ਜਮਹੂਰੀ ਅਧਿਕਾਰ ਸਭਾ ਵੱਲੋਂ ਅਗਜਨੀ ਕਾਂਡ ਦੀ ਰਿਪੋਰਟ ਰਿਲੀਜ਼

*ਪੁਲਿਸ-ਨਸ਼ਾ ਤਸਕਰਾਂ-ਸਰਪੰਚ ਤੇ ਸਿਆਸਤਦਾਨਾਂ ਦਾ ਗਠਜੋੜ ਜਿੰਮੇਵਾਰ – ਜਮਹੂਰੀ ਅਧਿਕਾਰ ਸਭਾ
ਬਠਿੰਡਾ, 31 ਜਨਵਰੀ – ਜਮਹੂਰੀ ਅਧਿਕਾਰ ਸਭਾ ਨੇ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਦੇ ਲੁੱਟਮਾਰ ਤੇ ਅਗਜਨੀ ਕਾਂਡ ਲਈ ਨਸ਼ਾ ਤਸਕਰਾਂ,ਪੁਲਿਸ, ਸਿਆਸਤਦਾਨਾਂ ਤੇ ਸਰਪੰਚ ਦੇ ਗਠਜੋੜ ਨੂੰ ਜਿੰਮੇਵਾਰ ਠਹਿਰਾਉਂਦਿਆਂ ਹਾਈਕੋਰਟ ਰਾਹੀਂ ਉੱਚ ਪਧਰੀ ਜਾਂਚ ਕਰਕੇ ਦੋਸ਼ੀਆਂ ਤੇ ਉਹਨਾਂ ਨੂੰ ਸ਼ਹਿ ਦੇਣ ਵਾਲੇ ਸਰਪੰਚ ਆਦਿ ਖਿਲਾਫ਼ ਪਰਚੇ ਦਰਜ ਕਰਨ ਅਤੇ ਨਸ਼ਾ ਰੋਕੂ ਐਕਟ ਤਹਿਤ ਸਖ਼ਤ ਸਜਾਵਾਂ ਦੇਣ,ਲੋਕਾਂ ਦੇ ਹੋਏ ਨੂਕਸਾਨ ਦੀ ਮੁਲਾਂਕਣ ਕਰਕੇ ਭਰਪਾਈ ਕਰਨ,ਵਿੱਤੀ ਸਹਾਇਤਾ ਦੇਣ,ਜਖ਼ਮੀਆਂ ਦਾ ਇਲਾਜ ਮੁਫਤ ਕਰਨ,ਪੁਲਿਸ ਦੀ ਅਣਗਿਹਲੀ ਵਿਭਾਗੀ ਕਾਰਵਾਈ ਕਰਨ ਅਤੇ ਨਸ਼ਾ ਦੇ ਸੋਦਾਗਰਾਂ ਦੀ ਪੁਸ਼ਤਪਨਾਹੀ ਬੰਦ ਕਰਨ ਦੀ ਮੰਗ ਕੀਤੀ ਹੈ l ਪ੍ਰਿੰ ਬੱਗਾ ਸਿੰਘ ਦੀ ਅਗਵਾਈ ਚ ਮਨੋਹਰ ਦਾਸ,ਡਾ ਅਜੀਤਪਾਲ ਸਿੰਘ,ਸਿਕੰਦਰ ਸਿੰਘ ਧਾਲੀਵਾਲ ਤੇ ਡਾ.ਸਰਦੂਲ ਸਿੰਘ ਗਰੇਵਾਲ ਤੇ ਅਧਾਰਤ ਪੰਜ ਮੈਂਬਰੀ ਜਾਂਚ ਕਮੇਟੀ ਨੇ ਘਟਨਾਕ੍ਰਮ ਦਾ ਸਾਰੇ ਪੱਖਾਂ ਤੋਂ ਅਧਿਐਨ ਕਤਾ l ਸਕੱਤਰ ਸੁਦੀਪ ਸਿੰਘ ਮੁਤਾਬਕ ਪਿੰਡ ਦੇ ਲੋਕਾਂ ਨੇ ਸਰਪੰਚ ਅਤੇ ਪੁਲਸ ਨੂੰ ਅਗਾਊ ਸੂਚਨਾ ਦਿੱਤੀ ਗਈ ਸੀ ਕਿ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਦੇ ਘਰ ਫੂਕ ਦਿੱਤੇ ਜਾਣਗੇ l ਹਾਕਮ ਪਾਰਟੀ ਦੇ ਨਜ਼ਦੀਕੀ ਸਰਪੰਚ ਦੀ ਮੁੱਖ ਦੋਸ਼ੀ ਨੇ ਵੋਟਾਂ ਵਿੱਚ ਭਾਰੀ ਮਦਦ ਕੀਤੀ ਸੀ l ਸਰਕਾਰ ਪੁਲਸ ਤੇ ਸਰਪੰਚ ਦੀ ਸ਼ਹਿ ਤੇ ਪਿੰਡ ਵਿੱਚ ਵੀ ਨਸ਼ੇ ਵਿਕਦੇ ਹਨ l ਧਰਮਪ੍ਰੀਤ,ਲਵਪ੍ਰੀਤ ਅਤੇ ਹਰਵਿੰਦਰ ਸਿੰਘ ਚਿੱਟਾ ਵੇਚਦੇ ਹਨ l 9 ਜਨਵਰੀ ਦੀ ਰਾਤ ਨੂੰ ਹਥਿਆਰਬੰਧਦ ਗਰੋਹ ਨੇ ਪੈਟਰੋਲ ਬੰਬ ਸੁੱਟ ਕੇ ਕਰੀਬ ਅੱਠ ਸਾੜੇ l ਗੁੰਡਾਗਰਦੀ,ਡਕੈਤੀ ਤੇ ਅੱਗਜਨੀ ਕਈ ਘੰਟੇ ਚਾਲੂ ਰਹੀ l ਜਖ਼ਮੀਆਂ ਨੂੰ ਗੋਨਿਆਣੇ ਦੇ ਹਸਪਤਾਲ ਦਾਖਲ ਕਰਾਇਆ ਗਿਆ l ਘਰਾਂ ਦੀਆਂ ਪੇਟੀਆਂ,ਅਲਮਾਰੀਆਂ,ਵਹੀਕਲਾਂ ਦਾ ਲੱਖਾਂ ਦਾ ਨੁਕਸਾਨ ਹੋਇਆ l ਲੋਕਾਂ ਨੂੰ ਮਾਰਨ ਦੀ ਨੀਅਤ ਨਾਲ ਸਬਕ ਸਿਖਾਉਣ ਲਈ ਕੀਤੇ ਜਥੇਬੰਦਕ ਕਰਾਈਮ ਨੂੰ ਢਕਣ ਦਾ ਪੁਲਸ ਨੇ ਪੂਰਾ ਯਤਨ ਕੀਤਾ,ਸਰਪੰਚ ਨੂੰ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਹੈ । ਮੁੱਖ ਦੋਸ਼ੀ ਨੇ ਆਪਣੇ ਘਰ ਦੀ ਭੰਨਤੋੜ ਆਪ ਕਰਵਾਈ ਤਾਂ ਕਿ ਕਾਉਂਟਰ ਕੇਸ ਬਣ ਸਕੇ l ਪੁਲਿਸ ਬਹੁਤ ਦੇਰ ਨਾਲ ਪਹੁੰਚੀ ਤੇ ਐਫਆਈਆਰ ਅਗਲੇ ਦਿਨ 8 ਵਜੇ ਰਾਤ ਨੂੰ ਦਰਜ ਕੀਤੀ l ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਜਾਨ ਬਚਾਈ l ਕੁੜੀਆਂ ਦੇ ਦਾਜ ਅਤੇ ਸਰਟੀਫਿਕੇਟ ਸਾੜ ਦਿੱਤੇ ਗਏ। ਸਬੰਧਤ ਥਾਣਾ ਮੁੱਖੀ ਤੇ ਜਿਲ੍ਹਾ ਪੁਲਿਸ ਨੇ ਦੋ ਘਰਾਂ ਦੀ ਨਿੱਜੀ ਰੰਜਿਸ਼ ਦੀ ਘਟਨਾ ਕਹਿ ਕੇ ਪੱਲਾ ਝਾੜ ਦਿੱਤਾ l ਪੰਜ ਹਮਲਾਵਰਾਂ ਦਾ ਅਪਰਾਧਿਕ ਪਿੱਛੋਕੜ ਹੈ।ਪਿੰਡ ਦੇ ਸਰਪੰਚ,ਪੁਲਿਸ ਤੇ ਐਮਐਲਏ ਨੂੰ ਪਤਾ ਸੀ ਕਿ ਨਸ਼ਾ ਵਿਕਦਾ ਹੈ l ਪਰ ਉਹਨਾਂ ਨਹੀਂ ਰੋਕਿਆ l ਜਾਂਚ ਕਮੇਟੀ ਮੁਤਾਬਿਕ ਇਹ ਨਿੱਜੀ ਰੰਜਿਸ਼ ਦਾ ਮਾਮਲਾ ਨਹੀਂ ਸੀ l ਬਲਕਿ ਪੁਲਿਸ,ਨਸ਼ਾ ਤਸ਼ਕਰਾਂ,ਸਰਪੰਚ ਤੇ ਸਿਆਸਤਦਾਨਾਂ ਦਾ ਗੱਠਜੋੜ ਇਸ ਪਿੱਛੇ ਖੜ੍ਹਾ ਹੈ। ਨਸ਼ਿਆਂ ਦੇ ਵਸੀਹ ਵਪਾਰ ਪਿਛੇ ਤਾਕਤਵਰ ਕਾਰਟੇਲ,ਸੰਗਠਤ ਅਪਰਾਧ ਸਮੁਹਾਂ,ਸਰਕਾਰਾਂ ਤੇ ਏਜੰਸੀਆਂ ਦਾ ਹੱਥ ਹੁੰਦਾ ਹੈ lਗਰੀਬੀ,ਬੇਰੁਜਗਾਰੀ ਕਾਰਨ ਨਸ਼ਿਆਂ ਕਾਰਨ ਸੈਂਕੜੇ ਨੌਜਵਾਨਾ ਨਿੱਤ ਮਰਦੇ ਹਨ l ਸਭਾ ਨੇ ਬੁੱਧੀਜੀਵੀਆਂ,ਤੇ ਔਰਤਾਂ ਦੀਆਂ ਸੰਸਥਾਵਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਨਸ਼ਾ ਦੇ ਵਪਾਰ ਪਿਛੇ ਕਾਰਜਸ਼ੀਲ ਸਰਕਾਰਾਂ ਤੇ ਏਜੰਸੀਆਂ ਦਾ ਹੱਥ ਹੋਣ ਬਾਰੇ ਲੋਕਾਂ ਨੂੰ ਸੁਚੇਤ ਕਰਨ l

ਸਾਂਝਾ ਕਰੋ

ਪੜ੍ਹੋ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਾਮਲੇ ’ਚ

*ਡੱਲੇਵਾਲ ਦੀ ਜਾਨ ਬਚਾਉਣ ਲਈ ਕੋਸ਼ਿਸ਼ ਕਰਨ ’ਤੇ ਜਥੇਦਾਰ ਸ੍ਰੀ...