
ਨਵੀਂ ਦਿੱਲੀ, 20 ਜਨਵਰੀ – ਜਦੋਂ ਸਾਡੇ ਘਰਾਂ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਸੁੱਧਤਾ ਅਤੇ ਕੁਆਲਟੀ ਦੇਖਦੇ ਹਾਂ। ਅਜਿਹੇ ਹੀ ਸੁਆਦ ਦੀ ਕਹਾਣੀ ਹੈ ਜੋ ਹਰ ਘਰ ਦਾ ਇੱਕ ਅਨਿੱਖੜਵਾਂ ਅੰਗ ਬਣਦੀ ਜਾ ਰਹੀ ਹੈ। Rpue Spices ਜਿਸ ਨੇ ਪਿਛਲੇ 15 ਸਾਲਾਂ ਤੋਂ ਵੱਧ ਸਮੇਂ ਦੌਰਾਨ ਆਪਣੀ ਸ਼ੁੱਧਤਾ ਅਤੇ ਉੱਚਤਮ ਗੁਣਵੱਤਾ ਲਈ ਬਹੁਤ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। Rpure ਨੇ ਲਗਾਤਾਰ ਵਧਦੀ ਮੰਗ ਨੂੰ ਪੂਰਾ ਕਰਨ ਲਈ ਅਤਿ-ਆਧੁਨਿਕ ਪਲਾਂਟ ਸਥਾਪਤ ਕੀਤੇ ਹਨ। ਕੰਪਨੀ ਇਕਸਾਰ ਸੁਆਦ ਅਤੇ ਗੁਣਵੱਤਾ ਬਣਾਈ ਰੱਖਣ ਲਈ ਸਿੱਧੇ ਉਤਪਾਦਨ ਕੇਂਦਰਾਂ ਤੋਂ ਕੱਚਾ ਮਾਲ ਪ੍ਰਾਪਤ ਕਰਦੀ ਹੈ। ਕੱਚੇ ਮਾਲ ਦੀ ਵਿਸ਼ੇਸ਼ ਮਸ਼ੀਨਾਂ ਦੀ ਮਦਦ ਨਾਲ ਜਾਂਚ ਕੀਤੀ ਜਾਂਦੀ ਹੈ। ਫਿਰ ਇਸਨੂੰ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੇ ਹੋਏ ਤਿਆਰ ਉਤਪਾਦ ਵਿੱਚ ਧਿਆਨ ਨਾਲ ਮਿਲਾਇਆ ਜਾਂਦਾ ਹੈ। ਇਸ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨਾਂ ਲਗਾਈਆਂ ਗਈਆਂ ਹਨ। Rpure ਸ਼ੁੱਧਤਾ ਨੂੰ ਸਭ ਤੋਂ ਵੱਧ ਤਰਜੀਹ ਦਿੰਦਾ ਹੈ ਅਤੇ ਛੋਟੀਆਂ ਚੀਜ਼ਾਂ ਦਾ ਵੀ ਵਿਸ਼ੇਸ ਧਿਆਨ ਰੱਖਦਾ ਹੈ ਭਾਵ ਮਿਰਚਾਂ ਨੂੰ ਪੀਸਣ ਤੋਂ ਪਹਿਲਾਂ, ਉਨ੍ਹਾਂ ਦੀਆਂ ਡੰਡੀਆਂ ਨੂੰ ਹਟਾ ਦਿੱਤਾ ਜਾਂਦਾ ਹੈ ਤਾਂ ਜੋ ਉਹੀ Taste ਬਰਕਰਾਰ ਰਹੇ। ਜਿਸ ਤੇ ਲੋਕਾਂ ਦਾ ਭਰੋਸਾ ਹੈ।