ਕੇਂਦਰੀ ਬਜਟ ਕਾਰਪੋਰੇਟ ਪੱਖੀ ਅਤੇ ਨਿਰਾਸ਼ਾਜਨਕ/ਡਾ.ਅਜੀਤਪਾਲ ਸਿੰਘ ਐਮ ਡੀ

ਇਨਫਲੇਸ਼ਣ ਦੇ ਦੌਰ ਚ ਸੈਲਰੀ ਕਲਾਸ ਨੂੰ ਇਨਕਮ ਟੈਕਸ ਵਿੱਚ ਮਾਮੂਲੀ ਛੋਟ ਦਿੰਦਿਆਂ ਬਾਕੀ ਬਜਟ ਨਿਰਾਸ਼ਾਜਨਕ ਹੈ l ਟੈਕਸ ਦੀ ਰਾਹਤ ਖ਼ਤਮ ਹੋਣ ਕੰਢੇ ਖੜੇ ਛੋਟੇ ਬਿਜ਼ਨੈਸ ਨੂੰ ਰਾਹਤ ਕਿਉਂ ਨਹੀਂ । ਕਿਸਾਨਾਂ ਲਈ ਐਮਐਸਪੀ ਅਤੇ ਕਰਜਾ ਮੁਆਫੀ ਦਾ ਜ਼ਿਕਰ ਨਹੀਂ ਹੈ। ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨਹੀਂ ਅਤੇ ਠੇਕੇਦਾਰੀ ਸਿਸਟਮ ਦੀ ਥਾਂ ਰੈਗੂਲਰ ਭਰਤੀ ਕਿਉਂ ਨਹੀਂ l ਕਰਜ਼ਿਆਂ ਤੋਂ ਮੁਕਤੀ ਦੀ ਬਜਾਏ ਖੇਤੀ ਤੇ ਸਨਅਤੀ ਖੇਤਰ ਸੌਖੇ ਕਰਜਿਆਂ ਅਤੇ ਕਰੈਡਿਟ ਕਾਰਡਾਂ ਦੀ ਲਿਮਿਟ ਵਧਾਉਣ ਤੇ ਜ਼ੋਰ ਦਿੱਤਾ ਹੈ l ਐਗਰੋ ਇੰਡਸਟਰੀ ਲਾਉਣੀ ਦੀ ਕਿਤੇ ਵਿਉਂਤ ਨਹੀਂ l ਬਜਟ ਪਬਲਿਕ ਸੈਕਟਰ ਅਧਾਰਤ ਰੁਜ਼ਗਾਰਮੁੱਖੀ ਨਹੀਂ ਹੈ l ਮਹਿੰਗਾਈ,ਭੁੱਖਮਰੀ ਤੇ ਗਰੀਬੀ ਘਟਾਉਣ ਦਾ ਕੋਈ ਠੋਸ ਨਕਸ਼ਾ ਨਹੀਂ l ਕੋਈ ਲੋਕ ਪੱਖੀ ਸਿੱਖਿਆ ਤੇ ਸਿਹਤ ਨੀਤੀ ਦਾ ਮਾਡਲ ਨਹੀਂ l ਵੱਡੇ ਘਰਾਣਿਆਂ ਤੋਂ ਕਈ ਲੱਖ ਕਰੋੜ ਦੇ ਕਰਜ਼ਿਆਂ ਦੀ ਵਸੂਲੀ ਕਰਨ ਦਾ ਕੋਈ ਪਲਾਨ ਨਹੀਂ l ਬਿਹਾਰ ਨੂੰ ਰਾਹਤ ਤੇ ਪੰਜਾਬ ਨਾਲ ਵਿਤਕਰਾ ਸਾਫ ਨਜ਼ਰ ਆਉਂਦਾ ਹੈ l ਕਿਸਾਨਾਂ ਮਜ਼ਦੂਰਾਂ ਦੀ ਆਮਦਨ ਵਧਾਉਣ ਤੇ ਮੰਡੀਕਰਨ ਦਾ ਕਿਸਾਨ ਮੁਖੀ ਮਾਡਲ ਨਹੀਂ ਲਿਆਂਦਾ ਗਿਆ l ਹੁਣ ਜ਼ਰਈ ਸੰਕਟ ਹੋਰ ਵਧੇਗਾ। ਕੁਲ ਮਿਲਾ ਕੇ ਬਜਟ ਬਾਜ਼ਾਰ ਮੁਖੀ ਹੈ ਅਤੇ ਖਪਤਵਾਦ ਨੂੰ ਵਧਾਉਣ ਵਾਲਾ ਹੈ l

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
98156 29301

ਸਾਂਝਾ ਕਰੋ

ਪੜ੍ਹੋ

ਟਰੇਡ ਯੂਨੀਅਨ ਕੌਂਸਲ ਜ਼ੀਰਾ ਦਾ ਡੈਲੀਗੇਟ ਇਜਲਾਸ

ਜ਼ੀਰਾ, 8 ਮਾਰਚ – ਟਰੇਡ ਯੂਨੀਅਨ ਕੌਂਸਲ ਜ਼ੀਰਾ ਦਾ ਵਿਸ਼ੇਸ਼...