋਂ 24,470 ਤੱਕ ਹੋ ਸਕਦੀ ਹੈ।

ਕਿੰਨੀ ਹੋਣੀ ਚਾਹੀਦੀ ਹੈ ਉਮਰ?

ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਤੁਹਾਡੀ ਉਮਰ 18 ਤੋਂ 45 ਸਾਲ ਤੱਕ ਹੋਣੀ ਚਾਹੀਦੀ ਹੈ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...