
ਨਵੀਂ ਦਿੱਲੀ, 18 ਜਨਵਰੀ – ਸੰਚਾਰ ਮੰਤਰੀ ਜਯੋਤਿਰਾਦਿੱਤਿਆ ਸਿੰਧੀਆਂ ਨੇ ਸ਼ੁੱਕਰਵਾਰ ਨੂੰ ਸੰਚਾਰ ਸਾਥੀ ਐਪ ਲਾਂਚ ਕੀਤੀ। ਇਸ ਐਪ ਦੀ ਮਦਦ ਨਾਲ ਕੋਈ ਵੀ ਵਿਅਕਤੀ ਮੋਬਾਈਲ ਫੋਨ ਦੀ ਚੋਰੀ ਤੋਂ ਲੈ ਕੇ ਸਾਈਬਰ ਠੱਗੀ ਤੱਕ ਦੀ ਸ਼ਿਕਾਇਤ ਆਪਣੇ ਮੋਬਾਈਲ ਫੋਨ ਤੋਂ ਕਰ ਸਕੇਗਾ। ਉਸਨੂੰ ਸੰਚਾਰ ਸਾਥੀ ਐਪ ਡਾਊਨਲੋਡ ਕਰਨੀ ਪਵੇਗੀ। ਇਸ ਐਪ ਨੂੰ ਗੂਗਲ ਪਲੇ ਤੇ ਐਪਲ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।ਇਸ ਐਪ ਦੀ ਮਦਦ ਨਾਲ ਗਾਹਕ ਆਪਣੇ ਨਾਂ ’ਤੇ ਜਾਰੀ ਮੋਬਾਈਲ ਕੁਨੈਕਸ਼ਨ ਦੀ ਜਾਣਕਾਰੀ ਵੀ ਲੈ ਸਕੇਗਾ। ਕਈ ਵਾਰੀ ਗਾਹਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਨਾਂ ’ਤੇ ਕਿੰਨੇ ਮੋਬਾਈਲ ਫੋਨ ਕੁਨੈਕਸ਼ਨ ਚੱਲ ਰਹੇ ਹਨ।
ਇਸ ਸੁਵਿਧਾ ਤੋਂ ਅਣਅਧਿਕਾਰਤ ਮੋਬਾਈਲ ਕੁਨੈਕਸ਼ਨ ਚੱਲ ਰਹੇ ਹਨ। ਇਸ ਸੁਵਿਧਾ ਨਾਲ ਅਣਅਧਿਕਾਰਤ ਮੋਬਾਈਲ ਕੁਨੈਕਸ਼ਨ ’ਤੇ ਰੋਕ ਲੱਗੇਗੀ। ਐਪ ਦੀ ਮਦਦ ਨਾਲ ਮੋਬਾਈਲ ਹੈਂਡਸੈੱਟ ਦੀ ਪ੍ਰਮਾਣਿਕਤਾ ਆਸਾਨੀ ਨਾਲ ਜਾਂਚੀ ਜਾ ਸਕਦੀ ਹੈ। ਐਪ ਦੀ ਵਰਤੋਂ ਕਰ ਕੇ ਸ਼ੱਕੀ ਕਾਲ ਤੇ ਐੱਸਐੱਮਐੱਸ ਦੀ ਵੀ ਸ਼ਿਕਾਇਤ ਕੀਤੀ ਜਾ ਸਕੇਗੀ। ਸਿੰਧੀਆ ਨੇ ਸੰਚਾਰ ਸਾਥੀ ਐਪ ਦੇ ਨਾਲ ਰਾਸ਼ਟਰੀ ਬਰਾਡਬੈਂਡ ਮਿਸ਼ਨ 2.0 ਵੀ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਮਿਸ਼ਨ 2.0 ਦਾ ਮੁੱਢਲਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ 100 ਪੇਂਡੂ ਪਰਿਵਾਰਾਂ ’ਚੋਂ ਘੱਟੋ ਘੱਟ 60 ਪਰਿਵਾਰਾਂ ਨੂੰ ਬਰਾਡਬੈਂਡ ਸੁਵਿਧਾ ਮਿਲ ਸਕੇ।